ਨਵੀਂ ਦਿੱਲੀ: ਸੈਮਸੰਗ (Samsung) ਦਾ ਲੇਟੈਸਟ ਬਬਜਟ ਸਮਾਰਟਫ਼ੋਨ ਗਲੈਕਸੀ ਐਮ 12 ਅੱਜ 17 ਮਾਰਚ ਤੋਂ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੈ। ਇਸ ਨੂੰ ਐਮਾਜ਼ੋਨ ਤੋਂ ਦੁਪਹਿਰ 12 ਵਜੇ ਖਰੀਦਿਆ ਜਾ ਸਕਦਾ ਹੈ। ਹਾਲਾਂਕਿ 17 ਮਾਰਚ ਨੂੰ ਇਹ ਫ਼ੋਨ ਸਿਰਫ਼ ਐਮਾਜ਼ੋਨ ਪ੍ਰਾਈਮ ਮੈਂਬਰਾਂ ਲਈ ਉਪਲੱਬਧ ਹੋਵੇਗਾ, ਜਦਕਿ ਸਾਰੇ ਯੂਜਰਾਂ ਲਈ ਸੈਮਸੰਗ ਗਲੈਕਸੀ ਐਮ 12 ਦੀ ਵਿਕਰੀ 18 ਮਾਰਚ ਤੋਂ ਸ਼ੁਰੂ ਹੋਵੇਗੀ। ਆਓ ਅਸੀਂ ਤੁਹਾਨੂੰ ਇਸ ਦੀ ਕੀਮਤ, ਆਫ਼ਰ, ਸੇਲ ਡਿਟੇਲ ਤੇ ਵਿਸ਼ੇਸ਼ਤਾਵਾਂ ਦੇ ਬਾਰੇ ਦੱਸਦੇ ਹਾਂ।


Samsung Galaxy M12 12 ਦੇ 4 RAM + 64GB ਸਟੋਰੇਜ਼ ਵੇਰੀਐਂਟ ਦੀ ਕੀਮਤ 10,999 ਰੁਪਏ ਹੈ, ਜਦਕਿ  6GB RAM + 128GB ਸਟੋਰੇਜ਼ ਵੇਰੀਐਂਟ ਦੀ ਕੀਮਤ 13,499 ਰੁਪਏ ਹੈ। ਜੇ ਤੁਸੀਂ ਆਈਸੀਆਈਸੀਆਈ ਬੈਂਕ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਕੇ ਗਲੈਕਸੀ ਐਮ 12 ਖਰੀਦਦੇ ਹੋ ਤਾਂ ਤੁਹਾਨੂੰ 1 ਹਜ਼ਾਰ ਰੁਪਏ ਦੀ ਛੋਟ ਮਿਲੇਗੀ। ਇਸ ਦਾ ਮਤਲਬ ਹੈ ਕਿ ਸੈਮਸੰਗ ਦਾ ਬਜਟ ਸਮਾਰਟਫ਼ੋਨ ਐਮਾਜ਼ੋਨ ਤੋਂ 9999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।




Galaxy M12 ਸਮਾਰਟਫ਼ੋਨ '6.5-inch ਦਾ HD+ Infinity-V ਡਿਸਪਲੇ ਦਿੱਤਾ ਗਿਆ ਹੈ। ਫ਼ੋਨ 'Exynos 850 ਪ੍ਰੋਸੈਸਰ ਦੇ ਨਾਲ 6GB ਤਕ RAM ਅਤੇ 128GB ਤਕ ਦੀ ਸਟੋਰੇਜ਼ ਦੀ ਆਪਸ਼ਨ ਹੈ। ਇਹ ਸਮਾਰਟਫ਼ੋਨ ਐਂਡਰਾਇਡ 11 'ਤੇ ਅਧਾਰਤ OneUI 3.1 'ਤੇ ਕੰਮ ਕਰਦਾ ਹੈ। ਸੈਮਸੰਗ ਦਾ ਇਹ ਫ਼ੋਨ ਨੀਲੇ, ਕਾਲੇ ਤੇ ਚਿੱਟੇ ਰੰਗਾਂ 'ਚ ਉਪਲੱਬਧ ਹੈ।


ਸੈਮਸੰਗ ਦੇ ਇਸ ਸਮਾਰਟਫ਼ੋਨ 'ਚ ਕਵਾਡ ਰਿਅਰ ਕੈਮਰਾ ਸੈਟਅਪ ਮਿਲਦਾ ਹੈ, ਜਿਸ ਦਾ ਮੁੱਖ ਲੈਂਜ਼ 48MP ਦਾ ਹੈ। ਇਸ ਦੇ ਨਾਲ ਫ਼ੋਨ '5 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈਂਜ਼, 2 ਮੈਗਾਪਿਕਸਲ ਦਾ ਮੈਕਰੋ ਲੈਂਜ਼ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫ਼ਰੰਟ '8 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਹੈ।


Galaxy M12 '6000mAh ਦੀ ਬੈਟਰੀ ਹੈ, ਜੋ 15W ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਇਸ ਸਮਾਰਟਫ਼ੋਨ '4G LTE, Wi-Fi 802.11 b/g/n, Bluetooth v5.0, GPS/ A-GPS ਅਤੇ USB Type-C ਪੋਰਟ ਦੇ ਨਾਲ 3.5mm ਆਡੀਓ ਜੈਕ ਜਿਹੇ ਫੀਚਰਜ਼ ਵੀ ਮਿਲਦੇ ਹਨ।


ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਨੂੰ ਵੰਡੇ ਅਹੁਦਿਆਂ ਦੇ ਗੱਫੇ, ਲੰਬੀ-ਚੌੜੀ ਸੂਚੀ ਜਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904