ਚੰਡੀਗੜ੍ਹ: ਦੱਖਣ ਕੋਰਿਆਈ ਕੰਪਨੀ ਸੈਮਸੰਗ ਨੇ ਸੋਮਵਾਰ ਨੂੰ ਭਾਰਤ ਵਿੱਚ ਆਪਣੀ ਗੈਲੇਕਸੀ ਐਮ ਸੀਰੀਜ਼ ਤਹਿਤ ਦੋ ਨਵੇਂ ਫੋਨ ਗੈਲੇਕਸੀ M10 ਤੇ ਗੈਲੇਕਸੀ M20 ਲਾਂਚ ਕਰ ਦਿੱਤੇ ਹਨ। ਇਹ ਦੋਵੇਂ ਬਜਟ ਫੋਨ ਹਨ ਤੇ ਇਨ੍ਹਾਂ ਨੂੰ ਖ਼ਾਸ ਤੌਰ ’ਤੇ ਰੀਅਲ ਮੀ ਤੇ ਸ਼ਿਓਮੀ ਵਰਗੇ ਬਰਾਂਡਾਂ ਨੂੰ ਟੱਕਰ ਦੇਣ ਲਈ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਦੋਵਾਂ ਫੋਨਾਂ ਵਿੱਚ ਇਨਫਿਨਟੀ-ਵੀ ਡਿਸਪਲੇਅ ਦਿੱਤਾ ਗਿਆ ਹੈ। ਪਹਿਲੀ ਵਾਰ ਹੈ ਕਿ ਕੰਪਨੀ ਆਪਣੇ ਬਜਟ ਫੋਨ ਵਿੱਚ ਨੌਚ ਡਿਸਪਲੇਅ ਲੈ ਕੇ ਆਈ ਹੈ। ਕੀਮਤ ਤੇ ਵਿਕਰੀ ਸੈਮਸੰਗ ਗੈਲੇਕਸੀ M10 ਤੇ ਗੈਲੇਕਸੀ M20 ਦੀ ਵਿਕਰੀ 5 ਫਰਵਰੀ ਤੋਂ ਅਮੇਜ਼ੌਨ ਤੇ ਸੈਮਸੰਗ ਦੀ ਵੈਬਸਾਈਟ ’ਤੇ ਸ਼ੁਰੂ ਹੋਏਗੀ। ਦੋਵੇਂ ਫੋਨ ਦੋ ਵਰਸ਼ਨਾਂ ਵਿੱਚ ਲਾਂਚ ਕੀਤੇ ਗਏ ਹਨ। ਸੈਮਸੰਗ ਗੈਲੇਕਸੀ M10 ਦੇ 2 GB ਰੈਮ ਤੇ 16 GB ਸਟੋਰੇਜ ਵਾਲੇ ਵਰਸ਼ਨ ਦੀ ਕੀਮਤ 7,990 ਰੁਪਏ ਤੇ 3 GB ਤੇ 32 GB ਵਾਲੇ ਵਰਸ਼ਨ ਦੀ ਕੀਮਤ 8,990 ਰੁਪਏ ਹੈ। ਗੈਲੇਕਸੀ M20 ਦੀ ਗੱਲ ਕੀਤੀ ਜਾਏ ਤਾਂ ਇਸ ਦੇ 3 GB ਰੈਮ, 32 GB ਸਟੋਰੇਜ ਵਾਲੇ ਵਰਸ਼ਨ ਦੀ ਕੀਮਤ 10,990 ਰੁਪਏ ਤੇ 4 GB ਰੈਮ ਤੇ 64 GB ਸਟੋਰੇਜ ਵਾਲੇ ਵਰਸ਼ਨ ਦੀ ਕੀਮਤ 12,990 ਰੁਪਏ ਰੱਖੀ ਗਈ ਹੈ। ਫੀਚਰਜ਼ ਦੋਵਾਂ ਫੋਨ ਦੇ ਰੀਅਰ ਵਿੱਚ ਡੂਅਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਸੈਂਸਰ 13 ਮੈਗਾਪਿਕਸਲ ਤੇ ਸੈਕੰਡਰੀ ਸੈਂਸਰ 5 ਮੈਗਾਪਿਕਸਲ ਦਾ ਹੈ। ਹਾਲਾਂਕਿ ਗੈਲੇਕਸੀ M10 ਦੇ ਫਰੰਟ ਵਿੱਚ 5MP ਤੇ ਗੈਲੇਕਸੀ M20 ਦੇ ਫਰੰਟ ਵਿੱਚ 8MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਿਕਿਉਰਟੀ ਲਈ ਦੋਵਾਂ ਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਦੇ ਨਾਲ-ਨਾਲ ਫੇਸ ਅਨਲੌਕ ਫੀਚਰ ਵੀ ਦਿੱਤਾ ਗਿਆ ਹੈ।