ਚੰਡੀਗੜ੍ਹ: HP ਨੇ ਆਪਣੇ ਸਟਾਈਲਿਸ਼ Envy 13 ਲੈਪਟਾਪ ਨੂੰ ਅਪਗ੍ਰੇਡ ਕੀਤਾ ਹੈ। ਇਸ 'ਚ ਕੰਪਨੀ ਨੇ ਇੰਟੈੱਲ ਬਿਲਕੁਲ ਨਵਾਂ Kaby Lake ਪ੍ਰੋਸੈਸਰ ਅਪਗ੍ਰੇਡ ਕੀਤਾ ਹੈ। ਇਹ ਪ੍ਰੋਸੈੱਸਰ 4K ਰੈਜ਼ੂਲੇਸ਼ਨ ਨੂੰ ਸਪੋਰਟ ਕਰਦਾ ਹੈ। HP ਨੇ ਇਸ ਦੀ ਕੀਮਤ 850 ਡਾਲਰ (ਕਰੀਬ 56,768 ਰੁਪਏ) ਰੱਖੀ ਹੈ। ਇਹ ਲੈਪਟਾਪ 26 ਅਕਤੂਬਰ ਤੋਂ ਉਪਲਬਧ ਹੋਵੇਗਾ।
ਕੰਪਨੀ ਨੇ ਇਸ ਲੈਪਟਾਪ 'ਚ ਡਿਊਲ-ਕੋਰ 2.5GHz ਇੰਟੈੱਲ ਕੋਰ i5-7200T 7th - ਜਨਰੇਸ਼ਨ Kaby Lake ਮੋਬਾਇਲ ਪ੍ਰੋਸੈਸਰ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਇੰਟੈੱਲਸ HD 620 ਇੰਟੀਗਰੇਟਡ ਗਰਾਫਿਕਲ ਪ੍ਰੋਸੈਸਰ ਮੌਜੂਦ ਹੈ। 8GB RAM ਨਾਲ ਲੈਸ ਇਸ ਲੈਪਟਾਪ 'ਚ ਕੰਪਨੀ ਨੇ 256GB PCIe NVMe M.2 SSD ਸਟੋਰੇਜ਼ ਦਿੱਤੀ ਹੈ। ਇਸ ਨਵੇਂ ਲੈਪਟਾਪ 'ਚ USB 3.1 ਟਾਈਪ-3 ਪੋਰਟ, 2USB 3.1 ਜੇਨ 1, Wi-6i ਅਤੇ ਬਲੂਟੁੱਥ 4.2 ਵਰਗੇ ਫੀਚਰਸ ਦਿੱਤੇ ਗਏ ਹੈ।