Whatsapp Chat Leak: ਗੂਗਲ ਨੇ ਹਾਲ ਹੀ ਵਿੱਚ ਐਂਡਰਾਇਡ ਫੋਨਾਂ 'ਤੇ ਆਪਣੇ Gemini AI ਦੇ ਕੰਮ ਕਰਨ ਦੇ ਤਰੀਕੇ ਵਿੱਚ ਕੁਝ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇੱਕ ਈਮੇਲ ਰਾਹੀਂ ਉਪਭੋਗਤਾਵਾਂ ਨੂੰ ਦੱਸਿਆ ਗਿਆ ਕਿ ਹੁਣ Gemini AI ਥਰਡ-ਪਾਰਟੀ ਐਪਸ, ਜਿਵੇਂ WhatsApp ਤੋਂ ਡੇਟਾ ਅਕਸੈਸ ਕਰ ਸਕਦਾ ਹੈ ਤਾਂ ਜੋ ਤੁਸੀਂ ਵੌਇਸ ਕਮਾਂਡਾਂ ਰਾਹੀਂ ਉਨ੍ਹਾਂ ਐਪਸ ਦੇ ਸੁਵਿਧਵਾਂ ਦੀ ਵਰਤੋਂ ਕਰ ਸਕੋ।
ਪਹਿਲੀ ਨਜ਼ਰੇ ਇਹ ਇੱਕ ਸੁਵਿਧਾਜਨਕ ਫੀਚਰ ਜਾਪਦਾ ਹੈ, ਪਰ ਅਸਲ ਚਿੰਤਾ ਇਹ ਹੈ ਕਿ ਗੂਗਲ ਨੇ ਚਲਾਕੀ ਨਾਲ ਈਮੇਲ ਵਿੱਚ ਛੁਪਾਇਆ ਹੈ ਕਿ ਇਹ ਡੇਟਾ ਸ਼ੇਅਰਿੰਗ ਉਦੋਂ ਵੀ ਜਾਰੀ ਰਹੇਗੀ ਜਦੋਂ ਤੁਸੀਂ Gemini Apps Activity ਨੂੰ ਬੰਦ ਕਰ ਦਿੱਤਾ ਹੋਏ।
Google ਕਰਦਾ ਡੇਟਾ ਸਟੋਰ ਗੂਗਲ ਦੀ ਵੈੱਬਸਾਈਟ ਅਨੁਸਾਰ, "ਭਾਵੇਂ Gemini Apps Activity ਚਾਲੂ ਹੈ ਜਾਂ ਬੰਦ, ਤੁਹਾਡੀ ਚੈਟ ਤੁਹਾਡੇ ਖਾਤੇ ਵਿੱਚ 72 ਘੰਟਿਆਂ ਤੱਕ ਸੁਰੱਖਿਅਤ ਕੀਤੀ ਜਾ ਸਕਦੀ ਹੈ।" ਇਸ ਦਾ ਸਪੱਸ਼ਟ ਅਰਥ ਹੈ ਕਿ WhatsApp ਤੋਂ ਤੁਹਾਡੀਆਂ ਨਿੱਜੀ ਗੱਲਬਾਤਾਂ ਨੂੰ ਵੀ ਅਸਥਾਈ ਤੌਰ 'ਤੇ Gemini ਨਾਲ ਸਟੋਰ ਕੀਤਾ ਜਾ ਸਕਦਾ ਹੈ। ਗੂਗਲ ਦਾ ਦਾਅਵਾ ਹੈ ਕਿ ਅਜਿਹਾ ਕਰਨ ਨਾਲ Gemini ਤੁਹਾਡੇ ਲਈ ਜਵਾਬ ਤਿਆਰ ਕਰਨ ਤੇ ਉਨ੍ਹਾਂ ਨੂੰ ਭੇਜਣ ਦੇ ਯੋਗ ਹੋਵੇਗਾ, ਭਾਵੇਂ ਤੁਸੀਂ ਗੋਪਨੀਯਤਾ ਸੈਟਿੰਗਾਂ ਕੁਝ ਹੋਰ ਚੁਣੀਆਂ ਹਨ। ਇਹੀ ਗੱਲ ਉਪਭੋਗਤਾਵਾਂ ਦੀ ਗੋਪਨੀਯਤਾ ਬਾਰੇ ਗੰਭੀਰ ਸਵਾਲ ਖੜ੍ਹੀ ਕਰਦੀ ਹੈ।
ਮੈਟਾ ਦਾ ਨਿਯਮ
