50 lakh loan from Google pay app: ਅੱਜ ਦੇ ਦੌਰ ਵਿੱਚ ਖੇਤੀ ਤੋਂ ਲੈ ਕੇ ਕਾਰੋਬਾਰ ਤੱਕ ਹਰ ਕੰਮ ਲਈ ਲੋਨ ਦੀ ਲੋੜ ਪੈਂਦੀ ਹੈ। ਨੌਕਰੀਪੇਸ਼ਾ ਲੋਕ ਵੀ ਲੈਨ ਲੈਣ ਲਈ ਮਜਬੂਰ ਹਨ। ਇਸ ਲਈ ਬੈਂਕਾਂ ਦੀ ਧੱਕੇ ਖਾਣੇ ਪੈਂਦੇ ਹਨ। ਲੋਨ ਲੈਣ ਵਾਲੇ ਲੋਕਾਂ ਲਈ ਰਾਹਤ ਦੀ ਖਬਰ ਹੈ। ਹੁਣ Google Pay ਤੋਂ 50 ਲੱਖ ਰੁਪਏ ਦਾ ਲੋਨ ਮਿਲੇਗਾ।


ਦਰਅਸਲ ਗੂਗਲ ਨੇ ਆਪਣੇ ਗੂਗਲ ਫਾਰ ਇੰਡੀਆ ਈਵੈਂਟ ਵਿੱਚ ਇੱਕ ਵੱਡਾ ਐਲਾਨ ਕੀਤਾ ਜੋ ਦੇਸ਼ ਦੇ ਕਰੋੜਾਂ ਉਪਭੋਗਤਾਵਾਂ ਲਈ ਬਹੁਤ ਉਪਯੋਗੀ ਹੈ। ਗੂਗਲ ਨੇ ਕਿਹਾ ਹੈ ਕਿ ਹੁਣ ਗੂਗਲ ਪੇ ਯੂਜ਼ਰ ਸਿਰਫ ਇਕ ਕਲਿੱਕ 'ਤੇ ਘਰ ਬੈਠੇ 5 ਤੋਂ 50 ਲੱਖ ਰੁਪਏ ਤੱਕ ਦਾ ਲੋਨ ਲੈ ਸਕਦੇ ਹਨ। ਇਸ ਲਈ ਗੂਗਲ ਨੇ ਆਦਿਤਿਆ ਬਿਰਲਾ ਫਾਇਨਾਂਸ ਲਿਮਟਿਡ (ABFL) ਨਾਲ ਸਾਂਝੇਦਾਰੀ ਕੀਤੀ ਹੈ।


ਇਹ ਵੀ ਪੜ੍ਹੋ: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ


ਗੂਗਲ ਨੇ ਆਪਣੇ ਇਵੈਂਟ ਵਿੱਚ ਕਿਹਾ ਹੈ ਕਿ ਗੂਗਲ ਐਪ ਉਪਰ ਲੋਨ ਦੀ ਸਹੂਲਤ ਜਲਦੀ ਹੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਗੂਗਲ ਨੇ ਕਿਹਾ ਕਿ ਤਿੰਨ ਕਰੋੜ ਤੋਂ ਵੱਧ ਲੋਕ ਗੂਗਲ ਪੇ ਐਪ ਰਾਹੀਂ ਆਪਣੇ CIBIL ਸਕੋਰ ਦੀ ਜਾਂਚ ਕਰਦੇ ਹਨ। ਗੂਗਲ ਨੇ ਗੂਗਲ ਪੇ ਐਪ 'ਤੇ ਗੋਲਡ ਲੋਨ ਸਕੀਮ ਵੀ ਲਾਂਚ ਕੀਤੀ ਹੈ। ਇਸ ਯੋਜਨਾ ਤਹਿਤ ਤੁਸੀਂ ਸਿਬਿਲ ਰਿਪੋਰਟ ਤੇ ਹੋਰ ਦਸਤਾਵੇਜ਼ਾਂ ਦੇ ਬਿਨਾਂ ਆਪਣੇ ਘਰ ਬੈਠੇ ਹੀ 50 ਲੱਖ ਰੁਪਏ ਤੱਕ ਦਾ ਗੋਲਡ ਲੋਨ ਪ੍ਰਾਪਤ ਕਰ ਸਕਦੇ ਹੋ। ਇਸ ਲਈ ਗੂਗਲ ਨੇ ਮੁਥੂਟ ਫਾਈਨਾਂਸ ਨਾਲ ਸਾਂਝੇਦਾਰੀ ਕੀਤੀ ਹੈ।



ਦੱਸ ਦਈਏ ਕਿ ਗੂਗਲ ਪੇ ਦੇ ਭਾਰਤ ਵਿੱਚ ਲਗਪਗ 200 ਮਿਲੀਅਨ ਐਕਟਿਵ ਗਾਹਕ ਹਨ ਜੋ ਪ੍ਰਸਿੱਧ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਐਪ ਲਗਪਗ 7.5 ਲੱਖ ਕਰੋੜ ਰੁਪਏ ਦੇ 5.6 ਬਿਲੀਅਨ ਮਾਸਿਕ ਲੈਣ-ਦੇਣ ਦੀ ਸਹੂਲਤ ਦਿੰਦਾ ਹੈ। ਇਸ ਤੋਂ ਇਲਾਵਾ, Google Pay ਦੇਸ਼ ਦੇ 13,500 ਤੋਂ ਵੱਧ ਪਿੰਨ ਕੋਡਾਂ ਤੱਕ ਪਹੁੰਚ ਚੁੱਕਾ ਹੈ। ਯਾਨੀ ਦੇਸ਼ ਦੇ 70 ਪ੍ਰਤੀਸ਼ਤ ਇਲਾਕੇ ਵਿੱਚ ਗੂਗਲ ਪੇ ਦੀ ਵਰਤੋਂ ਕੀਤੀ ਜਾ ਰਹੀ ਹੈ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।