ਨਵੀਂ ਦਿੱਲੀ: ਮੈਟਰੋਲਾ ਦੇ ਨਵੇਂ ਸਮਰਾਟਫੋਨ Moto M ਦੇ ਫੀਚਰ ਲਾਂਚ ਹੋਣ ਤੋਂ ਪਹਿਲਾਂ ਹੀ ਲੀਕ ਹੋ ਚੁੱਕੇ ਹਨ। ਇੱਕ ਵੈੱਬਪੋਰਟਲ ਨੇ ਫੋਨ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਖਬਰਾਂ ਦੀ ਮੰਨੀਏ ਤਾਂ ਇਹ ਮੈਟਰੋਲਾ ਦਾ ਪਹਿਲਾ ਸਮਰਾਟਫੋਨ ਹੋਵੇਗਾ ਜਿਸ ਵਿੱਚ ਫੋਨ ਦੇ ਫਰੰਟ ਵਿੱਚ ਫਿੰਗਰਪ੍ਰਿੰਟ ਸਕੈਨਰ ਦਾ ਇਸਤੇਮਾਲ ਕੀਤਾ ਗਿਆ ਹੈ।

ਵੈੱਬਪੋਰਟਲ ਅਨੁਸਾਰ ਮੋਟੋ ਐਮ ਨੂੰ ਦੋ ਮਹੀਨੇ ਪਹਿਲਾਂ ਹੀ TENAA ਸਰਟੀਫਿਕੇਟ ਮਿਲ ਚੁੱਕਾ ਹੈ। ਫੋਨ ਦੇ ਜੇਕਰ ਫੀਚਰ ਦੀ ਗੱਲ ਕਰੀਏ ਤਾਂ ਇਸ ਵਿੱਚ ਪੰਜ ਇੰਚ ਦਾ ਫੁੱਲ ਐਚ.ਡੀ. ਡਿਸਪਲੇਅ ਦੇ ਨਾਲ 2.1 ਗੀਗਾਹਰਟਜ਼ ਐਕਟਾ-ਕੋਰ ਮੀਡੀਆ ਟੇਕ MT6755 ਪ੍ਰੋਸੈਸਰ ਵਰਤਿਆ ਗਿਆ ਹੈ। ਫੋਨ ਦੀ ਇੰਟਰਨਲ ਸਟੋਰੇਜ਼ 32 ਜੀ.ਬੀ. ਤੇ ਰੈਮ 3 ਜੀ.ਬੀ. ਹੈ। ਫੋਨ ਵਿੱਚ 3000 mAh ਦੀ ਬੈਟਰੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਫੋਨ ਵਿੱਚ 16 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਵੈੱਬਪੋਰਟਲ ਦੇ ਅਨੁਸਾਰ 8 ਨਵੰਬਰ ਨੂੰ ਮੋਟੋ ਐਮ ਦੇ ਨਾਲ ਹੀ "ਲੇਨੋਵੋ ਵਾਈਬ ਪੀ 2" ਸਮਾਰਟਫੋਨ ਵੀ ਲਾਂਚ ਹੋਵੇਗਾ।

"ਲੇਨੋਵੋ ਵਾਈਬ ਪੀ 2" ਦੀ ਪਹਿਲੀ ਝਲ਼ਕ IFA 2016 ਵਿੱਚ ਦੇਖਣ ਨੂੰ ਮਿਲੀ ਸੀ। ਜੇਕਰ ਫੋਨ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਦੀ ਬੈਟਰੀ 5100 mAh ਦੀ ਹੈ ਜੋ ਇਸ ਫੋਨ ਦੀ ਸਭ ਤੋਂ ਵੱਡੀ ਖੂਬੀ ਹੈ। ਫੋਨ ਦਾ ਬੈਕ ਸਾਈਡ ਪਲਾਸਟਿਕ ਦਾ ਹੈ ਜਿਸ ਵਿੱਚ ਮੈਟਲ ਦੀ ਫਿਨਸਿੰਗ ਕੀਤੀ ਗਈ ਹੈ। ਫੋਨ ਵਿੱਚ 5.5 ਇੰਚ ਦਾ ਫੁੱਲ ਐਚ-ਡੀ ਸੁਪਰ ਅਮੋਲਡ ਡਿਸਪਲੇਅ ਦਿੱਤਾ ਗਿਆ ਹੈ ਜਿਸ ਦਾ ਰੈਜੋਲੇਸ਼ਨ 1920*1080 ਪਿਕਸਲ ਹੈ।

ਫੋਨ 2 ਗੀਗਾਹਾਈਟਜ਼ ਦੇ ਕਵਾਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ ਉਤੇ ਚੱਲੇਗਾ। ਫੋਨ 3 ਜੀਬੀ ਤੇ 4 ਜੀਬੀ ਦੇ ਦੋ ਵਰਿੰਅਟ ਵਿੱਚ ਉਪਲਬਧ ਰਹੇਗਾ ਜਿਸ ਵਿੱਚ 32 ਜੀਬੀ ਦੀ ਇੰਟਰਨਲ ਮੈਮੋਰੀ ਹੋਵੇਗੀ। ਫੋਨ ਵਿੱਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਨਾਲ ਹੀ ਫੋਨ ਫਿੰਗਰਪ੍ਰਿੰਟ ਸਕੈਨਰ ਤੇ NFC ਨਾਲ ਵੀ ਲੈਸ ਹੋਵੇਗਾ