Never make such mistake on Google Pay and PhonePe: ਅੱਜ-ਕੱਲ੍ਹ ਡਿਜ਼ੀਟਲ ਰਾਹੀਂ ਪੇਮੈਂਟ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। UPI ਰਾਹੀਂ ਇਹ ਹੋਰ ਆਸਾਨ ਹੋ ਗਿਆ ਹੈ। UPI ਦੇਸ਼ 'ਚ ਸਭ ਤੋਂ ਪ੍ਰਸਿੱਧ ਪੇਮੈਂਟ ਆਪਸ਼ਨ ਹੈ। ਇਸ ਨੂੰ ਸਾਲ 2016 'ਚ ਲਾਂਚ ਕੀਤਾ ਗਿਆ ਸੀ। ਇਹ ਜ਼ਿਆਦਾਤਰ ਭੁਗਤਾਨ ਲਈ ਵਰਤਿਆ ਜਾਂਦਾ ਹੈ। ਹੁਣ ਇੱਕ ਵਿਅਕਤੀ ਇੱਕ ਤੋਂ ਵੱਧ UPI ID ਬਣਾ ਸਕਦਾ ਹੈ। ਨਾਲ ਹੀ ਇਸ UPI ਆਈਡੀ ਨੂੰ ਵੱਖ-ਵੱਖ ਬੈਂਕ ਖਾਤਿਆਂ ਨਾਲ ਵੀ ਲਿੰਕ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ Google Pay ਅਤੇ PhonePe ਵਰਗੇ ਪਲੇਟਫ਼ਾਰਮਾਂ 'ਤੇ ਤੁਸੀਂ ਬੈਂਕ ਖਾਤਿਆਂ ਦੇ ਇਨ੍ਹਾਂ ਵੱਖ-ਵੱਖ UPI ID ਨੂੰ ਜੋੜ ਸਕਦੇ ਹੋ। ਜਦੋਂ ਤੁਸੀਂ UPI ID ਬਣਾਉਂਦੇ ਹੋ ਤਾਂ ਪਤਾ ਵੀ ਵੱਖਰਾ ਹੁੰਦਾ ਹੈ।
ਇਹ ਸਭ ਤੋਂ ਵੱਡੀ ਸਮੱਸਿਆ ਹੈ। ਜਦੋਂ ਤੁਸੀਂ Google Pay ਅਤੇ PhonePe 'ਤੇ UPI ID ਬਣਾਉਂਦੇ ਹੋ ਤਾਂ ਇੱਕ ਵੱਖਰਾ ਪਤਾ ਹੁੰਦਾ ਹੈ। ਪਰ ਇਹ ਪਤਾ ਕਈ ਵਾਰ ਜੀਅ ਦਾ ਜੰਜਾਲ ਬਣ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵੱਖ-ਵੱਖ UPI ਆਈਡੀ ਨੂੰ ਯਾਦ ਰੱਖਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹਾ ਹੀ ਇੱਕ ਆਸਾਨ ਤਰੀਕਾ ਦੱਸ ਰਹੇ ਹਾਂ, ਜਿਸ ਰਾਹੀਂ ਤੁਸੀਂ ਵੱਖ-ਵੱਖ UPI ID ਨੂੰ ਆਸਾਨੀ ਨਾਲ ਡਿਲੀਟ ਕਰ ਸਕਦੇ ਹੋ।
ਜਾਣੋ PhonePe 'ਤੇ UPI ID ਨੂੰ ਕਿਵੇਂ ਡਿਲੀਟ ਕਰਨ ਹੈ?
PhonePe 'ਤੇ ਆਮ ਤੌਰ 'ਤੇ UPI ID '971XXXX@ybl' ਕਰਕੇ ਬਣਦੀ ਹੈ। ਜਦਕਿ ਗੂਗਲ ਪੇਅ 'ਤੇ ਤੁਹਾਡੇ ਨਾਮ ਦੇ ਹਿਸਾਬ ਨਾਲ ਯੂਪੀਆਈ ਆਈਡੀ ਜਨਰੇਟ ਹੁੰਦੀ ਹੈ।
Google Pay 'ਤੇ 'JaisinXXX@okicici' ਕਰਕੇ ਬਣਦੀ ਹੈ। PhonePe ਐਪ 'ਤੇ ਆਈਡੀ ਨੂੰ ਡਿਲੀਟ ਕਰਨ ਲਈ ਸੱਭ ਤੋਂ ਉੱਪਰ ਖੱਬੇ ਪਾਸੇ ਪ੍ਰੋਫਾਈਲ 'ਤੇ ਕਲਿੱਕ ਕਰੋ। ਫਿਰ ਉਸ ਬੈਂਕ ਅਕਾਊਂਟ 'ਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ। ਅੰਦਰ ਤੁਹਾਨੂੰ UPI ID ਸੈਕਸ਼ਨ 'ਚ ਸਾਰੀਆਂ UPI ID ਦਿਖਾਈ ਦੇਣਗੀਆਂ।
ਸੱਜੇ ਪਾਸੇ ਤੁਹਾਨੂੰ ਡਿਲੀਟ ਬਟਨ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰਕੇ ਤੁਸੀਂ ਆਸਾਨੀ ਨਾਲ UPI ID ਨੂੰ ਡਿਲੀਟ ਕਰ ਸਕਦੇ ਹੋ।
Google Pay ਐਪ 'ਤੇ ਜਾਣ ਤੋਂ ਬਾਅਦ ਪ੍ਰੋਫਾਈਲ ਉੱਪਰ ਸੱਜੇ ਪਾਸੇ ਦਿਖਾਈ ਦੇਵੇਗੀ। ਇਸ ਤੋਂ ਬਾਅਦ ਬੈਂਕ ਅਕਾਊਂਟ 'ਚ ਜਾਓ। ਇਸ ਤੋਂ ਬਾਅਦ ਜਿਸ ਬੈਂਕ ਅਕਾਊਂਟ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ, ਉਸ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਮੈਨੇਜ ਯੂਪੀਆਈ ਆਈਡੀ 'ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਸੀਂ ਸਾਰੇ UPI ID ਦੇਖ ਸਕਦੇ ਹੋ। ਤੁਹਾਨੂੰ UPI ID ਦੇ ਸਿੱਧੇ ਪਾਸੇ 'ਤੇ Delete Button ਨਜ਼ਰ ਆਵੇਗਾ।