ਨਵੀਂ ਦਿੱਲੀ: ਦੱਖਣੀ ਕੋਰਿਆਈ ਟੈਕ ਜਾਇੰਟ ਸੈਮਸੰਗ ਆਪਣਾ ਫਲੈਗਸ਼ਿਪ ਫੈਬਲੇਟ ਲਾਂਚ ਕਰਨ ਲਈ ਤਿਆਰ ਹੈ। ਬਲੂਮਬਰਗ ਦੀ ਰਿਪੋਰਟ ਮੁਤਬਾਕ ਕੰਪਨੀ ਗੈਲੇਕਸੀ ਨੋਟ 9 ਨੂੰ ਕੰਪਨੀ 9 ਅਗਸਤ 2018 ਨੂੰ ਜਾਰੀ ਕਰ ਸਕਦੀ ਹੈ। ਫ਼ੋਨ ਵਿੱਚ ਅਪਗ੍ਰੇ਼ਡਿਡ ਕੈਮਰਾ ਨੂੰ ਪ੍ਰਚਾਰਿਆ ਜਾ ਰਿਹਾ ਹੈ।

 

ਹਾਲਾਂਕਿ, ਰਿਪੋਰਟ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਆਉਣ ਵਾਲਾ ਸਮਾਰਟਫ਼ੋਨ ਪਿਛਲੇ ਸਾਲ ਵਾਂਗ ਹੀ ਦਿੱਸੇਗਾ। ਫ਼ੋਨ ਵਿੱਚ ਸੈਮਸੰਗ ਜਿੱਥੇ ਅਪਗ੍ਰੇਡਿਡ ਕੁਆਲਕਾਮ ਪ੍ਰੋਸੈਸਰ ਲਿਆ ਰਿਹਾ ਹੈ, ਤਾਂ ਉੱਥੇ ਹੀ ਗੈਲੇਕਸੀ ਐਸ 9 ਤੇ ਐਸ 9 ਪਲੱਸ ਪਹਿਲਾਂ ਹੀ ਅਜਿਹੇ ਹੈਂਡਸੈੱਟ ਹਨ, ਜਿਨ੍ਹਾਂ ਵਿੱਚ ਲੌਂਚ ਸਮੇਂ ਹੀ ਸਨੈਪਡ੍ਰੈਗਨ 845 ਪ੍ਰੋਸੈਸਰ ਦੇ ਦਿੱਤਾ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਇਸ ਲੌਂਚ ਸਮਾਗਮ ਨੂੰ ਨਿਊਯਾਰਕ ਵਿੱਚ ਕਰਵਾਇਆ ਜਾਵੇਗਾ। ਉੱਥੇ ਹੀ ਸੈਮਸੰਗ ਇਸ ਸਮਾਰਟਫ਼ੋਨ ਦੇ ਛੋਟੇ ਰੂਪ 'ਤੇ ਵੀ ਕੰਮ ਕਰ ਰਿਹਾ ਹੈ, ਜੋ ਸੈਮਸੰਗ ਐਸ 9 ਮਿੰਨੀ ਦੇ ਨਾਂ ਤੋਂ ਆਵੇਗਾ। ਫ਼ੋਨ ਨੂੰ ਆਨਲਾਈਨ ਦੇਖਿਆ ਗਿਆ ਹੈ, ਜਿਸ ਵਿੱਚ ਇਸ ਦੇ ਫਰੰਟ ਤੇ ਬੈਕ ਪੈਨਲ ਨੂੰ ਦੇਖਿਆ ਜਾ ਸਕਦਾ ਹੈ।

ਨੋਟ 9 ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਫ਼ੋਨ ਵਿੱਚ 5.8 ਇੰਚ ਦਾ QHD+ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1440 x 2960 ਪਿਕਸਲਜ਼ ਦਾ ਹੈ। ਫ਼ੋਨ ਵਿੱਚ ਔਕਟਾ ਕੋਰ ਸੈਮਸੰਗ ਜਾਈਨਸ 9 ਸੀਰੀਜ਼ 9810 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਮਾਲੀ G72MMP18 ਜੀਪੀਯੂ ਨਾਲ ਆਉਂਦਾ ਹੈ। ਸਮਾਰਟਫ਼ੋਨ 4 ਤੇ 6 ਜੀਬੀ ਦੇ ਰੈਮ ਵੇਰੀਐਂਟ ਨਾਲ ਆਉਂਦਾ ਹੈ ਤੇ ਇਸ ਦੀ ਮੈਮੋਰੀ 400 ਜੀਬੀ ਤਕ ਵਧਾਈ ਜਾ ਸਕਦੀ ਹੈ। ਫ਼ੋਨ ਵਿੱਚ 12+12 ਮੈਗਾਪਿਕਸਲ ਦਾ ਡੂਅਲ ਕੈਮਰਾ ਦਿੱਤਾ ਗਿਆ ਹੈ। ਸਾਹਮਣੇ ਵਾਲੇ ਪਾਸੇ 8 ਮੈਗਾਪਿਕਸਲ ਦਾ ਆਟੋਫੋਕਸ ਸੈਂਸਰ ਹੈ ਜੋ ਵਾਈਡ ਐਂਗਲ ਲੈਂਜ਼ ਨਾਲ ਆਉਂਦਾ ਹੈ। ਸਮਾਰਟਫ਼ੋਨ ਦੇ ਪੂਰੇ ਵੇਰਵੇ ਅਗਲੇ ਮਹੀਨੇ ਤਕ ਸਾਫ਼ ਹੋਣ ਦੀ ਉਮੀਦ ਹੈ।