ਨਵੀਂ ਦਿੱਲੀ: ਹੁਆਵੇ ਦੀ ਕੰਪਨੀ ਔਨਰ ਨੇ ਆਪਣੇ ਨਵੇਂ ਸਮਾਰਟਫੋਨ ਔਨਰ-9 ਲਾਈਟ ਨੂੰ ਪਿਛਲੇ ਹਫ਼ਤੇ ਭਾਰਤ ਵਿੱਚ ਲਾਂਚ ਕੀਤਾ ਸੀ। ਇੰਡ੍ਰਾਇਡ 8.0 ਓਰੀਓ 'ਤੇ ਚੱਲਣ ਵਾਲੇ ਇਸ ਸਮਾਰਟਫ਼ੋਨ ਵਿੱਚ 18:9 ਰੇਸ਼ੋ ਦਾ ਡਿਸਪਲੇ ਹੈ। ਇਸ ਬਜਟ ਸਮਾਰਟਫ਼ੋਨ ਨੇ ਵੱਡਾ ਰਿਕਾਰਡ ਬਣਾ ਲਿਆ ਹੈ। ਸਿਰਫ਼ 9 ਮਿੰਟ ਵਿੱਚ ਔਨਰ 9 ਲਾਈਟ ਦੇ 50 ਹਜ਼ਾਰ ਫ਼ੋਨ ਆਊਟ ਆਫ਼ ਸਟਾਕ ਹੋ ਗਏ।
ਪਹਿਲੀ ਫਲੈਸ਼ ਸੇਲ ਵਿੱਚ ਇਹ ਸਮਾਰਟਫ਼ੋਨ ਸਿਰਫ਼ 6 ਮਿੰਟ ਵਿੱਚ ਵਿਕ ਗਏ। ਦੂਜੀ ਸੇਲ ਵਿੱਚ ਇਹ ਸਿਰਫ਼ ਤਿੰਨ ਮਿੰਟ ਵਿੱਚ ਹੀ ਖ਼ਤਮ ਹੋ ਗਏ। ਚਾਈਨੀਜ਼ ਕੰਪਨੀ ਹੁਆਵੇ ਦਾ ਦਾਅਵਾ ਹੈ ਕਿ ਹਰ ਸੈਕੰਡ ਵਿੱਚ 9 ਫ਼ੋਨ ਵਿਕੇ। ਜੇਕਰ ਇਨ੍ਹਾਂ ਅੰਕੜਿਆਂ ਦੀ ਮੰਨੀ ਜਾਵੇ ਤਾਂ ਇਨ੍ਹਾਂ ਦੋਹਾਂ ਫਲੈਸ਼ ਸੇਲ ਨੂੰ ਜੋੜ ਕੇ 9 ਮਿੰਟ ਵਿੱਚ 50 ਹਜ਼ਾਰ ਫ਼ੋਨ ਵਿਕੇ।
ਇਸ ਸਮਾਰਟਫ਼ੋਨ ਵਿੱਚ 3 ਜੀਬੀ ਰੈਮ ਤੇ 32 ਜੀਬੀ ਦੀ ਸਟੋਰੇਜ਼ ਹੈ। ਇਸ ਦੀ ਕੀਮਤ 10,999 ਰੁਪਏ ਹੈ। ਇਸ ਦੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵਾਲੇ ਫ਼ੋਨ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਇਸ ਫ਼ੋਨ ਵਿੱਚ 5.6 ਇੰਚ ਦੀ ਸਕਰੀਨ ਹੈ ਜੋ 2160x1080 ਪਿਕਸਲ ਦੀ ਹੈ। ਇਸ ਵਿੱਚ ਪ੍ਰੋਸੈਸਰ 659 ਦਿੱਤਾ ਗਿਆ ਹੈ। ਇਸ ਦੇ ਨਾਲ ਹੀ 3 ਜੀਬੀ ਤੇ 4 ਜੀਬੀ ਰੈਮ ਵਿੱਚ ਮੌਜੂਦ ਹੈ।
ਇਹ ਫ਼ੋਨ 4 ਕੈਮਰਿਆਂ ਦੇ ਨਾਲ ਆਉਂਦਾ ਹੈ। ਇਸ ਵਿੱਚ ਰਿਅਰ ਤੇ ਫ਼ਰੰਟ ਡੁਅਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਦੋ ਕੈਮਰੇ 13 ਮੈਗਾਪਿਕਸਲ ਤੇ ਸੈਕੰਡਰੀ ਕੈਮਰਾ ਲੈਂਸ 2 ਮੈਗਾਪਿਕਸਲ ਦਾ ਹੈ। ਫ਼ੋਨ ਵਿੱਚ 3000 ਐਮਏਐਚ ਦੀ ਬੈਟਰੀ ਹੈ।