Flipkart Big Diwali Sale: ਤਿਉਹਾਰੀ ਸੀਜ਼ਨ ਵਿੱਚ ਅਕਸਰ ਫਲਿੱਪਕਾਰਟ, ਐਮਾਜ਼ਾਨ ਵਰਗੇ ਵੱਖ-ਵੱਖ ਈ-ਕਾਮਰਸ ਪਲੇਟਫਾਰਮਾਂ 'ਤੇ ਵੱਡੀ ਵਿਕਰੀ ਦੇਖਣ ਨੂੰ ਮਿਲਦੀ ਹੈ। ਦੱਸ ਦੇਈਏ ਕਿ ਇਨ੍ਹਾਂ ਪਲੇਟਫਾਰਮਾਂ ਉੱਪਰ ਸਤੰਬਰ ਦੇ ਮਹੀਨੇ ਤੋਂ ਬਹੁਤ ਸਾਰੇ ਉਤਪਾਦ ਸਸਤੇ ਭਾਅ 'ਤੇ ਉਪਲਬਧ ਹਨ। ਸੇਲ ਦੌਰਾਨ ਸਮਾਰਟਫੋਨ 'ਤੇ ਵੱਡੇ ਆਫਰ ਮਿਲ ਰਹੇ ਹਨ। ਇਸ ਵਿੱਚ ਅਸੀ ਤੁਹਾਨੂੰ ਦੱਸਾਂਗੇ ਕਿ ਤੁਸੀ ਸਸਤੇ ਵਿੱਚ ਕਿਸ-ਕਿਸ ਚੀਜ਼ ਦੀ ਆਪਣੇ ਬਜਟ ਵਿੱਚ ਵਿਕਰੀ ਕਰ ਸਕਦੇ ਹੋ। 

ਦਰਅਸਲ, ਹਾਲ ਹੀ ਵਿੱਚ, ਫਲਿੱਪਕਾਰਟ 'ਤੇ ਬਿਗ ਬਿਲੀਅਨ ਡੇਜ਼ ਸੇਲ ਖਤਮ ਹੋਈ, ਜਿਸ ਤੋਂ ਤੁਰੰਤ ਬਾਅਦ ਕੰਪਨੀ ਨੇ ਬਿਗ ਸ਼ਾਪਿੰਗ ਉਤਸਵ ਸੇਲ ਦਾ ਐਲਾਨ ਕੀਤਾ। ਇਹ ਸੇਲ 17 ਅਕਤੂਬਰ ਨੂੰ ਖਤਮ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਕੰਪਨੀ ਇੱਕ ਹੋਰ ਸੇਲ ਦੇ ਨਾਲ ਵਾਪਸ ਆ ਰਹੀ ਹੈ। ਜੀ ਹਾਂ, ਦੀਵਾਲੀ ਆ ਰਹੀ ਹੈ, ਇਸ ਲਈ ਤਿਉਹਾਰ ਦਾ ਫਾਇਦਾ ਉਠਾਉਂਦੇ ਹੋਏ ਕੰਪਨੀ ਹੁਣ ਫਲਿੱਪਕਾਰਟ ਬਿਗ ਦੀਵਾਲੀ ਸੇਲ ਲੈ ਕੇ ਆਈ ਹੈ। ਜਿੱਥੇ ਇੱਕ ਵਾਰ ਫਿਰ ਸਮਾਰਟਫ਼ੋਨਸ 'ਤੇ ਸ਼ਾਨਦਾਰ ਆਫਰ ਦੇਖਣ ਨੂੰ ਮਿਲਣ ਵਾਲੇ ਹਨ। 

Read MOre: Cheap Laptop: ਮੁਕੇਸ਼ ਅੰਬਾਨੀ ਨੇ ਦੀਵਾਲੀ ਤੋਂ ਪਹਿਲਾਂ ਸਸਤੇ ਕੀਤੇ ਲੈਪਟਾਪ! ਖਰੀਦਣ ਵਾਲਿਆਂ ਵਿਚਾਲੇ ਮੱਚੀ ਹਲਚਲ, ਜਾਣੋ ਕੀਮਤ

ਫਲਿੱਪਕਾਰਟ ਦੀ ਵੱਡੀ ਦੀਵਾਲੀ ਸੇਲ ਕਦੋਂ ਸ਼ੁਰੂ ਹੋਵੇਗੀ?

