BM2203I002585382 ਆਪਣੇ ਕਸਟਮ ਸਮਾਰਟਫੋਨ ਡਿਜ਼ਾਇਨ ਲਈ ਪਾਪੂਲਰ ਕੰਪਨੀ Caviar ਨੇ iPhone 13 Pro ਤੇ iPhone 13 Pro Max ਸਮਾਰਟਫੋਨ ਦਾ ਸਪੈਸ਼ਲ ਐਡੀਸ਼ਨ ਪੇਸ਼ ਕੀਤਾ ਹੈ। ਮਹਿੰਗੀਆਂ ਤੇ ਲਗਜ਼ਰੀ ਚੀਜ਼ਾਂ ਦੇ ਸ਼ੌਕੀਨ ਲੋਕਾਂ ਲਈ ਇਸ ਨੂੰ ਬਣਾਇਆ ਗਿਆ ਹੈ। ਇਸ ਫੋਨ ਦਾ ਡਿਜ਼ਾਇਨ ਰੋਲੈਕਸ ਘੜੀ ਦੇ ਮਾਡਲ ਤੋਂ ਲਿਆ ਗਿਆ ਹੈ।


ਇਸ ਸਮਾਰਟਫੋਨ ਦਾ ਸਨਬਰਸਟ ਪੈਟਰਨ 18 ਕੈਰੇਟ ਵਾਈਟ ਗੋਲਡ ਤੇ 18 ਕੈਰੇਟ ਰੋਜ਼ ਗੋਲਡ ਨਾਲ ਡਿਜ਼ਾਇਨ ਕੀਤਾ ਗਿਆ ਹੈ। ਆਓ ਇਸ ਦੀ ਕੀਮਤ ਬਾਰੇ ਜਾਣਦੇ ਹਾਂ।


ਕੀਮਤ


Rolex ਥੀਮ 'ਤੇ ਆਧਾਰਤ iPhone 13 Pro ਤੇ iPhone 13 Pro Max ਸਮਾਰਟਫੋਨ ਦੇ ਕੈਵਿਅਰ ਕਲੈਕਸਨ ਦੀ ਕੀਮਤ 6000 ਡਾਲਰ ਯਾਨੀ ਕਰੀਬ 4,42,840 ਰੁਪਏ ਤੋਂ ਲੈਕੇ 48,080 ਡਾਲਰ ਯਾਨੀ ਕਰੀਬ 35,42,900 ਰੁਪਏ ਤਕ ਹੈ। ਇਹ ਕੀਮਤ ਇਸ ਦੇ ਟੌਪ ਵੈਰੀਏਂਟ ਦੀ ਹੈ।


Apple iPhone 13 Pro ਤੇ iPhone 13 Pro Max ਦੇ ਸਪੈਸੀਫਿਕੇਸ਼ਨਜ਼ iPhone 13 Pro 'ਚ 6.1 ਇੰਚ ਸੁਪਰ ਰੈਟਿਨਾ XDR OLED ਡਿਸਪਲੇਅ ਦਿੱਤਾ ਗਿਆ ਹੈ। ਜਿਸ ਦਾ ਰੈਜ਼ੋਲੁਸ਼ਨ 2532x1170 ਪਿਕਸਲ ਹੈ। ਉੱਥੇ ਹੀ IPhone 13 Pro Max ਚ 6.7 ਇੰਚ ਸੁਪਰ ਰੈਟਿਨਾ XDR OLED ਡਿਸਪਲੇਅ ਦਿੱਤਾ ਗਿਆ ਹੈ। ਜਿਸ ਦਾ ਰੈਜ਼ੁਲੂਸ਼ਨ 2778x1284 ਪਿਕਸਲ ਹੈ। ਇਹ ਡਿਸਪਲੇਅ ਪ੍ਰਮੋਸ਼ਨ ਟੈਕਨਾਲੋਜੀ ਤੇ 120HZ ਰੀਫ੍ਰੈਸ਼ ਰੇਟ ਦੇ ਨਾਲ ਆਉਂਦੇ ਹਨ। ਇਹ ਸਮਾਰਟਫੋਨਸ ਸਟੇਨਲੈਸ ਸਟੀਲ 'ਚ ਡਿਜ਼ਾਇਨ ਦਿੱਤਾ ਹੈ।


Apple ਦੇ ਇਹ ਦੋਵੇਂ ਸਮਾਰਟਫੋਨ ਨੂੰ 128GB, 256GB, 512GB ਤੇ 1TB ਸਟੋਰੇਜ ਵੇਰੀਏਂਟ 'ਚ ਲੌਂਚ ਕੀਤਾ ਗਿਆ ਹੈ। ਪਰਫੌਰਮੈਂਸ ਲਈ ਇਨ੍ਹਾਂ 'ਚ A15 ਬਾਇਓਨਿਕ ਚਿਪ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ 'ਚ 6 ਕੋਰ CPU ਤੇ 4 ਕੋਰ GPU ਦਿੱਤਾ ਹੈ।


ਪਾਣੀ 'ਚ ਨਹੀਂ ਹੋਣਗੇ ਖ਼ਰਾਬ


Apple ਦੇ ਇਹ ਸਮਾਰਟਫੋਨ IP68 ਰੇਟਿੰਗ ਦੇ ਨਾਲ ਆਉਂਦੇ ਹਨ। ਯਾਨੀ ਪਾਣੀ ਤੋਂ ਇਨ੍ਹਾਂ ਨੂੰ ਖਤਰਾ ਨਹੀਂ ਹੋਵੇਗਾ। ਇਹ 6 ਮੀਟਰ ਗਹਿਰੇ ਪਾਣੀ 'ਚ ਅੱਧੇ ਘੰਟੇ ਤਕ ਕੰਮ ਕਰਨ ਦੇ ਸਮਰੱਥ ਹੋਣਗੇ। ਇਹ ਦੋਵੇਂ ਮਾਡਲ ਗ੍ਰੇਫਾਈਟ, ਗੋਲਡ, ਸਿਲਵਰ ਤੇ ਸਿਓਰਾ ਬਲੂ ਕਲਰ ਆਪਸ਼ਨਜ਼ 'ਚ ਮੌਜੂਦ ਹਨ। Apple iPhone 13 Pro ਤੇ iPhone 13 Pro Max 'ਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।