ਨਵੀਂ ਦਿੱਲੀ: ਸ਼ਿਓਮੀ ਨੇ ਨੋਟ 4 ਦੀ ਸਫ਼ਲਤਾ ਤੋਂ ਬਾਅਦ ਆਪਣਾ ਮੋਸਟ ਅਵੇਟਡ ਸਮਾਰਟਫੋਨ ਰੇਡਮੀ ਨੋਟ 5ਏ ਲਾਂਚ ਕਰ ਦਿੱਤਾ ਹੈ। ਇਸ ਦਾ ਬੇਸ ਮਾਡਲ 2GB RAM+16GB ਮੈਮੋਰੀ ਨਾਲ ਆਉਂਦਾ ਹੈ। ਇਸ 'ਚ ਫਿੰਗਰਪਿੰਟ ਸੈਂਸਰ ਨਹੀਂ ਦਿੱਤਾ ਗਿਆ। ਇਸ ਦੀ ਕੀਮਤ ਤਕਰੀਬਨ 6700 ਰੁਪਏ ਰੱਖੀ ਗਈ ਹੈ। ਉੱਥੇ ਇਸ ਦੇ ਪ੍ਰੀਮੀਅਮ ਵੈਰੀਅੰਟ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦੇ ਹਨ। ਇਨ੍ਹਾਂ ਵਿੱਚ 3GB RAM+32GB ਸਟੋਰੇਜ ਵੈਰੀਅੰਟ ਦੀ ਕੀਮਤ ਤਕਰੀਬਨ 8600 ਰੁਪਏ ਤੇ 4GB RAM+64GB ਦੀ ਕੀਮਤ 11,500 ਰੁਪਏ ਰੱਖੀ ਗਈ ਹੈ। ਇਸ ਫੋਨ ਦੀ ਵਿਕਰੀ JD.com ਤੇ Mi.com 'ਤੇ ਸ਼ੁਰੂ ਹੋ ਗਈ ਹੈ। ਇਸ 'ਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 720×1280 ਪਿਕਸਲ ਰੈਜੂਲੇਸ਼ਨ ਨਾਲ ਆਵੇਗਾ। ਇਸ ਫੋਨ 'ਚ ਸਨੈਪਡ੍ਰੈਗਨ 425 ਚਿਪਸੈੱਟ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਮੈਮਰੀ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਫੋਨ 'ਚ ਦੋ ਸਿਮ ਸਲਾਟ ਵੀ ਦਿੱਤੇ ਗਏ ਹਨ। ਇਸ ਦੇ ਹੇਠਲੇ ਮਾਡਲ (2ਜੀਬੀ ਰੈਮ) ਦੇ ਆਪਿਟਕਸ ਦੀ ਗੱਲ ਕਰੀਏ ਤਾਂ ਰੈਡਮੀ ਨੋਟ 5A 'ਚ 13 ਮੈਗਾਪਿਕਸਲ ਪਿਛਲਾ ਕੈਮਰਾ ਦਿੱਤਾ ਗਿਆ ਹੈ ਜੋ ਐਲਈਡੀ ਫਲੈਸ਼ ਸਪੋਰਟ ਨਾਲ ਆਵੇਗਾ। ਸਾਹਮਣੇ ਵਾਲਾ ਕੈਮਰਾ 5 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਇਹ 3080mAh ਦੀ ਬੈਟਰੀ ਦੇ ਨਾਲ ਆਉਂਦਾ ਹੈ। ਜੇਕਰ ਗੱਲ 3ਜੀਬੀ ਤੇ 4ਜੀਬੀ ਰੈਮ ਵਾਲੇ ਫੋਨਾਂ ਦੇ ਕੈਮਰੇ ਦੀ ਕਰੀਏ ਤਾਂ ਫਰੰਟ ਕੈਮਰਾ 16 ਮੈਗਾਪਿਕਸਲ ਤੇ ਫਰੰਟ ਫਲੈਸ ਲਾਈਟ ਨਾਲ ਆਉਂਦਾ ਹੈ। ਇਹ ਕੈਮਰਾ ਵੀਡੀਓ ਕਾਲ ਦੇ ਦੌਰਾਨ ਵੀ ਬਿਊਟੀ ਫਿਲਟਰ ਦਾ ਇਸਤੇਮਾਲ ਕਰਦਾ ਹੈ। ਇਸ ਦੇ ਪ੍ਰੀਮਿਅਮ ਵੈਰੀਅੰਟ ਦੇ ਬਾਕੀ ਫੀਚਰਜ਼ ਰੇਡਮੀ ਨੋਟ 5A ਦੇ ਬੇਸ ਮਾਡਲ ਵਾਲੇ ਹੀ ਹਨ।