ਫਲਿੱਪਕਾਰਟ ਦੀ ਅਧਿਕਾਰਤ ਸਾਈਟ ਮੁਤਾਬਕ ਇਹ ਸੇਲ 21 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਜਦੋਂ ਕਿ ਪਲੱਸ ਮੈਂਬਰ 20 ਅਕਤੂਬਰ ਤੋਂ ਇਸ ਸੇਲ ਦਾ ਆਨੰਦ ਲੈ ਸਕਣਗੇ। ਕੰਪਨੀ ਨੇ ਸੇਲ ਤੋਂ ਪਹਿਲਾਂ ਉਨ੍ਹਾਂ ਪ੍ਰੋਡਕਟਸ ਨੂੰ ਟੀਜ਼ ਕੀਤਾ ਹੈ ਜਿਨ੍ਹਾਂ 'ਤੇ ਬੰਪਰ ਡਿਸਕਾਊਂਟ ਆਫਰ ਦੇਖਣ ਨੂੰ ਮਿਲਣ ਵਾਲੇ ਹਨ। ਇਸ 'ਚ iPhone ਅਤੇ ਹੋਰ ਕਈ ਬ੍ਰਾਂਡ ਦੇ ਸਮਾਰਟਫੋਨ ਸੇਲ ਪੇਜ 'ਤੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ, ਕੰਪਨੀ ਨੇ ਹੋਰ ਸ਼੍ਰੇਣੀਆਂ ਦੇ ਉਤਪਾਦਾਂ ਨੂੰ ਵੀ ਟੀਜ਼ ਕੀਤਾ ਹੈ ਜੋ ਬਹੁਤ ਘੱਟ ਕੀਮਤ 'ਤੇ ਸੇਲ ਵਿੱਚ ਉਪਲਬਧ ਹੋਣਗੇ।

ਆਈਫੋਨ ਸਮੇਤ ਇਹ ਸਮਾਰਟਫੋਨ ਸਸਤੇ 'ਚ ਮਿਲਣਗੇ

ਆਈਫੋਨ 15, ਆਈਫੋਨ 15 ਪਲੱਸMotorola G85 5Gਸੈਮਸੰਗ ਗਲੈਕਸੀ S23 FEvivo V40 5GFlipkart Big Diwali Sale: Top Sale

ਇਹ ਉਹ ਸਮਾਰਟਫੋਨ ਹਨ ਜਿਨ੍ਹਾਂ ਨੂੰ ਕੰਪਨੀ ਨੇ ਆਪਣੀ ਵੈੱਬਸਾਈਟ ਦੇ ਟਾਪ ਡੀਲਜ਼ ਪੇਜ 'ਤੇ ਲਿਸਟ ਕੀਤਾ ਹੈ। ਇਹ ਸਾਰੇ ਡਿਵਾਈਸ ਆਪਣੀ ਕੀਮਤ ਰੇਂਜ ਵਿੱਚ ਸਭ ਤੋਂ ਸ਼ਕਤੀਸ਼ਾਲੀ ਫੋਨਾਂ ਵਿੱਚੋਂ ਇੱਕ ਹਨ। ਸੇਲ 'ਚ ਇਨ੍ਹਾਂ ਫੋਨਾਂ 'ਤੇ ਸਭ ਤੋਂ ਜ਼ਿਆਦਾ ਡਿਸਕਾਊਂਟ ਦੇਖਣ ਨੂੰ ਮਿਲਣ ਵਾਲਾ ਹੈ। ਹਾਲਾਂਕਿ ਇਸ ਤੋਂ ਇਲਾਵਾ ਕਈ ਸਮਾਰਟਫੋਨ ਵੀ ਸੇਲ 'ਚ ਬਹੁਤ ਸਸਤੇ ਮੁੱਲ 'ਤੇ ਉਪਲਬਧ ਹਨ।

ਬਿਗ ਬਿਲੀਅਨ ਡੇਜ਼ ਸੇਲ ਦੀ ਤਰ੍ਹਾਂ ਦੀਵਾਲੀ ਸੇਲ 'ਚ ਵੀ ਤੁਸੀਂ ਸਿਰਫ 50 ਤੋਂ 55 ਹਜ਼ਾਰ ਰੁਪਏ 'ਚ ਆਫਰ ਦੇ ਨਾਲ ਆਈਫੋਨ 15 ਖਰੀਦਣ ਦਾ ਮੌਕਾ ਪਾ ਸਕਦੇ ਹੋ। ਇਸ ਦੇ ਨਾਲ ਹੀ SAMSUNG Galaxy S23 FE ਵੀ 30 ਹਜ਼ਾਰ ਰੁਪਏ ਦੇ ਬਜਟ 'ਚ ਉਪਲਬਧ ਹੋ ਸਕਦਾ ਹੈ। ਇੰਨਾ ਹੀ ਨਹੀਂ, ਕੰਪਨੀ ਸੇਲ ਦੌਰਾਨ ਕਈ ਹੋਰ ਗੈਜੇਟਸ 'ਤੇ 80% ਤੱਕ ਦੀ ਛੋਟ ਦੇਵੇਗੀ।