Google Chrome Hidden Settings: ਗੂਗਲ ਕ੍ਰੋਮ ਦੀ ਲੋਕ ਵੱਡੀ ਗਿਣਤੀ ਵਿੱਚ ਵਰਤੋਂ ਕਰਦੇ ਹਨ। ਇਦਾਂ ਵੀ ਕਹਿ ਸਕਦੇ ਹਾਂ ਕਿ ਗੂਗਲ ਕ੍ਰੋਮ ਰਾਹੀਂ ਲੋਕਾਂ ਦੇ ਕਈ ਕੰਮ ਸਵਰ ਜਾਂਦੇ ਹਨ। ਅੱਜ ਜਦੋਂ ਅਸੀਂ ਕੋਈ ਵੀ ਚੀਜ਼ ਬਾਰੇ ਪਤਾ ਕਰਨਾ ਹੋਵੇ ਜਾਂ ਲੱਭਣੀ ਹੋਵੇ ਤਾਂ ਅਸੀਂ ਮਿੰਟ ਲਾਉਂਦੇ ਹਾਂ ਅਤੇ ਗੂਗਲ ਕ੍ਰੋਮ ਖੋਲ੍ਹ ਕੇ ਸਰਚ ਕਰਨ ਲੱਗ ਪੈਂਦੇ ਹਾਂ। ਪਰ ਗੂਗਲ ਕ੍ਰੋਮ ਦੀ ਵਰਤੋਂ ਕਰਦਿਆਂ ਹੋਇਆਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਕੁਝ ਵੈਬਸਾਈਟਸ ਅਜਿਹੀਆਂ ਹਨ, ਜਿਹੜੀਆਂ ਤੁਹਾਡਾ ਡਾਟਾ ਚੋਰੀ ਕਰ ਲੈਂਦੀਆਂ ਹਨ ਅਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਗੂਗਲ ਕ੍ਰੋਮ ਤੋਂ ਆਪਣਾ ਡਾਟਾ ਹਟਾ ਸਕਦੇ ਹੋ ਅਤੇ ਸੇਫ ਸਰਚ ਕਰ ਸਕਦੇ ਹੋ।
ਸਭ ਤੋਂ ਪਹਿਲਾਂ ਤੁਸੀਂ ਫੋਨ ਦੇ ਬ੍ਰਾਊਜ਼ਰ 'ਚ ਜਾਓ ਅਤੇ ਫਿਰ ਸੈਟਿੰਗ ਵਿੱਚ ਜਾਓ। ਇਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਸਕ੍ਰੋਲ ਕਰੋ ਅਤੇ Site Setting 'ਤੇ ਜਾਓ। ਇਸ ਤੋਂ ਬਾਅਦ data stored ਦੇ ਆਪਸ਼ਨ ਵਿੱਚ ਜਾਓ। ਇੱਥੇ ਤੁਹਾਨੂੰ ਉਹ ਵੈਬਸਾਈਟਸ ਨਜ਼ਰ ਆਉਣਗੀਆਂ, ਜਿਹੜੇ ਤੁਹਾਡਾ ਡਾਟਾ ਐਕਸੈਸ ਕਰ ਰਹੇ ਹਨ। ਇਸ ਦੇ ਲਈ Delete All Data 'ਤੇ ਕਲਿੱਕ ਕਰੋ ਅਤੇ ਹਿਸਟਰੀ ਡਿਲੀਟ ਕਰ ਦਿਓ। ਹਿਸਟਰੀ ਡਿਲੀਟ ਕਰਦਿਆਂ ਹੀ ਤੁਸੀਂ ਦੁਬਾਰਾ ਸੇਫ ਸਰਚ ਕਰ ਸਕਦੇ ਹੋ ਅਤੇ ਅਜਿਹਾ ਕਰਨ ਨਾਲ ਤੁਹਾਡਾ ਪਰਸਨਲ ਡਾਟਾ ਕਦੇ ਵੀ ਸ਼ੇਅਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ: Facebook Spying: ਫੇਸਬੁੱਕ ਰਾਹੀਂ ਕੌਣ-ਕੌਣ ਕਰ ਰਿਹਾ ਹੈ ਤੁਹਾਡੀ ਜਾਸੂਸੀ, ਪਲ ਵਿੱਚ ਹੀ ਸਾਹਮਣੇ ਆ ਜਾਵੇਗਾ ਨਾਮ, ਜਾਣੋ ਤਰੀਕਾ
Chrome 'ਤੇ Enhanced Safe Browsing mode ਨੂੰ ਕਿਵੇਂ ਈਨੇਬਲ ਕਰੀਏ?
ਸਭ ਤੋਂ ਪਹਿਲਾਂ ਡੈਸਕਟਾਪ 'ਤੇ ਕ੍ਰੋਮ ਬ੍ਰਾਊਜ਼ਰ ਖੋਲ੍ਹੋ।
ਹੁਣ ਉੱਪਰ ਸੱਜੇ ਕੋਨੇ 'ਤੇ ਆਉਣ ਵਾਲੀਆਂ ਤਿੰਨ ਬਿੰਦੀਆਂ 'ਤੇ ਕਲਿੱਕ ਕਰੋ।
ਹੁਣ ਮੇਨਿਊ 'ਚੋਂ ਸੈਟਿੰਗਜ਼ 'ਤੇ ਜਾਓ।
ਹੁਣ Security ਅਤੇ Privacy 'ਤੇ ਕਲਿੱਕ ਕਰੋ। ਤੁਸੀਂ ਇਸ ਵਿਕਲਪ ਨੂੰ ਆਪਣੀ ਸਕ੍ਰੀਨ ਦੇ ਖੱਬੇ ਪਾਸੇ ਲੱਭ ਸਕਦੇ ਹੋ।
ਹੁਣ Security 'ਤੇ ਕਲਿੱਕ ਕਰੋ।
ਹੁਣ Enhanced Protection 'ਤੇ ਕਲਿੱਕ ਕਰੋ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Air Taxi- ਟ੍ਰੈਫਿਕ ਦਾ ਨੋ ਝੰਝਟ , 7 ਮਿੰਟ 'ਚ ਏਅਰ ਟੈਕਸੀ ਰਾਹੀਂ CP ਟੂ ਗੁਰੂਗ੍ਰਾਮ, ਮੁੰਬਈ-ਬੰਗਲੌਰ 'ਚ ਵੀ ਸਰਵਿਸ