ਲੋਕਾਂ ਨਾਲ ਖਿਲਵਾੜ ਕਰਨ ਬਦਲੇ ਫੇਸਬੁੱਕ ਨੂੰ ਲੱਗੇਗਾ 34,000 ਕਰੋੜ ਰੁਪਏ ਦਾ ਜ਼ੁਰਮਾਨਾ
ਏਬੀਪੀ ਸਾਂਝਾ | 13 Jul 2019 04:07 PM (IST)
ਅਮਰੀਕੀ ਰੈਗੂਲੇਟਰ ਫੈਡਰਲ ਟ੍ਰੇਡ ਕਮਿਸ਼ਨ (ਏਐਫਟੀਸੀ) ਨੇ ਡੇਟਾ ਲੀਕ ਮਾਮਲੇ ਵਿੱਚ ਫੇਸਬੁੱਕ 'ਤੇ 5 ਅਰਬ ਡਾਲਰ (ਕਰੀਬ 34 ਹਜ਼ਾਰ ਕਰੋੜ ਰੁਪਏ) ਦੇ ਜ਼ੁਰਮਾਨੇ ਦੀ ਸਿਫ਼ਾਰਿਸ਼ ਕੀਤੀ ਹੈ। ਕਿਸੇ ਟੈਕ ਕੰਪਨੀ 'ਤੇ ਇਹ ਹੁਣ ਤਕ ਦੀ ਸਭ ਤੋਂ ਵੱਡੀ ਪੈਨਲਟੀ ਹੋਏਗੀ।
ਵਾਸ਼ਿੰਗਟਨ: ਅਮਰੀਕੀ ਰੈਗੂਲੇਟਰ ਫੈਡਰਲ ਟ੍ਰੇਡ ਕਮਿਸ਼ਨ (ਏਐਫਟੀਸੀ) ਨੇ ਡੇਟਾ ਲੀਕ ਮਾਮਲੇ ਵਿੱਚ ਫੇਸਬੁੱਕ 'ਤੇ 5 ਅਰਬ ਡਾਲਰ (ਕਰੀਬ 34 ਹਜ਼ਾਰ ਕਰੋੜ ਰੁਪਏ) ਦੇ ਜ਼ੁਰਮਾਨੇ ਦੀ ਸਿਫ਼ਾਰਿਸ਼ ਕੀਤੀ ਹੈ। ਕਿਸੇ ਟੈਕ ਕੰਪਨੀ 'ਤੇ ਇਹ ਹੁਣ ਤਕ ਦੀ ਸਭ ਤੋਂ ਵੱਡੀ ਪੈਨਲਟੀ ਹੋਏਗੀ। ਇਸ ਤੋਂ ਪਹਿਲਾਂ 2012 ਵਿੱਚ ਗੂਗਲ ਨੂੰ 154 ਕਰੋੜ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਸੀ। ਫੇਸਬੁੱਕ ਦੇ ਜ਼ੁਰਮਾਨੇ 'ਤੇ ਆਖ਼ਰੀ ਫੈਸਲਾ ਅਮਰੀਕੀ ਨਿਆਂ ਵਿਭਾਗ ਲਏਗਾ। ਮਾਰਚ 2018 ਵਿੱਚ ਫੇਸਬੁੱਕ ਦੇ ਡੇਟਾ ਲੀਕ ਦਾ ਸਭ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਸੀ। ਐਫਟੀਸੀ ਨੇ ਫੇਸਬੁੱਕ ਨੂੰ ਲੋਕਾਂ ਦੇ ਡੇਟਾ ਦੀ ਪ੍ਰਾਈਵੇਸੀ ਤੇ ਸੁਰੱਖਿਆ ਵਿੱਚ ਅਣਗਹਿਲੀ ਦਾ ਦੋਸ਼ੀ ਪਾਇਆ ਹੈ। ਦੱਸ ਦੇਈਏ ਬ੍ਰਿਟਿਸ਼ ਕੰਸਲਟੈਂਸੀ ਫਰਮ ਕੈਂਬ੍ਰਿਜ ਐਨਾਲਿਟਿਕਾ ਨੂੰ ਡੇਟਾ ਲੀਕ ਕਰਨ ਦੇ ਮਾਮਲੇ ਵਿੱਚ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਅਮਰੀਕੀ ਸੰਸਦ ਵਿੱਚ ਪੇਸ਼ੀ ਵੀ ਹੋਈ ਸੀ। ਉਸ ਦੇ ਬਾਅਦ ਐਫਟੀਸੀ ਨੇ ਜਾਂਚ ਸ਼ੁਰੂ ਕੀਤੀ ਸੀ। ਆਪਣੇ ਖ਼ਿਲਾਫ਼ ਜਾਂਚ ਸ਼ੁਰੂ ਹੋਣ 'ਤੇ ਫੇਸਬੁੱਕ ਨੇ ਕਾਨੂੰਨੀ ਸਮਝੌਤੇ ਲਈ 3 ਤੋਂ 5 ਅਰਬ ਡਾਲਰ ਦੀ ਪੇਸ਼ਕਸ਼ ਕੀਤੀ ਸੀ।