BSNL Broadband Plan: ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਗਾਹਕਾਂ ਲਈ ਕਈ ਸ਼ਾਨਦਾਰ ਪਲਾਨ ਪੇਸ਼ ਕਰਦੀ ਹੈ। ਇਨ੍ਹਾਂ ਪਲਾਨਸ 'ਚ ਤੁਹਾਨੂੰ ਹਾਈ ਸਪੀਡ ਦੇ ਨਾਲ ਭਰਪੂਰ ਡਾਟਾ, ਅਨਲਿਮਟਿਡ ਕਾਲਿੰਗ ਅਤੇ ਹੋਰ ਵੀ ਫਾਇਦੇ ਮਿਲਦੇ ਹਨ। ਖਾਸ ਗੱਲ ਇਹ ਹੈ ਕਿ ਇੰਨੇ ਸਾਰੇ ਫਾਇਦਿਆਂ ਲਈ ਤੁਹਾਨੂੰ ਆਪਣੀ ਜੇਬ 'ਤੇ ਜ਼ਿਆਦਾ ਬੋਝ ਨਹੀਂ ਪਾਉਣਾ ਪਵੇਗਾ। ਤੁਸੀਂ ਇਹ ਸਭ ਕਿਫਾਇਤੀ ਕੀਮਤਾਂ 'ਤੇ ਪ੍ਰਾਪਤ ਕਰ ਸਕਦੇ ਹੋ। ਅੱਜ ਅਸੀਂ ਇੱਕ ਅਜਿਹੇ ਪਲਾਨ ਬਾਰੇ ਦੱਸਾਂਗੇ, ਜਿਸ ਵਿੱਚ ਤੁਹਾਨੂੰ ਡਾਟਾ, ਕਾਲਿੰਗ ਅਤੇ OTT ਐਪਸ ਦੇ ਫਾਇਦੇ ਮਿਲਦੇ ਹਨ।
BSNL Fiber Value OTT Broadband Plan
ਇਸ ਬ੍ਰਾਡਬੈਂਡ ਪਲਾਨ ਵਿੱਚ BSNL ਹਰ ਮਹੀਨੇ 100Mbps ਦੀ ਹਾਈ ਸਪੀਡ 'ਤੇ 1000GB ਡਾਟਾ ਦਿੰਦਾ ਹੈ। ਮਤਲਬ ਰੋਜ਼ਾਨਾ ਲਗਭਗ 33GB ਡਾਟਾ। ਜੇਕਰ ਤੁਸੀਂ ਇੱਕ ਮਹੀਨੇ ਵਿੱਚ ਇਹ ਸਾਰਾ ਡਾਟਾ ਵਰਤ ਲੈਂਦੇ ਹੋ ਤਾਂ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਲਿਮਿਟ ਨੂੰ ਪਾਰ ਕਰਨ ਤੋਂ ਬਾਅਦ ਵੀ 5Mbps ਦੀ ਸਪੀਡ ਨਾਲ ਇੰਟਰਨੈੱਟ ਐਕਸੈਸ ਕੀਤਾ ਜਾ ਸਕਦਾ ਹੈ। ਡਾਟਾ ਦੇ ਨਾਲ-ਨਾਲ ਇਸ ਪਲਾਨ 'ਚ ਅਨਲਿਮਟਿਡ ਫ੍ਰੀ ਕਾਲਿੰਗ ਦਾ ਫਾਇਦਾ ਵੀ ਮਿਲਦਾ ਹੈ।
ਇਨ੍ਹਾਂ OTT ਐਪਸ ਦਾ ਮਿਲੇਗਾ ਸਬਸਕ੍ਰਿਪਸ਼ਨ
ਡਾਟਾ ਅਤੇ ਕਾਲਿੰਗ ਤੋਂ ਇਲਾਵਾ, BSNL ਇਸ ਪਲਾਨ ਵਿੱਚ Disney + Hotstar, SonyLIV, ZEE5 ਪ੍ਰੀਮੀਅਮ ਅਤੇ YuppTV ਦੀ ਮੁਫਤ ਸਬਸਕ੍ਰਿਪਸ਼ਨ ਦੇ ਰਿਹਾ ਹੈ। ਭਾਵ ਕਿ ਇਨ੍ਹਾਂ ਪਲੇਟਫਾਰਮਾਂ 'ਤੇ ਕੰਟੈਂਟ ਦੇਖਣ ਲਈ ਵਾਧੂ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਪਲਾਨ ਵਿੱਚ ਤੁਹਾਨੂੰ OTT ਕੰਟੈਂਟ ਅਤੇ ਇਸ ਨੂੰ ਦੇਖਣ ਲਈ ਕਾਫੀ ਡਾਟਾ ਮਿਲਦਾ ਹੈ। ਇਸਦਾ ਮਤਲਬ ਹੈ ਕਿ ਨਾ ਤਾਂ ਕੰਟੈਂਟ ਦੀ ਚਿੰਤਾ ਅਤੇ ਨਾ ਹੀ ਕੰਟੈਂਟ ਦੇਖਦਿਆਂ-ਦੇਖਦਿਆਂ ਡਾਟਾ ਖਤਮ ਹੋਣ ਦੀ ਚਿੰਤਾ ਕਰੋ। ਇਸ ਸ਼ਾਨਦਾਰ ਪਲਾਨ ਦੀ ਕੀਮਤ ਸਿਰਫ 799 ਰੁਪਏ ਹੈ। ਇਹ ਸਾਰੇ ਲਾਭ ਹਰ ਮਹੀਨੇ 799 ਰੁਪਏ ਅਦਾ ਕਰਕੇ ਲਏ ਜਾ ਸਕਦੇ ਹਨ।
ਸਸਤਾ ਪਲਾਨ ਵੀ ਆਫਰ ਕਰਦਾ BSNL
ਜੇਕਰ ਤੁਸੀਂ BSNL ਦਾ ਸਸਤਾ ਪਲਾਨ ਲੈਣਾ ਚਾਹੁੰਦੇ ਹੋ ਤਾਂ Fiber Entry Broadband Plan ਵਧੀਆ ਵਿਕਲਪ ਹੈ। ਇਸ 'ਚ 20Mbps ਦੀ ਸਪੀਡ ਨਾਲ ਹਰ ਮਹੀਨੇ 1000GB ਡਾਟਾ ਮਿਲਦਾ ਹੈ। ਇਸ 'ਚ ਤੁਹਾਨੂੰ ਅਨਲਿਮਟਿਡ ਡਾਟਾ ਡਾਊਨਲੋਡ ਅਤੇ ਫ੍ਰੀ ਵਾਇਸ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਇਸ ਪਲਾਨ ਦੀ ਕੀਮਤ 329 ਰੁਪਏ ਹੈ।