ਚੰਡੀਗੜ੍ਹ: ਸ਼ਿਓਮੀ ਰੈਡਮੀ ਗੋ ਸ਼ਿਓਮੀ ਦਾ ਪਹਿਲਾ ਐਂਡ੍ਰੌਇਡ ਗੋ ਸਮਾਰਟਫੋਨ ਹੋਏਗਾ। ਚੀਨੀ ਸਮਾਰਟਫੋਨ ਬਰਾਂਡ ਇਸ ਫੋਨ ਨੂੰ ਫਰਵਰੀ ਮਹੀਨੇ ਵਿੱਚ ਲਾਂਚ ਕਰ ਸਕਦਾ ਹੈ। ਲਾਂਚ ਤੋਂ ਪਹਿਲਾਂ ਹੀ ਇਸ ਫੋਨ ਦੀ ਕੀਮਤ ਆਨਲਾਈਨ ਲੀਕ ਹੋ ਗਈ ਹੈ। ਚੀਨੀ ਵੈਬਸਾਈਟ ਵਿਨਫਿਊਚਰ ਮੁਤਾਬਕ ਇਹ ਫੋਨ ਮਹਿਜ਼ 6 ਹਜ਼ਾਰ ਰੁਪਏ ਤਕ ਲਾਂਚ ਕੀਤਾ ਜਾ ਸਕਦਾ ਹੈ। ਲੀਕ ਵਿੱਚ ਫੋਨ ਦੇ ਰੰਗ ਬਾਰੇ ਵੀ ਖ਼ੁਲਾਸਾ ਕੀਤਾ ਗਿਆ ਹੈ ਜੋ ਬਲੂ ਤੇ ਬਲੈਕ ਕਲਰ ਵਿੱਚ ਉਪਲੱਬਧ ਹੋਏਗਾ। ਹਾਲ ਹੀ ਵਿੱਚ ਫਿਲੀਪੀਂਜ਼ ਦੇ ਫੇਸਬੁੱਕ ਪੇਜ ’ਤੇ ਇਸ ਫੋਨ ਦਾ ਟੀਜ਼ਰ ਸ਼ੇਅਰ ਕੀਤਾ ਗਿਆ ਹੈ।

ਫੋਨ ਦੀਆਂ ਸੈਪਸੀਫਿਕੇਸ਼ਨਜ਼

ਰੈਡਮੀ ਗੋ ਸਮਾਰਟਫੋਨ 5 ਇੰਚ ਦੇ HD ਡਿਸਪਲੇਅ ਨਾਲ ਆਉਂਦਾ ਹੈ। ਫੋਨ ਦਾ ਰੈਜ਼ੋਲਿਊਸ਼ਨ 720*1280 ਦਾ ਹੈ। ਸਕ੍ਰੀਨ ਦੀ ਆਸਪੈਕਟ ਰੇਸ਼ੋ 16:9 ਹੈ। ਫੋਨ 8.1 ਓਰੀਓ ਅਪਡੇਟ, ਐਡ੍ਰੀਨੋ 308 ਜੀਪੀਯੂ ਨਾਲ ਕਵਾਲਕਾਮ ਸਨੈਪਡ੍ਰੈਗਨ 425 ਕਵਾਡ ਕੋਰ ਪ੍ਰੋਸੈਸਰ, 1 GB ਰੈਮ ਤੇ 8 GB ਸਟੋਰੇਜ ਨਾਲ ਲੈਸ ਹੈ। ਮਾਈਕ੍ਰੋ ਐਸਡੀ ਕਾਰਡ ਦੀ ਵੀ ਸਹੂਲਤ ਹੈ ਜਿਸ ਨੂੰ 128 GB ਤਕ ਵਧਾਇਆ ਜਾ ਸਕਦਾ ਹੈ।

ਕੈਮਰੇ ਦੀ ਗੱਲ ਕੀਤੀ ਜਾਏ ਤਾਂ ਫੋਨ ਵਿੱਚ 5 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਗਿਆ ਹੈ। ਫਰੰਟ ਵਿੱਚ 1.3 ਮਾਈਕ੍ਰੋਫੋਨ ਪਿਕਸਲ ਦਿੱਤਾ ਗਿਆ ਹੈ। ਰੀਅਰ ਸਾਈਡ ਵਿੱਚ 8 MP ਦਾ ਕੈਮਰਾ ਤੇ ਬੈਕ ਵਿੱਚ 1.12 ਮਾਈਕ੍ਰੋਫੋਨ ਦਾ ਪਿਕਸਲ ਸਾਈਜ਼ ਦਿੱਤਾ ਗਿਆ ਹੈ। ਕੈਮਰੇ ਵਿੱਚ HDR ਸਪੋਰਟ ਤੇ LED ਫਲੈਸ਼ ਦੀ ਵੀ ਸੁਵਿਧਾ ਦਿੱਤੀ ਜਾਏਗੀ। ਕੁਨੈਕਟੀਵਿਟੀ ਲਈ ਫੋਨ ਵਿੱਚ 4G LTE, Wi Fi 802.11b/g/n, ਬਲੂਟੁੱਥ v4.1, ਜੀਪੀਐਸ ਅਤੇ ਮਾਈਕ੍ਰੋ ਯੂਐਸਬੀ ਪੋਰਟ ਦਿੱਤਾ ਜਾਏਗਾ। ਬੈਟਰੀ 3000mAh ਦੀ ਹੋਏਗੀ।