ਤੁਰਤ-ਫੁਰਤ ਸੰਦੇਸ਼ ਰਾਹੀਂ ਗੱਲਬਾਤ ਕਰਵਾਉਣ ਵਾਲੀ ਐਪ ਵ੍ਹੱਟਸਐਪ ਬਹੁਤ ਮਸ਼ਹੂਰ ਹੈ। ਇਸ ਐਪ ਦੇ ਮਸ਼ਹੂਰ ਹੋਣ ਦਾ ਵੱਡਾ ਕਾਰਨ ਹੈ ਕਿ ਤੁਹਾਨੂੰ ਇੱਥੇ ਕਈ ਸਾਰੇ ਫੀਚਰਜ਼ ਮਿਲਦੇ ਹਨ, ਜੋ ਹੋਰਨਾਂ ਐਪ 'ਤੇ ਨਹੀਂ ਮਿਲਦੇ। ਵ੍ਹੱਟਸਐਪ ਦੇ ਅਜਿਹੇ ਹੀ ਇੱਕ ਫੀਚਰ ਵਿੱਚ ਤੁਸੀਂ ਕਿਸੇ ਵਿਅਕਤੀ ਦੇ ਸੰਦੇਸ਼ਾਂ ਨੂੰ ਠੱਪ ਯਾਨੀ ਬਲੌਕ ਵੀ ਕਰ ਸਕਦੇ ਹੋ। ਹਾਲਾਂਕਿ, ਹਰ ਫੀਚਰ ਨਾਲ ਟਰਿੱਕ ਜ਼ਰੂਰ ਹੁੰਦੀ ਹੈ, ਜੋ ਹੱਲ ਵਜੋਂ ਕੰਮ ਕਰਦੀ ਹੈ। ਜੇਕਰ ਤੁਹਾਡੇ ਕਿਸੇ ਸੰਪਰਕ ਵਾਲੇ ਵਿਅਕਤੀ ਨੇ ਤੁਹਾਨੂੰ ਵ੍ਹੱਟਸਐਪ ਤੋਂ ਬਲੌਕ ਕਰ ਦਿੱਤਾ ਹੋਇਆ ਹੈ ਤੇ ਤੁਸੀਂ ਆਪਣੇ ਆਪ ਨੂੰ ਅਨਬਲੌਕ ਕਰਨਾ ਚਾਹੁੰਦੇ ਹੋ, ਤਾਂ ਅਜਿਹਾ ਸੌਖਿਆਂ ਹੀ ਕੀਤਾ ਜਾ ਸਕਦਾ ਹੈ। ਆਓ ਦੱਸਦੇ ਹਾਂ ਕਿਵੇਂ... 1. ਸਭ ਤੋਂ ਪਹਿਲਾਂ WhatsApp ਖੋਲ੍ਹੋ ਤੇ ਇਸ ਦੀਆਂ ਸੈਟਿੰਗ ਵਿੱਚ ਜਾਓ। ਅੱਗੇ ਅਕਾਊਂਟ ਵਿੱਚ ਜਾਓ ਤੇ ਡਿਲੀਟ ਮਾਈ ਅਕਾਊਂਟ ਨੂੰ ਚੁਣੋ। 2. ਇੱਥੇ ਟੈਪ ਕਰਨ ਤੋਂ ਬਾਅਦ ਐਪ ਜਿਵੇਂ ਕਰਨ ਨੂੰ ਕਹਿੰਦੀ ਹੈ, ਉਵੇਂ ਕਰੋ, ਨੰਬਰ ਵਗੈਰ੍ਹਾ ਭਰਨਾ ਆਦਿ ਤੇ ਆਪਣਾ ਖਾਤਾ ਡਿਲੀਟ ਕਰ ਦਿਓ। 3. ਇਸ ਤੋਂ ਬਾਅਦ ਆਪਣੇ ਮੋਬਾਈਲ ਤੋਂ WhatsApp ਨੂੰ ਹਟਾ ਦਿਓ ਭਾਵ ਅਨ-ਇੰਸਟਾਲ ਕਰ ਦਿਓ ਤੇ ਆਪਣਾ ਮੋਬਾਈਲ ਬੰਦ ਕਰ ਕੇ ਦੁਬਾਰਾ ਚਾਲੂ ਕਰੋ। 4. ਹੁਣ ਆਪਣੇ ਮੋਬਾਈਲ ਦੇ ਹਿਸਾਬ ਨਾਲ ਵ੍ਹੱਟਸਐਪ ਨੂੰ ਮੁੜ ਤੋਂ ਇੰਸਟਾਲ ਕਰ ਕੇ ਆਪਣਾ ਖਾਤਾ ਨਵੇਂ ਸਿਰੇ ਤੋਂ ਬਣਾ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਿਨ੍ਹਾਂ ਨੇ ਵੀ ਬਲੌਕ ਕੀਤਾ ਹੋਵੇਗਾ, ਉਨ੍ਹਾਂ ਵੱਲੋਂ ਤੁਸੀਂ ਆਪਣੇ-ਆਪ ਅਨਬਲੌਕ ਹੋ ਜਾਓਂਗੇ।