ਮੈਟਾ ਨੇ ਹਮੇਸ਼ਾ ਕਿਹਾ ਹੈ ਕਿ ਵਟਸਐਪ ਚੈਟ ਐਂਡ-ਟੂ-ਐਂਡ ਇਨਕ੍ਰਿਪਟਡ ਹਨ ਤੇ ਕਿਸੇ ਹੋਰ ਦੁਆਰਾ ਨਹੀਂ ਪੜ੍ਹੀਆਂ ਜਾ ਸਕਦੀਆਂ, ਇੱਥੋਂ ਤੱਕ ਕਿ ਮੈਟਾ ਖੁਦ ਵੀ ਨਹੀਂ ਪੜ੍ਹ ਸਕਦਾ। ਪਰ ਇਹ ਸੁਰੱਖਿਆ ਸਿਰਫ ਐਪ ਦੇ ਅੰਦਰ ਸੀਮਤ ਹੈ। ਤੁਹਾਡੇ ਫੋਨ 'ਤੇ ਆਉਣ ਵਾਲੇ ਨੋਟੀਫਿਕੇਸ਼ਨ ਅਲਰਟ ਜਿਨ੍ਹਾਂ ਵਿੱਚ ਸੁਨੇਹੇ ਦੀ ਸਮੱਗਰੀ ਹੁੰਦੀ ਹੈ, ਨੂੰ ਪੜ੍ਹਿਆ ਜਾ ਸਕਦਾ ਹੈ। ਕੁਝ ਐਂਡਰਾਇਡ ਫੋਨ ਵਟਸਐਪ ਖੋਲ੍ਹੇ ਬਿਨਾਂ ਵੀ ਇਨ੍ਹਾਂ ਨੋਟੀਫਿਕੇਸ਼ਨਾਂ ਨੂੰ 24 ਘੰਟਿਆਂ ਲਈ ਸੇਵ ਕਰਦੇ ਹਨ।
ਗੂਗਲ ਨੇ ਅਜੇ ਤੱਕ ਸਪੱਸ਼ਟ ਨਹੀਂ ਕੀਤਾ ਕਿ ਜੇਮਿਨੀ ਇਨ੍ਹਾਂ ਚੈਟਾਂ ਨੂੰ ਕਿਵੇਂ ਪੜ੍ਹੇਗਾ ਜਾਂ ਸਟੋਰ ਕਰੇਗਾ, ਪਰ ਸੂਚਨਾਵਾਂ ਤੱਕ ਪਹੁੰਚ ਕਰਨ ਦਾ ਸਭ ਤੋਂ ਆਸਾਨ ਤੇ ਸੰਭਾਵੀ ਤਰੀਕਾ ਐਪ ਰਾਹੀਂ ਹੋ ਸਕਦਾ ਹੈ। ਐਂਡਰਾਇਡ ਸਿਸਟਮ ਵਿੱਚ ਜੇਮਿਨੀ ਦੇ ਡੂੰਘੇ ਪ੍ਰਵੇਸ਼ ਦੇ ਕਾਰਨ, ਇਹ ਸਿਰਫ ਸੂਚਨਾਵਾਂ ਤੱਕ ਸੀਮਤ ਨਹੀਂ ਹੋਵੇਗਾ ਤੇ ਇਹ ਉਪਭੋਗਤਾਵਾਂ ਦੇ ਮੈਸੇਜਿੰਗ ਅਨੁਭਵ ਦੀ ਸੁਰੱਖਿਆ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ।
ਜੇਮਿਨੀ ਨੂੰ ਆਪਣੇ ਵਟਸਐਪ ਡੇਟਾ ਨੂੰ ਪੜ੍ਹਨ ਤੋਂ ਕਿਵੇਂ ਰੋਕਿਆ ਜਾਵੇ?
ਚਿੰਤਾ ਨਾ ਕਰੋ, ਤੁਸੀਂ ਅਜੇ ਵੀ ਖੁਦ ਫੈਸਲਾ ਕਰ ਸਕਦੇ ਹੋ ਕਿ ਜੇਮਿਨੀ ਨੂੰ ਕੀ ਐਕਸੈਸ ਕਰਨ ਦੇਣਾ ਹੈ। ਇਸ ਲਈ ਤੁਹਾਨੂੰ ਸਿਰਫ ਕੁਝ ਸਟੈੱਪਸ ਦੀ ਪਾਲਣਾ ਕਰਨੀ ਪਵੇਗੀ।
1. ਆਪਣੇ ਐਂਡਰਾਇਡ ਫੋਨ 'ਤੇ ਜੇਮਿਨੀ ਐਪ ਖੋਲ੍ਹੋ।
2. ਉੱਪਰ ਸੱਜੇ ਪਾਸੇ ਪ੍ਰੋਫਾਈਲ ਆਈਕਨ 'ਤੇ ਟੈਪ ਕਰੋ।
3. "ਜੇਮਿਨੀ ਐਪਸ ਐਕਟੀਵਿਟੀ" ਵਿਕਲਪ 'ਤੇ ਕਲਿੱਕ ਕਰੋ।
4. ਹੁਣ ਖੁੱਲ੍ਹਣ ਵਾਲੀ ਸਕਰੀਨ ਵਿੱਚ, ਤੁਹਾਨੂੰ ਇੱਕ ਟੌਗਲ ਸਵਿੱਚ ਮਿਲੇਗਾ, ਇਸ ਨੂੰ ਬੰਦ ਕਰ ਦਿਓ।
ਬੱਸ, ਇਸ ਤੋਂ ਬਾਅਦ ਜੇਮਿਨੀ ਤੁਹਾਡੇ ਕਿਸੇ ਵੀ ਐਪ ਤੋਂ ਡੇਟਾ ਤੱਕ ਪਹੁੰਚ ਨਹੀਂ ਕਰ ਸਕੇਗਾ। ਹਾਲਾਂਕਿ, ਧਿਆਨ ਦਿਓ ਕਿ ਜੇਕਰ ਕੋਈ ਡੇਟਾ ਪਹਿਲਾਂ ਹੀ ਜੇਮਿਨੀ ਕੋਲ ਹੈ, ਤਾਂ ਇਹ ਇਸ ਦੇ ਸਰਵਰ 'ਤੇ 72 ਘੰਟਿਆਂ ਲਈ ਸੁਰੱਖਿਅਤ ਰਹਿ ਸਕਦਾ ਹੈ।