X Premium Subscription: ਭਾਰਤ ਵਿੱਚ ਐਲਨ ਮਸਕ (Elon Musk) ਦੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਨੇ ਆਪਣੀ ਪ੍ਰੀਮੀਅਮ ਸਬਸਕ੍ਰਿਪਸ਼ਨ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਹੈ। ਹੁਣ ਐਕਸ ਪ੍ਰੀਮੀਅਮ ਦੀਆਂ ਕੀਮਤਾਂ ਵਿੱਚ 47% ਤੱਕ ਦੀ ਕਟੌਤੀ ਕਰ ਦਿੱਤੀ ਗਈ ਹੈ। ਇਹ ਬਦਲਾਅ ਤਿੰਨੋਂ ਸਬਸਕ੍ਰਿਪਸ਼ਨ ਪਲਾਨ Basic, Premium ਅਤੇ Premium+'ਤੇ ਲਾਗੂ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਭਾਰਤ ਵਰਗੇ ਵੱਡੇ ਇੰਟਰਨੈੱਟ ਬਾਜ਼ਾਰ ਵਿੱਚ ਐਕਸ ਦੀ ਪਹੁੰਚ ਅਤੇ ਯੂਜ਼ਰਬੇਸ ਵਧਣਗੇ।

ਫਰਵਰੀ 2023 ਵਿੱਚ ਭਾਰਤ ਵਿੱਚ  Twitter Blue ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਵਾਰ ਕੀਮਤ ਵਿੱਚ ਬਦਲਾਅ ਹੋਇਆ ਹੈ। ਖਾਸ ਗੱਲ ਇਹ ਹੈ ਕਿ ਪ੍ਰੀਮੀਅਮ+ ਪਲਾਨ ਦੀ ਕੀਮਤ ਪਿਛਲੇ ਸਾਲ ਦੋ ਵਾਰ ਵਧੀ ਸੀ, ਪਰ ਹੁਣ ਪਹਿਲੀ ਵਾਰ ਸਾਰੇ ਟੀਅਰ ਦੀ ਕੀਮਤਾਂ ਘਟਾ ਦਿੱਤੀਆਂ ਹਨ।

ਵੈਬ 'ਤੇ ਨਵੀਆਂ ਕੀਮਤਾਂ

Basic: 170 ਰੁਪਏ/ਮਹੀਨਾ ਜਾਂ 1,700 ਰੁਪਏ/ਸਾਲ (ਪਹਿਲਾਂ 244 ਰੁਪਏ/ਮਹੀਨਾ ਜਾਂ 2,591 ਰੁਪਏ/ਸਾਲ)

Premium : 427 ਰੁਪਏ/ਮਹੀਨਾ ਜਾਂ 4,272 ਰੁਪਏ/ਸਾਲ (ਪਹਿਲਾਂ 650 ਰੁਪਏ/ਮਹੀਨਾ ਜਾਂ 6,800 ਰੁਪਏ/ਸਾਲ)

Premium + : 2,570 ਰੁਪਏ/ਮਹੀਨਾ ਜਾਂ 26,400 ਰੁਪਏ/ਸਾਲ (ਪਹਿਲਾਂ 3,470 ਰੁਪਏ/ਮਹੀਨਾ ਜਾਂ 34,340 ਰੁਪਏ/ਸਾਲ)

ਮੋਬਾਈਲ ਐਪਸ 'ਤੇ ਸਬਸਕ੍ਰਿਪਸ਼ਨ ਦੀਆਂ ਦਰਾਂ ਅਜੇ ਵੀ ਥੋੜ੍ਹੀਆਂ ਜ਼ਿਆਦਾ ਹਨ ਕਿਉਂਕਿ ਗੂਗਲ ਅਤੇ ਐਪਲ ਆਪਣੇ ਕਮਿਸ਼ਨ ਲੈਂਦੇ ਹਨ।

Premium ਦੀ ਕੀਮਤ ਹੁਣ ਮੋਬਾਈਲ 'ਤੇ 470 ਰੁਪਏ/ਮਹੀਨਾ ਹੈ (ਪਹਿਲਾਂ 900 ਰੁਪਏ/ਮਹੀਨਾ ਸੀ)Premium + ਦੀ ਕੀਮਤ ਹੁਣ 3,000 ਰੁਪਏ/ਮਹੀਨਾ ਹੈ (ਪਹਿਲਾਂ 5,130 ਰੁਪਏ ਸੀ)iOS 'ਤੇ Premium + ਦੀ ਕੀਮਤ ਅਜੇ ਵੀ 5,000 ਰੁਪਏ/ਮਹੀਨਾ ਹੈ।Basic ਪਲਾਨ ਦੀ ਕੀਮਤ ਸਾਰੇ ਪਲੇਟਫਾਰਮਾਂ 'ਤੇ 170 ਰੁਪਏ/ਮਹੀਨਾ ਹੈ।

ਹਰ ਪਲਾਨ 'ਚ ਕੀ ਮਿਲੇਗਾ?

Basic: ਪੋਸਟ ਐਡਿਟ ਕਰਨ ਦਾ ਆਪਸ਼ਨ, ਲੰਬੀ ਵੀਡੀਓ ਅਪਲੋਡ, ਰਿਪਲਾਈ ‘ਚ ਪਹਿਲ, ਪੋਸਟ ਫਾਰਮਿੰਗ ਵਰਗੀਆਂ ਸੀਮਤ ਸੁਵਿਧਾਵਾਂ

Premium:  ਕ੍ਰਿਏਟਰ ਟੂਲ ਜਿਵੇਂ ਕਿ X Pro, ਐਨਾਲੀਟਿਕਸ, ਘੱਟ ਇਸ਼ਤਿਹਾਰ, ਬਲੂ ਟਿੱਕ ਦੀ Grok AI ਦੀ ਵਧੀ ਹੋਈ ਲਿਮਿਟ।

Premium +: ਲੰਬਾ ਆਰਟਿਕਲ ਪੋਸਟ ਕਰਨ ਦੀ ਸੁਵਿਧਾ ਅਤੇ ਲਾਈਵ ਟ੍ਰੈਂਡਸ ਦਿਖਾਉਣ ਵਾਲਾ ‘Radar’ ਟੂਲ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।