ਵਾਸ਼ਿੰਗਟਨ: ਧਾਰਮਿਕ ਲੋਕ ਫੇਸਬੁੱਕ ਪੋਸਟ ਵਿੱਚ ਸਾਕਾਰਾਤਮਕ ਤੇ ਸਮਾਜਿਕ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਇਸ ਦੇ ਉਲਟ ਜਿਹੜੇ ਧਾਰਮਿਕ ਨਹੀਂ ਹੁੰਦੇ, ਉਹ ਗ਼ੁੱਸੇ ਤੇ ਸੋਚ ਰਿਹਾ ਹਾਂ ਵਰਗੇ ਸ਼ਬਦ ਇਸਤੇਮਾਲ ਕਰਦੇ ਹਨ। ਇਸ ਗੱਲ ਦਾ ਪ੍ਰਗਟਾਵਾ ਫੇਸਬੁੱਕ ਦੇ 12,815 ਯੂਜਰਜ਼ ਉੱਤੇ ਕੀਤੀ ਰਿਸਰਚ ਮਗਰੋਂ ਕੀਤਾ ਗਿਆ ਹੈ।
ਅਮਰੀਕਾ ਦੇ ਪੇਨਸੀਲਵਾਨਿਆ ਯੂਨੀਵਰਸਿਟੀ ਦੇ ਡੇਵਿਡ ਯਾਡੇਂ ਨੇ ਕਿਹਾ ਕਿ ਗੈਰ ਧਾਰਮਿਕ ਲੋਕ ਸਰੀਰ ਤੇ ਮੌਤ ਦਾ ਅਕਸਰ ਹੀ ਇਸਤੇਮਾਲ ਕਰਦੇ ਹਨ। ਰਿਸਰਚ ਦਲ ਵਿੱਚ ਸ਼ਾਮਲ ਲੋਕਾਂ ਨੇ ਮਾਈ ਪਰਸਨੈਲਿਟੀ ਐਪ ਤੋਂ ਡੇਟਾ ਇਕੱਠਾ ਕੀਤਾ ਹੈ। ਇਸ ਨੇ ਫੇਸਬੁੱਕ ਯੂਜਰਜ਼ ਨੂੰ ਆਪਣੇ ਧਾਰਮਿਕ ਲਗਾਓ ਬਾਰੇ ਦੱਸਣ ਲਈ ਕਿਹਾ ਸੀ।
ਧਾਰਮਿਕ ਲੋਕਾਂ ਨੇ ਆਸ਼ੀਰਵਾਦ ਤੇ ਪ੍ਰਾਰਥਨਾ ਵਰਗੇ ਧਾਰਮਿਕ ਸ਼ਬਦਾਂ ਦਾ ਜ਼ਿਆਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਪ੍ਰੇਮ ਤੇ ਪਰਿਵਾਰ ਵਰਗੇ ਸਾਕਾਰਾਤਮਕ ਸ਼ਬਦਾਂ ਦੇ ਇਸਤੇਮਾਲ ਦੇ ਪ੍ਰਤੀ ਜ਼ਿਆਦਾ ਰੁਚੀ ਦਿਖਾਈ ਹੈ। ਉੱਥੇ ਹੀ ਗੈਰ ਧਾਰਮਿਕ ਲੋਕਾਂ ਨੇ ਗ਼ੁੱਸਾ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ।