ਨਵੀਂ ਦਿੱਲੀ: Garena Free Fire ਨੂੰ ਮੋਬਾਈਲ ਗੇਮ ਆਫ ਦ ਈਅਰ ਦਾ ਖਿਤਾਬ ਮਿਲਿਆ ਹੈ। Free Fire ਗੇਮ ਨੇ ਬਹੁਤ ਹੀ ਮਸ਼ਹੂਰ ਮੋਬਾਈਲ ਬੈਟਲ ਰਾਇਲ ਗੇਮਜ਼ ਜਿਵੇਂ ਪਬਜੀ ਮੋਬਾਈਲ ਤੇ ਕਾਲ ਆਫ ਡਿਊਟੀ: ਮੋਬਾਈਲ ਨੂੰ ਹਰਾ ਕੇ ਈਸਪੋਰਟਸ ਖਿਤਾਬ ਜਿੱਤਿਆ ਹੈ। ਇਹ ਯਕੀਨੀ ਤੌਰ 'ਤੇ ਗੇਮ ਲਈ ਵੱਡੀ ਪ੍ਰਾਪਤੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਪਬਜੀ ਮੋਬਾਈਲ 'ਤੇ ਭਾਰਤ ਵਿੱਚ ਪਾਬੰਦੀ ਲਾਈ ਗਈ ਸੀ, ਜਿਸ ਨਾਲ ਗੇਮ ਕੰਪਨੀ ਟੈਨਸੈਂਟ ਨੂੰ ਵੱਡਾ ਝਟਕਾ ਲੱਗਾ ਸੀ। ਗੇਮ ਦਾ ਇੱਕ ਵੱਡਾ ਉਪਭੋਗਤਾ ਅਧਾਰ ਭਾਰਤ ਵਿੱਚ ਸੀ।


ਹੁਣ ਜਦੋਂ Garena Free Fire ਨੇ PUBG Mobile ਅਤੇ Call of Duty: Mobile ਨੂੰ ਪਿੱਛੇ ਛੱਡ ਕੇ ਮੋਬਾਈਲ ਗੇਮ ਆਫ ਦ ਈਅਰ ਐਵਾਰਡ ਜਿੱਤਿਆ ਹੈ। ਇਸ ਦੇ ਲਈ ਗੇਮ ਕੰਪਨੀ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਦਾ ਐਲਾਨ ਕੀਤਾ ਅਤੇ ਗੇਮ ਦੇ ਖਿਡਾਰੀਆਂ ਦਾ ਧੰਨਵਾਦ ਕੀਤਾ।

Breaking : ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਲੰਚ ‘ਤੇ

ਗੇਮ ਕੰਪਨੀ ਨੇ ਇਹ ਖ਼ਿਤਾਬ ਬਜਟ ਅਤੇ ਕਮਜ਼ੋਰ ਡਿਵਾਈਸਿਸ ਤੇ ਆਸਾਨੀ ਨਾਲ ਚੱਲਣ ਅਤੇ ਛੋਟੇ ਤੇ ਦਿਲਚਸਪ ਗੇਮਪਲਏ ਕਰਕੇ ਹਾਸਲ ਕੀਤਾ ਹੈ। ਸਰਵੇਖਣ ਏਜੰਸੀ Sensor Tower ਦੀ ਰਿਪੋਰਟ ਮੁਤਾਬਕ, ਗੇਮ ਨੇ ਇਸ ਸਾਲ ਦੇ ਪਹਿਲੇ ਤਿੰਨ ਤਿਮਾਹੀਆਂ ਵਿੱਚ 225 ਮਿਲੀਅਨ ਯਾਨੀ 22.5 ਕਰੋੜ ਡਾਊਨਲੋਡਸ ਹਾਸਲ ਕੀਤੇ।

ਦੱਸ ਦਈਏ ਕਿ ਭਾਰਤ ਵਿੱਚ Garena Free Fire ਦਾ ਪਲੇਅਰਬੇਸ ਹਾਲ ਹੀ ਦੇ ਮਹੀਨਿਆਂ ਵਿੱਚ ਵਧਿਆ ਹੈ ਜਿਸਦਾ ਕਾਰਨ ਹੈ ਕਿ ਸਤੰਬਰ ਵਿੱਚ ਭਾਰਤ ਸਰਕਾਰ ਨੇ ਪਬਜੀ ਮੋਬਾਈਲ ‘ਤੇ ਪਾਬੰਦੀ ਲਾ ਦਿੱਤੀ ਸੀ ਤੇ ਕੁਝ ਹਫਤੇ ਪਹਿਲਾਂ ਗੇਮ ਦਾ ਭਾਰਤੀ ਸਰਵਰ ਨੂੰ ਵੀ ਬੰਦ ਕਰ ਦਿੱਤਾ। ਇਸ ਕਰਕੋ ਕਾਲ ਆਫ ਡਿਊਟੀ: ਮੋਬਾਈਲ ਅਤੇ ਗਰੇਨਾ ਫਰੀ ਫਾਇਰ ਭਾਰਤ ਵਿਚ ਸਭ ਤੋਂ ਵੱਡੀ ਮੋਬਾਈਲ ਬੈਟਲ ਰਾਇਲ ਗੇਮਜ਼ ਬਣ ਗਈਆਂ ਹਨ।

ਭਾਰਤ ਨੇ ਦਿੱਤਾ ਚੀਨ ਨੂੰ ਇੱਕ ਹੋਰ ਵੱਡਾ ਝਟਕਾ, ਬੈਨ ਕੀਤੀਆਂ 43 ਹੋਰ ਚੀਨੀ ਐਪਸ

ਹਾਲਾਂਕਿ, ਹਾਲ ਹੀ ਵਿੱਚ ਪਬਜੀ ਕਾਰਪੋਰੇਸ਼ਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਗੇਮ ਨੂੰ ਭਾਰਤ ਵਿੱਚ ਮੁੜ ਐਂਟਰ ਕੀਤਾ ਜਾਵੇਗਾ ਅਤੇ ਇਸ ਵਾਰ ਗੇਮ ਨੂੰ ਪਬਜੀ ਮੋਬਾਈਲ ਇੰਡੀਆ ਨਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਦਾ ਦਾਅਵਾ ਹੈ ਕਿ ਭਾਰਤ ਨੂੰ ਧਿਆਨ ਵਿਚ ਰੱਖਦਿਆਂ ਇਸ ਵਿੱਚ ਕਈ ਤਬਦੀਲੀਆਂ ਕੀਤੀਆਂ ਜਾਣਗੀਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904