ਨਵੀਂ ਦਿੱਲੀ: Xiaomi ਨੇ  ਦਾ ਨਵਾਂ ਵੈਰੀਐਂਟ ਲਾਂਚ ਕੀਤਾ ਹੈ। ਇਸ ਨਵੇਂ ਮਾਡਲ '3GB RAM ਤੇ 32GB ਇੰਟਰਨਲ ਸਟੋਰੇਜ਼ ਸਪੇਸ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ Xiaomi ਨੇ Redmi Note 8 ਦੇ ਦੋ ਵੈਰੀਐਂਟ ਲਾਂਚ ਕੀਤੇ ਹਨ, ਜਿਸ 'ਚ ਇੱਕ ਮਾਡਲ 4GB RAM ਤੇ 64GB ਸਪੇਸ ਤੇ ਦੂਜਾ ਮਾਡਲ 6GB RAM ਤੇ 128 GB ਸਟੋਰੇਜ਼ ਦਾ ਹੈ। ਜਦਕਿ ਇਹ ਨਵਾਂ ਮਾਡਲ ਦੋਵੇਂ ਫੋਨ ਮੁਕਾਬਲੇ ਘੱਟ ਰੈਮ ਤੇ ਘੱਟ ਸਪੇਸ ਵਾਲਾ ਹੈ।




ਮੀਡੀਆ ਰਿਪੋਰਟਸ Redmi Note 8 ਦਾ ਇਹ 3GB RAM ਮਾਡਲ ਸਿਰਫ ਆਨਲਾਈਨ ਹੀ ਮਿਲੇਗਾ। ਫੋਨ ਦੀ ਕੀਮਤ ਦੇ ਦੋ ਮਾਡਲਾਂ ਦੇ ਮਕਾਬਲੇ ਸਸਤੀ ਹੈ, ਇਸ ਦੀ ਕੀਮਤ 9,799 ਹੈ। ਬਾਕੀ ਦੋਵੇਂ ਮਾਡਲੇ ਦੀ ਕੀਮਤਾਂ 9,999 ਤੇ 12,999 ਹੈ।

Redmi Note 8 ਦਾ ਵੈਰੀਐਂਟ ਸਿਰਫ ਸਪੇਸ ਤੇ ਰੈਮ ਦੇ ਕੇਸਾਂ 'ਚ ਕੁਝ ਵੱਖਰੇ ਹਨ। ਇਸ ਫੋਨ ਦੀ ਸਕ੍ਰੀਨ 6.39 ਇੰਚ, ਐਚਡੀ ਡਿਸਪਲੇਅ 2340×1080 ਪਿਕਸਲ ਦਾ ਰੇਜ਼ੋਲੂਸ਼ਨ ਦਿੱਤੀ ਗਈ ਹੈ। ਇਸ ਦੀ ਸਕ੍ਰੀਨ ਨੂੰ ਗੋਰੀਲਾ ਗਲਾਸ 5 ਨਾਲ ਪ੍ਰੋਟੈਕਟਡ ਕੀਤਾ ਗਿਆ ਹੈ। ਉਧਰ ਇਸ ਦੇ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ '2.0GHz octa-core Snapdragon 665 processor ਲਾਇਆ ਗਿਆ ਹੈ।



ਕੈਮਰੇ ਦੀ ਗੱਲ ਕਰੀਏ ਤਾਂ ਚਾਰ ਕੈਮਰੇ ਤੇ ਇੱਕ ਫਿੰਗਰ ਪ੍ਰਿੰਟ ਸੈਂਸਰ ਵੀ ਹੈ। ਇਸ '48 ਮੈਗਾਪਿਕਸਲ ਪ੍ਰਾਇਮਰੀ ਸੈਂਸਰ ਨਾਲ 8 ਮੈਗਾਪਿਕਸਲ ਅਲਟ੍ਰਾ ਵਾਈਡ ਐਂਗਲ ਲੈਂਸ ਹੈ। ਦੋ ਮਾਈਕਰੋ ਲੈਂਸ ਹਨ ਤੇ 2 ਮੈਗਾਪਿਕਸਲ ਦਾ ਇੱਕ ਡੈਪਥ ਸੈਂਸਰ ਵੀ ਹੈ। ਸੈਲਫੀ ਲਈ 13 ਮੈਗਾਪਿਕਸਲ ਫਰੰਟ ਕੈਮਰਾ ਹੈ। ਫੋਨ ਦੀ ਬੈਟਰੀ 4,000mAh ਹੈ।