ਗੂਗਲ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਕੰਪਨੀ ਉਨ੍ਹਾਂ ਸਾਰੇ ਜੀਮੇਲ ਅਕਾਊਂਟ ਨੂੰ ਡਿਲੀਟ ਕਰ ਦੇਵੇਗੀ ਜੋ ਪਿਛਲੇ 2 ਸਾਲਾਂ ਤੋਂ ਐਕਟਿਵ ਨਹੀਂ ਹਨ। ਯਾਨੀ ਜੇਕਰ ਕਿਸੇ ਵਿਅਕਤੀ ਨੇ ਪਿਛਲੇ ਦੋ ਸਾਲਾਂ 'ਚ ਆਪਣੇ ਗੂਗਲ ਅਕਾਊਂਟ 'ਚ ਲੌਗ ਇਨ ਨਹੀਂ ਕੀਤਾ ਹੈ ਤਾਂ ਕੰਪਨੀ ਉਸ ਨੂੰ ਡਿਲੀਟ ਕਰ ਦੇਵੇਗੀ ਅਤੇ ਇਸ ਖਾਤੇ ਨਾਲ ਜੁੜਿਆ ਸਾਰਾ ਕੰਟੈਂਟ, ਜੀਮੇਲ, DOCS, ਡਰਾਈਵ, MEET, ਕੈਲੰਡਰ ਅਤੇ ਗੂਗਲ ਫੋਟੋਜ਼ ਤੋਂ ਵੀ ਡਿਲੀਟ ਹੋ ਜਾਵੇਗਾ। ਇਸ ਐਲਾਨ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਸਵਾਲ ਉੱਠ ਰਿਹਾ ਸੀ ਕਿ ਜਿਨ੍ਹਾਂ ਖਾਤਿਆਂ ਤੋਂ ਯੂ-ਟਿਊਬ ਦੀਆਂ ਵੀਡੀਓਜ਼ ਅੱਪਲੋਡ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਕੀ ਹੋਵੇਗਾ? ਹੁਣ ਕੰਪਨੀ ਨੇ ਖੁਦ ਇਸ 'ਤੇ ਟਿੱਪਣੀ ਕੀਤੀ ਹੈ।
ਗੂਗਲ ਨੇ ਇਕ ਬਲਾਗਪੋਸਟ 'ਚ ਦੱਸਿਆ ਕਿ ਕੰਪਨੀ ਉਨ੍ਹਾਂ ਜੀਮੇਲ ਅਕਾਊਂਟ ਨੂੰ ਨਹੀਂ ਡਿਲੀਟ ਕਰੇਗੀ ਜਿਨ੍ਹਾਂ ‘ਤੇ ਯੂਟਿਊਬ ਵੀਡੀਓਜ਼ ਪਾਈਆਂ ਗਈਆਂ ਹਨ। ਯਾਨੀ ਕਿ ਜਿਸ ਅਕਾਊਂਟ ਤੋਂ ਯੂਟਿਊਬ ਵੀਡੀਓ ਪੋਸਟ ਕੀਤੀ ਗਈ ਹੈ, ਉਹ ਗੂਗਲ 'ਤੇ ਰਹੇਗਾ। ਤੁਹਾਨੂੰ ਦੱਸ ਦਈਏ, ਗੂਗਲ ਸਿਰਫ ਪਰਸਨਲ ਅਕਾਊਂਟ ਡਿਲੀਟ ਕਰ ਰਿਹਾ ਹੈ। ਜੇਕਰ ਤੁਹਾਡੇ ਕੋਲ ਬਿਜ਼ਨਸ ਜਾਂ ਵਿਦਿਅਕ ਸੰਸਥਾ ਨਾਲ ਸਬੰਧਿਤ ਕੋਈ ਖਾਤਾ ਹੈ, ਤਾਂ ਇਸ ਨੂੰ ਡਿਲੀਟ ਨਹੀਂ ਕੀਤਾ ਜਾਵੇਗਾ। ਗੂਗਲ ਨੇ ਦੱਸਿਆ ਕਿ ਛੱਡੇ ਗਏ ਖਾਤੇ ਐਕਟਿਵ ਖਾਤਿਆਂ ਨਾਲੋਂ ਘੱਟ ਸੁਰੱਖਿਅਤ ਹਨ ਕਿਉਂਕਿ ਇਨ੍ਹਾਂ 2FA ਲੋਕਾਂ ਨੇ ਸੈੱਟ ਨਹੀਂ ਕੀਤਾ ਹੈ। ਇਸ ਕਾਰਨ ਹੈਕਰ ਉਨ੍ਹਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੇ ਹਨ। ਗੂਗਲ ਦਸੰਬਰ 2023 ਤੋਂ ਸਾਰੇ ਇਨ-ਐਕਟਿਵ ਖਾਤਿਆਂ ਨੂੰ ਹਟਾਉਣਾ ਸ਼ੁਰੂ ਕਰ ਦੇਵੇਗਾ।
ਇਹ ਵੀ ਪੜ੍ਹੋ: Elon Musk ਨੇ ਪੇਸ਼ ਕੀਤਾ ਨਵਾਂ ਟਵਿੱਟਰ ਫੀਚਰ, ਯੂਜ਼ਰਸ ਨੇ ਕਿਹਾ, -“ਟਵਿੱਟਰ ਨਵਾਂ ਨੈਟਫਲਿਕਸ ਬਣ ਗਿਆ”
ਗੂਗਲ ਨੇ ਲਾਂਚ ਕੀਤਾ ਨਵਾਂ ਫੋਨ
ਗੂਗਲ ਨੇ ਹਾਲ ਹੀ ਵਿੱਚ ਆਪਣੇ I/O 2023 ਈਵੈਂਟ ਵਿੱਚ ਇੱਕ ਨਵਾਂ Pixel ਸਮਾਰਟਫੋਨ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਵੀ ਲਾਂਚ ਕੀਤਾ ਗਿਆ ਹੈ। Google Pixel 7a ਵਿੱਚ 6.1 ਇੰਚ ਦੀ FHD ਪਲੱਸ AMOLED ਡਿਸਪਲੇ, 4300 mAh ਬੈਟਰੀ, 64MP ਮੁੱਖ ਕੈਮਰਾ ਅਤੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ 10.8MP ਕੈਮਰਾ ਫਰੰਟ ਵਿੱਚ ਦਿੱਤਾ ਗਿਆ ਹੈ। Google Pixel 7a ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, Android 13 ਅਤੇ 5W ਵਾਇਰਲੈੱਸ ਚਾਰਜਿੰਗ ਦਾ ਸਮਰਥਨ ਕਰਦਾ ਹੈ। ਕੰਪਨੀ ਨੇ ਮੋਬਾਈਲ ਫੋਨ ਨੂੰ ਚਾਰ ਰੰਗਾਂ ਵਿੱਚ ਲਾਂਚ ਕੀਤਾ ਹੈ ਜਿਸ ਵਿੱਚ ਬਲੈਕ, ਵਾਈਟ, ਗ੍ਰੇ ਅਤੇ ਬਲੂ ਸ਼ਾਮਲ ਹਨ।
ਇਹ ਵੀ ਪੜ੍ਹੋ: ਐਪਲ ਨੇ ਰਿਲੀਜ਼ ਕੀਤਾ iOS 16.5, iPhone 'ਚ ਮਿਲਣਗੇ ਇਹ ਸਾਰੇ ਨਵੇਂ ਫੀਚਰ