ਨਵੀਂ ਦਿੱਲੀ: ਆਪਣੇ ਸਟੇਟਸ ਫੀਚਰਜ਼ ਨੂੰ ਹੋਰ ਦਿਲਚਸਪ ਬਣਾਉਂਦੇ ਹੋਏ ਫੇਸਬੁੱਕ ਦੀ ਮਾਲਕੀ ਵਾਲੇ ਵਟਸਐਪ ਨੇ ਨਵਾਂ ਅੱਪਡੇਟ ਜਾਰੀ ਕੀਤਾ ਹੈ। ਇਹ ਆਪਣੀ 25 ਕਰੋੜ ਐਕਟਿਵ ਯੂਜ਼ਰਜ਼ ਨੂੰ ਮਹੀਨੇ ਲਈ ਟੈਕਸਟ-ਅਧਾਰਤ 'ਸਟੇਟਸ' ਸ਼ੇਅਰ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਸ ਤਹਿਤ ਯੂਜਰ ਫੇਸਬੁੱਕ ਵਾਂਗ ਹੀ ਕਲਰਫੁੱਲ ਬੈਕਗਰਾਉਂਡ 'ਤੇ ਟੈਕਸਟ ਲਿਖ ਕੇ ਸ਼ੇਅਰ ਕਰ ਸਕਦਾ ਹੈ। ਵਟਸਐਪ ਨੇ ਬਿਆਨ ਵਿੱਚ ਕਿਹਾ, "ਟੈਕਸਟ-ਅਧਾਰਤ ਅਪਡੇਟ ਫੀਚਰ ਤੁਹਾਨੂੰ ਆਪਣੇ ਵਿਚਾਰ ਮਜ਼ੇਦਾਰ ਤੇ ਵਿਅਤੀਗਤ ਤਰੀਕੇ ਨਾਲ ਅਪਡੇਟ ਕਰਨ ਦਾ ਮੌਕਾ ਦਿੰਦਾ ਹੈ। ਟੈਕਸਟ ਸਥਿਤੀ ਨੂੰ ਕਸਟਮਾਈਜ਼ ਕਰਨ ਲਈ ਕੋਈ ਖਾਸ ਫੌਂਟ ਜਾਂ ਬੈਂਕਗਰਾਉਂਡ ਰੰਗ ਚੁਣ ਕੇ ਲਿੰਕ ਵੀ ਜੋੜ ਸਕਦੇ ਹੋ।"ਇਹ ਨਵਾਂ ਫੀਚਰ ਆਈਫੋਨ ਤੇ ਐਂਡਰਾਇਡ ਫੋਨ ਲਈ ਉਪਲੱਬਧ ਹੈ। ਇਸ ਤੋਂ ਇਲਾਵਾ ਹੁਣ ਯੂਜ਼ਰ ਇਸ 'ਸਟੇਟਸ' ਐਡਵਾਂਸ ਦੇ ਵਟਸਐਪ ਦੇ ਵੈੱਬ ਵਰਜ਼ਨ ਉੱਤੇ ਵੀ ਵੇਖ ਸਕਦੇ ਹਨ। ਯੂਜ਼ਰ ਹੁਣ ਇਹ ਵੀ ਕੰਟਰੋਲ ਕਰ ਸਕਦੇ ਹਨ ਕਿ ਕੌਣ ਉਸ ਦੇ 'ਸਟੇਸਸ' ਅਪਡੇਟ ਨੂੰ ਵੇਖੇਗਾ। ਇਸ ਨੂੰ ਵਟਸਸੈਪ ਦੇ ਪ੍ਰਾਈਵੇਸੀ ਸੈਟਿੰਗਜ਼ ਵਿੱਚ ਜਾ ਕੇ ਚੁਣਿਆ ਜਾ ਸਕਦਾ ਹੈ। ਯੂਜ਼ਰ ਆਪਣੇ ਦੋਸਤਾਂ ਦੇ 'ਸਟੇਟਸ' ਅਪਡੇਟ ਦੇ ਜਵਾਬ ਦੇਣਗੇ। ਇਸ ਤੋਂ ਬਾਅਦ ਵਟਸਐਪ ਚੈਟ ਵਿੱਚ ਯੂਜਰ ਦੇ ਥੰਮਨੇਲ ਨਾਲ ਇੱਕ ਮੈਸੇਜ ਚਲਾਇਆ ਜਾਵੇਗਾ।