Flipkart Big Billion Days Sale: ਫਲਿੱਪਕਾਰਟ ਬਿਗ ਬਿਲੀਅਨ ਸੇਲ 27 ਸਤੰਬਰ ਤੋਂ ਸਾਰੇ ਗਾਹਕਾਂ ਲਈ ਸ਼ੁਰੂ ਹੋਣ ਜਾ ਰਹੀ ਹੈ। ਜੇਕਰ ਤੁਸੀਂ ਇਸ ਸੇਲ 'ਚ ਆਈਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਮੌਕਾ ਹੋਵੇਗਾ।
ਫਲਿੱਪਕਾਰਟ ਨੇ ਆਈਫੋਨ 15 ਅਤੇ ਆਈਫੋਨ 16 ਪ੍ਰੋ ਮੈਕਸ ‘ਤੇ ਉਪਲਬਧ ਡੀਲਾਂ ਦਾ ਖੁਲਾਸਾ ਕੀਤਾ ਹੈ। ਫਲਿੱਪਕਾਰਟ ਦੇ ਮੁਤਾਬਕ, ਇਸ ਸੇਲ ‘ਚ ਆਫਰਸ ਤੋਂ ਬਾਅਦ ਗਾਹਕ 90 ਹਜ਼ਾਰ ਰੁਪਏ ਤੋਂ ਘੱਟ ‘ਚ ਪ੍ਰੋ ਮਾਡਲ ਖਰੀਦ ਸਕਣਗੇ। ਆਓ, ਇਸ ਬਾਰੇ ਵਿਸਥਾਰ ਵਿੱਚ ਜਾਣੀਏ।
iPhone 15 Pro
ਫਲਿੱਪਕਾਰਟ ਸੇਲ (Flipkart Big Billion Day Sale) ‘ਚ ਆਫਰ ਤੋਂ ਬਾਅਦ ਆਈਫੋਨ 15 ਪ੍ਰੋ (iPhone 16 Pro) 89,900 ਰੁਪਏ ਦੀ ਕੀਮਤ ‘ਤੇ ਉਪਲੱਬਧ ਹੋਵੇਗਾ। ਇਸ ਸੇਲ ‘ਚ iPhone 15 Pro ਦੀ ਆਫਰ ਕੀਮਤ 99,900 ਰੁਪਏ ਰੱਖੀ ਗਈ ਹੈ। ਪਰ ਗਾਹਕ 5,000 ਰੁਪਏ ਦੀ ਬੈਂਕ ਛੋਟ ਅਤੇ 5,000 ਰੁਪਏ ਦੀ ਵਾਧੂ ਐਕਸਚੇਂਜ ਛੋਟ ਦਾ ਲਾਭ ਲੈ ਸਕਦੇ ਹਨ। ਇਸ ਤੋਂ ਬਾਅਦ ਇਸ ਫੋਨ ਦੀ ਕੀਮਤ 89,999 ਰੁਪਏ ਹੋ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ iPhone 15 Pro ਦੇ ਪ੍ਰੋ ਮਾਡਲ ਦੀ ਕੀਮਤ 1,09,900 ਰੁਪਏ ਹੈ। ਯਾਨੀ ਆਈਫੋਨ ਦੇ ਇਸ ਮਾਡਲ ਨੂੰ ਇਸ ਸੇਲ ‘ਚ 19,901 ਰੁਪਏ ਘੱਟ ‘ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫਲਿੱਪਕਾਰਟ ਵੀਆਈਪੀ ਗਾਹਕਾਂ ਨੂੰ 2,000 ਰੁਪਏ ਦਾ ਵੱਖਰਾ ਐਕਸਚੇਂਜ ਆਫਰ ਮਿਲੇਗਾ।
iPhone 15 Pro Max
ਆਈਫੋਨ 15 ਪ੍ਰੋ ਮੈਕਸ (iPhone 15 Pro Max) ਪੇਸ਼ਕਸ਼ਾਂ ਤੋਂ ਬਾਅਦ 1,09,900 ਰੁਪਏ ਦੀ ਕੀਮਤ ‘ਤੇ ਫਲਿੱਪਕਾਰਟ ਸੇਲ (Flipkart Big Billion Day Sale) ਵਿੱਚ ਉਪਲਬਧ ਹੋਵੇਗਾ। ਇਸ ਸੇਲ ‘ਚ ਫੋਨ ਦੀ ਆਫਰ ਕੀਮਤ 1,19,999 ਰੁਪਏ ਰੱਖੀ ਗਈ ਹੈ। ਇਸ ‘ਤੇ ਗਾਹਕਾਂ ਨੂੰ 5,000 ਰੁਪਏ ਦਾ ਬੈਂਕ ਡਿਸਕਾਊਂਟ ਅਤੇ 5,000 ਰੁਪਏ ਦਾ ਵਾਧੂ ਐਕਸਚੇਂਜ ਡਿਸਕਾਊਂਟ ਮਿਲੇਗਾ, ਜਿਸ ਤੋਂ ਬਾਅਦ ਇਸ ਫੋਨ ਦੀ ਕੀਮਤ 1,09,900 ਰੁਪਏ ਹੋ ਜਾਵੇਗੀ।
ਦੱਸ ਦਈਏ ਕਿ ਆਈਫੋਨ 15 ਪ੍ਰੋ ਮੈਕਸ (iPhone 15 Pro Max) ਦੇ 256 ਜੀਬੀ ਮਾਡਲ ਦੀ ਅਸਲ ਕੀਮਤ 1,34,900 ਰੁਪਏ ਹੈ ਅਤੇ ਇਸ ਫੋਨ ਨੂੰ ਸੇਲ (Flipkart Big Billion Day Sale) ਵਿੱਚ 14,901 ਰੁਪਏ ਘੱਟ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਫਲਿੱਪਕਾਰਟ ਦੇ ਵੀਆਈਪੀ ਗਾਹਕਾਂ ਨੂੰ 2,000 ਰੁਪਏ ਦਾ ਵੱਖਰਾ ਐਕਸਚੇਂਜ ਆਫਰ ਵੀ ਮਿਲੇਗਾ। ਗਾਹਕ ਇਸ ਫੋਨ ਨੂੰ 26 ਸਤੰਬਰ ਤੋਂ ਆਫਰ ਕੀਮਤ ‘ਤੇ ਖਰੀਦ ਸਕਦੇ ਹਨ।