ਕਿਸੇ ਜ਼ਮਾਨੇ ਵਿਚ ਕੇਬਲ ਟੀਵੀ ਵੇਖਣਾ ਆਪਣੇ ਆਪ ਵਿਚ ਇਕ ਚੀਜ਼ ਮੰਨੀ ਜਾਂਦੀ ਸੀ। ਜਿਸਦੇ ਘਰ ਕੇਬਲ ਲੱਗਿਆ ਹੁੰਦਾ ਸੀ ਉਹ ਮਾੜੇ ਬੰਦੇ ਵੱਲ ਵੇਖਦਾ ਨਹੀਂ ਸੀ। ਪਰ ਅੱਜ ਕੱਲ੍ਹ ਦੇ ਨੌਜਵਾਨ TV ਚੈਨਲਾਂ ਨਾਲੋਂ OTT ਪਲੇਟਫਾਰਮ ਵੇਖਣਾ ਜ਼ਿਆਦਾ ਪਸੰਦ ਕਰਦੇ ਹਨ।
Amazon Prime, Netflix ਅਤੇ ਡਿਜ਼ਨੀ+ ਹਾਟਸਟਾਰ ਵਰਗੇ OTT ਪਲੇਟਫਾਰਮਾਂ ਦਾ ਬੋਲਬਾਲਾ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ DTH ਸੇਵਾ ਪ੍ਰਦਾਨ ਕਰਨ ਵਾਲੀ Tata Play ਆਪਣੇ OTT ਗਾਹਕਾਂ ਨੂੰ ਧਿਆਨ 'ਚ ਰੱਖਦਿਆਂ ਨਵਾਂ ਆਫਰ ਲੈਕੇ ਆਈ ਹੈ।
Tata ਵੱਲੋਂ ਨਵਾਂ ਪਲਾਨ ਲਿਆਂਦਾ ਗਿਆ ਹੈ। Tata Play ਨੇ DTH ਅਤੇ ਟਾਟਾ ਪਲੇ ਬਿੰਜ ਗਾਹਕਾਂ ਲਈ ਐਮਾਜ਼ਾਨ ਪ੍ਰਾਈਮ ਲਾਈਟ ਦੀ ਮੁਫਤ ਗਾਹਕੀ ਦੀ ਪੇਸ਼ਕਸ਼ ਕਰਨ ਲਈ ਐਮਾਜ਼ਾਨ ਪ੍ਰਾਈਮ ਨਾਲ ਵੀ ਸਾਂਝੇਦਾਰੀ ਕੀਤੀ ਹੈ। ਇਸ ਤੋਂ ਇਲਾਵਾ ਟਾਟਾ ਨੇ ਬਾਜ਼ਾਰ 'ਚ ਐਂਟਰੀ ਕਰਨ ਲਈ ਨਵੇਂ ਪਲਾਨ ਵੀ ਲਿਆਂਦੇ ਹਨ। ਇਨ੍ਹਾਂ ਦੀ ਕੀਮਤ ਬਹੁਤ ਘੱਟ ਰੱਖੀ ਗਈ ਹੈ। ਇਹ ਪਲਾਨ 199 ਰੁਪਏ ਪ੍ਰਤੀ ਮਹੀਨਾ 'ਤੇ ਉਪਲਬਧ ਹੈ। ਇਸ 'ਚ ਯੂਜ਼ਰਸ ਨੂੰ ਨਾ ਸਿਰਫ ਟਾਟਾ ਪਲੇ ਪ੍ਰਾਈਮ ਲਾਈਟ ਦਾ ਸਬਸਕ੍ਰਿਪਸ਼ਨ ਮਿਲਦਾ ਹੈ, ਇਸ ਦੇ ਨਾਲ ਹੀ 30 ਤੋਂ ਜ਼ਿਆਦਾ ਮਸ਼ਹੂਰ ਐਪਸ ਵੀ ਉਪਲੱਬਧ ਹਨ।
Tata 199 ਪਲਾਨ ਦਾ ਵੇਰਵਾ-
ਟਾਟਾ ਪਲੇ 'ਤੇ ਤੁਹਾਨੂੰ ਇਕ ਐਪ ਦੀ ਸਬਸਕ੍ਰਿਪਸ਼ਨ ਦਿੱਤੀ ਜਾਂਦੀ ਹੈ ਅਤੇ ਇਸ ਦੀ ਮਦਦ ਨਾਲ ਤੁਸੀਂ 30 'ਚੋਂ 6 ਐਪਸ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਇਹ ਪਲਾਨ ਖਰੀਦਦੇ ਹੋ, ਤਾਂ ਤੁਹਾਨੂੰ Prime, Disney+Hotstar, Apple TV+, Zee 5 ਸਮੇਤ ਕਈ ਐਪਸ ਦੀ ਸਬਸਕ੍ਰਿਪਸ਼ਨ ਮਿਲੇਗੀ। ਇਹ ਪਲਾਨ ਖਾਸ ਤੌਰ 'ਤੇ ਅਜਿਹੇ ਉਪਭੋਗਤਾਵਾਂ ਲਈ ਲਿਆਂਦਾ ਜਾ ਰਿਹਾ ਹੈ ਜੋ OTT ਦੀ ਜ਼ਿਆਦਾ ਵਰਤੋਂ ਕਰਦੇ ਹਨ।
Tata 149 Plan-
Tata Flexi Lite Plan ਵੀ ਅਜਿਹੇ ਉਪਭੋਗਤਾਵਾਂ ਲਈ ਇੱਕ ਬਹੁਤ ਵਧੀਆ ਵਿਕਲਪ ਸਾਬਤ ਹੁੰਦਾ ਹੈ ਜੋ OTT ਸਬਸਕ੍ਰਿਪਸ਼ਨ ਦੀ ਭਾਲ ਕਰ ਰਹੇ ਹਨ। ਪਰ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦੇਈਏ ਕਿ ਇਸ ਵਿੱਚ ਐਮਾਜ਼ਾਨ ਪ੍ਰਾਈਮ ਸਬਸਕ੍ਰਿਪਸ਼ਨ ਉਪਲਬਧ ਨਹੀਂ ਹੋਵੇਗਾ।
Disney+Hotstar, Zee5, Discovery+ ਸਮੇਤ ਕਈ ਐਪਸ ਦੀ ਸੂਚੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਤੁਹਾਨੂੰ 4 ਐਪਸ ਨੂੰ ਚੁਣਨਾ ਹੋਵੇਗਾ। ਇੱਕ ਵਾਰ ਜਦੋਂ ਇਹ ਹੋ ਜਾਂਦਾ ਹੈ ਤਾਂ ਤੁਸੀਂ ਆਸਾਨੀ ਨਾਲ ਐਪਸ ਦਾ ਆਨੰਦ ਲੈ ਸਕਦੇ ਹੋ।