ਟਰਾਈ ਐਪ ਨਾਲ ਇੰਜ ਚੈੱਕ ਕਰੋ ਇੰਟਰਨੈੱਟ ਦੀ ਸਪੀਡ
ਏਬੀਪੀ ਸਾਂਝਾ | 30 Jan 2019 03:13 PM (IST)
ਨਵੀਂ ਦਿੱਲੀ: ਯੂਜ਼ਰਸ ਅਕਸਰ ਆਪਣੀ ਨੈੱਟ ਸਪੀਡ ਚੈੱਕ ਕਰਨ ਲਈ ਵੱਖ-ਵੱਖ ਐਪਸ ਦਾ ਇਸਤੇਮਾਲ ਕਰਦੇ ਹਨ। ਇਸ ‘ਚ ਸਭ ਤੋਂ ਉਪਰ ਸਪੀਡਟੈਸਟ ਤੇ ਫਾਸਟ ਡਾਟ ਕਾਮ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਇੰਟਰਨੈੱਟ ਦੀ ਸਪੀਡ ਚੈੱਕ ਕਰ ਸਕਦੇ ਹੋ। ਹੁਣ ਇਸ ਲਿਸਟ ‘ਚ ਇੱਕ ਹੋਰ ਐਪ ਸ਼ਾਮਲ ਹੋ ਗਿਆ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਮਾਈਸਪੀਡ ਨਾਂ ਦਾ ਐਪ ਲੌਂਚ ਕੀਤਾ ਹੈ ਜਿਸ ‘ਚ ਤੁਸੀਂ ਆਪਣੇ ਇੰਟਰਨੈੱਟ ਦੀ ਸਪੀਡ ਨੂੰ ਚੈੱਕ ਕਰ ਸਕਦੇ ਹੋ। ਸਪੀਡ ਚੈੱਕ ਕਰਨ ਲਈ ਸਭ ਤੋਂ ਪਹਿਲਾਂ ‘ਮਾਈਸਪੀਡ’ ਐਪ ਡਾਉਨਲੋਡ ਕਰੋ। ਇਹ ਐਪ ਨੂੰ ਐਂਡ੍ਰਾਈਡ ਤੇ ਆਈਫੋਨ ਯੂਜ਼ਰਸ ਦੋਵੇਂ ਇਸਤੇਮਾਲ ਕਰ ਸਕਦੇ ਹਨ। ਇਸ ਐਪ ਨਾਲ ਸਪੀਡ ਦੇ ਨਾਲ-ਨਾਲ ਕਵਰੇਜ, ਨੈੱਟਵਰਕ ਇੰਫਾਰਮੇਸ਼ਨ ਤੇ ਡਿਵਾਈਸ ਲੋਕੇਸ਼ਨ ਸ਼ੇਅਰ ਕੀਤੀ ਜਾ ਸਕਦੀ ਹੈ।