ਆਈਫੋਨ 8 ਦੀ ਥਾਂ ਡੱਬੇ 'ਚੋਂ ਨਿਕਲਿਆ ਸਾਬਣ!
ਏਬੀਪੀ ਸਾਂਝਾ | 04 Feb 2018 02:17 PM (IST)
ਨਵੀਂ ਦਿੱਲੀ: ਜੇਕਰ ਤੁਸੀਂ ਆਨਲਾਈਨ ਸ਼ੌਪਿੰਗ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ। ਈ-ਕਾਮਰਸ ਫਲਿੱਪਕਾਰਟ ਦੀ ਧੋਖਾਧੜੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ਖਸ ਨੇ ਫਲਿੱਪਕਾਰਟ ਤੋਂ 55,000 ਰੁਪਏ ਦਾ ਆਈਫੋਨ 8 ਆਰਡਰ ਕੀਤਾ ਸੀ। ਇਹ ਆਰਡਰ ਜਦ ਗਾਹਕ ਨੂੰ ਮਿਲਿਆ ਤਾਂ ਇਸ ਵਿੱਚ ਉਸ ਨੂੰ ਆਈਫੋਨ ਦੀ ਥਾਂ ਡਿਟਰਜੈਂਟ ਬਾਰ (ਕੱਪੜੇ ਧੋਣ ਵਾਲਾ ਸਾਬਣ) ਮਿਲਿਆ। ਦਰਅਸਲ ਮੁੰਬਈ ਦੇ 26 ਸਾਲ ਦੇ ਤਰਜੇਬ ਮਹਿਬੂਬ ਜੋ ਪੇਸ਼ੇ ਤੋਂ ਸਾਫਟਰਵੇਰ ਇੰਜਨੀਅਰ ਹੈ, ਨੇ ਫਲਿੱਪਕਾਰਟ ਤੋਂ ਆਈਫੋਨ 6 ਦਾ 64ਜੀਬੀ ਵੈਰੀਐਂਟ ਮੰਗਵਾਇਆ ਸੀ। ਇਸ ਲਈ ਉਨ੍ਹਾਂ ਨੇ 55,000 ਰੁਪਏ ਦਾ ਭੁਗਤਾਨ ਵੀ ਕਰ ਦਿੱਤਾ ਸੀ। 22 ਜਨਵਰੀ ਨੂੰ ਉਨ੍ਹਾਂ ਨੂੰ ਉਨ੍ਹਾਂ ਦਾ ਆਰਡਰ ਮਿਲ ਗਿਆ। ਬੌਕਸ ਖੋਲ੍ਹਣ ਤੇ ਕਸਟਮਰ ਨੂੰ ਇਸ ਵਿੱਚੋਂ ਡਿਟਰਜੈਂਟ ਸਾਬਣ ਮਿਲਿਆ। ਤਰਜੇਬ ਨੇ ਇਸ ਦੀ ਸ਼ਿਕਾਇਤ ਮੁੰਬਈ ਦੀ ਬਾਇਕੁਲਾ ਪੁਲਿਸ ਨੂੰ ਦਿੱਤੀ ਤੇ ਫਲਿੱਪਕਾਰਟ 'ਤੇ ਧੋਖਾਧੜੀ ਦਾ ਕੇਸ ਦਰਜ ਕਰਵਾਇਆ। ਬਾਇਕੁਲਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਤਰਜੇਬ ਮਹਿਬੂਬ ਨਾਮ ਦੇ ਸ਼ਖਸ ਨੇ ਬੁੱਧਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿੱਚ ਫਲਿੱਪਕਾਰਟ ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਕਈ ਆਨਲਾਈਨ ਰਿਟੇਲਰਜ਼ ਨੂੰ ਲੈ ਕੇ ਇਸ ਤਰ੍ਹਾਂ ਦੀ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਫਲਿੱਪਕਾਰਟ ਤੇ ਅਜਿਹੇ ਇਲਜ਼ਾਮ ਲੱਗ ਚੁੱਕੇ ਹਨ।