PUBG Mobile ਦੇ ਭਾਰਤ ’ਚ ਲੱਖਾਂ ਦੀਵਾਨੇ ਹਨ, ਜਿਨ੍ਹਾਂ ਨੂੰ ਇਸ ਗੇਮ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਹੈ। ਇਨ੍ਹਾਂ ਲੱਖਾਂ ਲੋਕਾਂ ਦੀ ਉਡੀਕ ਹੁਣ ਬਹੁਤ ਛੇਤੀ ਖ਼ਤਮ ਹੋਣ ਜਾ ਰਹੀ ਹੈ। ਇਹ ਗੇਮ ਹੁਣ ਨਵੇਂ ਅਵਤਾਰ ਨਾਲ ਭਾਰਤ ’ਚ ਵਾਪਸੀ ਲਈ ਤਿਆਰ ਹੈ। ਲਾਂਚ ਤੋਂ ਪਹਿਲਾਂ ਕੰਪਨੀ ਨੇ ਇਸ ਬਾਰੇ ਕੁਝ ਜਾਣਕਾਰੀਆਂ ਸ਼ੇਅਰ ਕੀਤੀਆਂ ਹਨ।


 


ਉਨ੍ਹਾਂ ਮੁਤਾਬਕ ਇਹ ਗੇਮ ਭਾਰਤ ’ਚ Battlegrounds Mobile India ਦੇ ਨਾਂ ਨਾਲ ਪੇਸ਼ ਕੀਤੀ ਜਾਵੇਗੀ। ਕੰਪਨੀ ਅਨੁਸਾਰ ਇਹ ਗੇਮ ਦੇ ਗਲੋਬਲ ਵਰਜ਼ਨ ਤੋਂ ਥੋੜ੍ਹੀ ਵੱਖਰੀ ਤੇ ਦਿਲਚਸਪ ਹੋਵੇਗੀ। ਨਾਲ ਹੀ ਕੰਪਨੀ ਇਸ ਬਾਰੇ ਇਸ ਨੂੰ ਨਵੀਂ ਪ੍ਰਾਈਵੇਸੀ ਪਾਲਿਸੀ ਅਧੀਨ ਲਾਂਚ ਕਰੇਗੀ।


 


ਗੇਮ ਡਿਵੈਲਪਰਜ਼ ਕੰਪਨੀ Krafton ਨੇ ਹਾਲੇ ਗੇਮ ਦੇ ਲਾਂਚਿੰਗ ਡੇਟ ਦੀ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਪਰ ਬੈਟਲ ਮੋਬਾਇਲ ਇੰਡੀਆ ਗੇਮ ਅਗਲੇ ਮਹੀਨੇ ਲਾਂਚ ਕੀਤੀ ਜਾ ਸਕਦੀ ਹੈ। ਗੇਮ ਦੇ ਪ੍ਰੀ-ਰਜਿਸਟ੍ਰੇਸ਼ਨ ਲਾਂਚਿੰਗ ਤੋਂ 10 ਦਿਨ ਪਹਿਲਾਂ ਸ਼ੁਰੂ ਹੋਣ ਦੀ ਆਸ ਹੈ। Battlegrounds Mobile India ਦਾ ਪ੍ਰੀ-ਰਜਿਸਟ੍ਰੇਸ਼ਨ ਲਾਈਵ ਹੋਣ ਤੋਂ ਬਾਅਦ ਇਸ ਨੂੰ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਯੂਜ਼ਰਜ਼ ਪ੍ਰੀ-ਰਜਿਸਟਰਡ ਕਰ ਸਕਣਗੇ।


 


ਕ੍ਰਾਫ਼ਟਨ ਨੇ ਐਲਾਨ ਕੀਤਾ ਹੈ ਕਿ Battlegrounds Mobile India ਗੇਮ ਬਿਲਕੁਲ ਮੁਫ਼ਤ ਹੋਵੇਗਾ। ਕੰਪਨੀ ਨੇ ਦੱਸਿਆ ਕਿ ਇਸ ਵਾਰ ਡਾਟਾ ਸਕਿਓਰਿਟੀ ਤੇ ਪ੍ਰਾਈਵੇਸੀ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ। ਕ੍ਰਾਫ਼ਟਨ ਨੇ ਕਿਹਾਹ ਹੈ ਕਿ ਇਸ ਵਾਰ ਯੂਜ਼ਰਜ਼ ਦਾ ਡਾਟਾ ਦੇਸ਼ ਵਿੱਚ ਹੀ ਸਟੋਰ ਕੀਤਾ ਜਾਵੇਗਾ। ਨਾਲ ਹੀ ਇਸ ਵਾਰ ਲਾਅ-ਰੈਗੂਲੇਸ਼ਨ ਦਾ ਵੀ ਧਿਆਨ ਰੱਖਿਆ ਜਾਵੇਗਾ। ਕੰਪਨੀ ਇਸ ਗੇਮ ਤੋਂ ਬਾਅਦ ਹੋਰ ਗੇਮ ਐਪ ਵੀ ਲਾਂਚ ਕਰੇਗੀ, ਜੋ ਇਸ ਵੇਲੇ ਭਾਰਤ ’ਚ ਉਪਲਬਧ ਨਹੀਂ ਹੈ।


 


ਗੇਮ ਡਿਵੈਲਪਰਜ਼ ਕ੍ਰਾਫ਼ਟਨ ਅਨੁਸਾਰ 18 ਸਾਲ ਦੇ ਘੱਟ ਉਮਰ ਦੇ ਗੇਮ ਲਵਰਜ਼ ਲਈ ਇਸ ਵਾਰ ਨਿਯਮ ਥੋੜ੍ਹੇ ਸਖ਼ਤ ਹੋਣਗੇ। ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਖੇਡਣ ਲਈ ਉਨ੍ਹਾਂ ਨੂੰ ਮਾਪਿਆਂ ਦੀ ਇਜਾਜ਼ਤ ਲੈਣੀ ਹੋਵੇਗੀ ਤੇ ਉਨ੍ਹਾਂ ਨੂੰ ਆਪਣੇ ਮਾਪਿਆਂ ਦਾ ਮੋਬਾਇਲ ਨੰਬਰ ਵੀ ਦੇਣਾ ਹੋਵੇਗਾ। ਤਦ ਇਹ ਪਤਾ ਲੱਗੇਗਾ ਕਿ ਉਹ ਗੇਮ ਖੇਡਣ ਯੋਗ ਹਨ ਜਾਂ ਨਹੀਂ।