ਨਵੀਂ ਦਿੱਲੀ: ਦੁਨੀਆਂ ਭਰ 'ਚ ਮਸ਼ਹੂਰ ਸਰਚ ਇੰਜਣ Google ਅੱਜ ਆਪਣਾ 22ਵਾਂ ਜਨਮ ਦਿਨ ਮਨਾ ਰਿਹਾ ਹੈ। ਇਸ ਖਾਸ ਮੌਕੇ 'ਤੇ ਗੂਗਲ ਨੇ ਆਪਣੇ ਖ਼ਾਸ ਅੰਦਾਜ਼ 'ਚ ਇਕ Doodle ਬਣਾਇਆ ਹੈ। ਡੂਡਲ ਨੂੰ 90 ਦੇ ਦਹਾਕੇ ਦੇ ਕਿਸੇ ਜਨਮ ਦਿਨ ਸੈਲੀਬ੍ਰੇਸ਼ਨ ਜਿਹਾ ਬਣਾਇਆ ਗਿਆ ਹੈ। ਡੂਡਲ 'ਚ ਗੂਗਲ ਦੇ ਸਾਰੇ ਐਲਫਾਬੈਟ ਗਰਸਾਏ ਗਏ ਹਨ।
ਗੂਗਲ ਦੇ ਪਹਿਲੇ ਅੱਖਰ ਨੂੰ ਇਕ ਲੈਪਟੌਪ ਸਕ੍ਰੀਨ ਦੇ ਸਾਹਮਣੇ ਤੇ ਬਾਕੀ ਦੇ ਪੰਜ ਐਲਫਾਬੈਟ ਫ੍ਰੇਮ 'ਚ ਦਿਖਾਏ ਗਏ ਹਨ। ਸਰਚ ਇੰਜਣ ਗੂਗਲ ਦੀ ਸਥਾਪਨਾ ਸਾਲ 1998 'ਚ ਕੀਤੀ ਗਈ ਸੀ। ਇਸ ਦੀ ਸਥਾਪਨਾ ਕੈਲੇਫੋਰਨੀਆ ਦੇ ਸਟੈਨਫੋਰਡ ਯੂਨੀਵਰਸਿਟੀ ਦੇ ਦੋ ਪੀਐਚਡੀ ਵਿਦਿਆਰਥੀ ਲੈਰੀ ਪੇਜ ਅਤੇ ਸਰਗੀ ਬ੍ਰਿਨ ਨੇ ਕੀਤੀ ਸੀ।
ਲੈਰੀ ਪੇਜ ਅਤੇ ਸਰਗੀ ਬ੍ਰਿਨ ਨੇ ਗੂਗਲ ਦੇ ਆਫੀਸ਼ੀਅਲ ਲੌਂਚ ਤੋਂ ਪਹਿਲਾਂ ਇਸ ਦਾ ਨਾਂਅ 'Backrub' ਰੱਖਿਆ ਸੀ। ਸਮੇਂ ਦੇ ਨਾਲ ਬਾਅਦ 'ਚ ਇਸ ਦਾ ਨਾਂਅ 'ਗੂਗਲ' ਪਿਆ। ਜਿਸ ਨੂੰ ਹੁਣ ਪੂਰੀ ਦੁਨੀਆਂ ਇਸੇ ਨਾਂਅ ਨਾਲ ਜਾਣਦੀ ਹੈ। ਇਸ ਨੂੰ ਦੁਨੀਆਂ ਭਰ 'ਚ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਬਣਾਇਆ ਗਿਆ ਹੈ।
ਸ਼ੁਰੂਆਤੀ ਦੌਰ 'ਚ ਗੂਗਲ ਦਾ ਜਨਮ ਦਿਨ ਵੱਖ-ਵੱਖ ਤਾਰੀਕਾਂ ਤਾਰੀਖਾਂ 'ਤੇ ਮਨਾਇਆ ਗਿਆ ਸੀ। ਗੂਗਲ ਆਪਣਾ ਜਨਮ ਦਿਨ ਸਾਲ 2005 ਤਕ 7 ਸਤੰਬਰ ਨੂੰ ਮਨਾਉਂਦਾ ਰਿਹਾ ਹੈ। ਜਿਸ ਤੋਂ ਬਾਅਦ ਗੂਗਲ ਦਾ ਜਨਮ ਦਿਨ 8 ਸਤੰਬਰ ਅਤੇ 26 ਸਤੰਬਰ ਨੂੰ ਵੀ ਮਨਾਇਆ ਗਿਆ ਹੈ। ਹਾਲ ਹੀ ਚ ਗੂਗਲ ਨੇ ਆਪਣਾ ਜਨਮ ਦਿਨ 27 ਸਤੰਬਰ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
ਤੋੜ ਵਿਛੋੜੇ ਤੋਂ ਬਾਅਦ ਹਰਸਮਿਰਤ ਬਾਦਲ ਨੇ ਕਿਹਾ ਇਹ ਵਾਜਪਾਈ-ਬਾਦਲ ਵਾਲਾ ਐਨਡੀਏ ਨਹੀਂ
ਅਜੋਕੇ ਸਮੇਂ 'ਚ ਗੂਗਲ ਦੁਨੀਆਂ ਭਰ ਦੇ ਖਾਸ ਮੌਕਿਆਂ ਨੂੰ ਡੂਡਲ ਜ਼ਰੀਏ ਸੈਲੀਬ੍ਰੇਟ ਕਰਦਾ ਹੈ। ਸਾਲ 1998 ਤੋਂ ਹੀ ਗੂਗਲ ਨੇ ਆਪਣੇ ਡੂਡਲ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਸੀ। ਗੂਗਲ ਨੇ ਪਹਿਲਾ ਡੂਡਲ ਬਰਨਿੰਗ ਮੈਨ ਫੈਸਟੀਵਲ ਦੇ ਸਨਮਾਨ 'ਚ ਬਣਾਇਆ ਸੀ। ਗੂਗਲ ਦੁਨੀਆਂ ਭਰ 'ਚ 100 ਤੋਂ ਜ਼ਿਆਦਾ ਭਾਸ਼ਾਵਾਂ 'ਚ ਕੰਮ ਕਰਦਾ ਹੈ। Alphabet Inc, ਗੂਗਲ ਦੀ ਪੇਰੈਂਟ ਕੰਪਨੀ ਹੈ।
ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ ਕਾਂਗਰਸ ਵੱਲੋਂ ਕਿਸਾਨਾਂ ਦੀ ਜਿੱਤ ਕਰਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