ਨਵੀਂ ਦਿੱਲੀ: ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਬਣਾਉਨ ਵਾਲੀ ਕੰਪਨੀ ਗੂਗਲ ਵੱਲੋਂ ਸਾਰੇ ਸਮਾਰਟ ਫੋਨ ਲਈ ਇੱਕ ਫਰਮਾਨ ਜਾਰੀ ਕੀਤਾ ਗਿਆ ਹੈ। ਆਪ੍ਰੇਟਿੰਗ ਸਿਸਟਮ ਦੇ ਲੇਟੇਸਟ ਵਰਜਨ ਨੂੰ ਲੈ ਕੇ ਕੰਪਨੀ ਸਾਰੇ ਐਂਡ੍ਰਾਇਡ ਸਮਾਰਟਫੋਨ ਲਈ ਲੇਟੇਸਟ ਵਰਜਨ ਵਾਲੇ ਆਪ੍ਰੇਟਿੰਗ ਸਿਸਟਮ ‘ਤੇ ਆਪਣੇ ਸਮਾਰਟਫੋਨ ਜਾਰੀ ਕਰਨ ਦੀ ਇੱਕ ਡੈਡਲਾਈਨ ਐਲਾਨੀ ਗਈ ਹੈ। ਇਸ ਡੈਡਲਾਈਨ ਤੋਂ ਬਾਅਦ ਲਾਂਚ ਕੀਤੇ ਜਾਣ ਵਾਲੇ ਸਾਰੇ ਸਮਾਰਟਫੋਨ ਆਪ੍ਰੇਟਿੰਗ ਸਿਸਟਮ ਐਂਡ੍ਰਾਇਡ-10 ‘ਤੇ ਹੀ ਲਾਂਚ ਕੀਤੇ ਜਾਣਗੇ।

ਗੂਗਲ ਨੇ 31 ਜਨਵਰੀ 2020 ਤੋਂ ਬਾਅਦ ਸਮਾਰਟਫੋਨ ਨਿਰਮਾਤਾਵਾਂ ਲਈ ਆਪਣੇ ਮੋਬਾਇਲ ‘ਚ ਐਂਡ੍ਰਾਇਡ-10 ਵਰਜਨ ਅਪਡੇਟ ਕਰਨਾ ਜ਼ਰੂਰੀ ਕਰ ਦਿੱਤਾ ਹੈ। ਇਸ ਤੈਅ ਤਾਰੀਖ ਤੋਂ ਬਾਅਦ ਗੂਗ; ਸਿਰਫ ਲੇਟੇਸਟ ਵਰਜਨ ਐਂਡ੍ਰਾਈਡ-10 ਚਲਾਉਣ ਵਾਲੇ ਨਵੇਂ ਡਿਵਾਇਸ ਨੂੰ ਹੀ ਮਨਜ਼ੂਰੀ ਦਵੇਗਾ। ਇਸ ਤੋਂ ਬਾਅਦ ਕੰਪਨੀ ਪੁਰਾਣੇ ਐਂਡ੍ਰਾਇਡ ਵਰਜਨ-9 ਪਾਈ ਦੇ ਨਾਲ ਆਉਣ ਵਾਲੇ ਡਿਵਾਇਸ ਨੂੰ ਮਨਜ਼ੂਰੀ ਦੇਣਾ ਬੰਦ ਕਰ ਦਵੇਗੀ।

ਕੰਪਨੀ ਦੇ ਇਸ ਕਦਮ ਦੀ ਜਾਣਕਾਰੀ ਗੂਗਲ ਦੇ ਲੇਟੇਸਟ ਜੀਐਮਐਸ ਗਾਈਡਲਾਈਨ ਤੋਂ ਪਤਾ ਚਲੀ ਹੈ। ਐਕਸਡੀਏ ਡੇਵਲਪਰਸ ਰਿਪੋਰਟ ਮੁਤਾਬਕ, ਜੀਐਮਐਸ ਦਾ ਮਤਲਬ ਹੈ ਗੂਗਲ ਮੋਬਾਇਲ ਸੇਵਾ। ਇਹ ਓਈਐਮ ਦੇ ਹਿੱਸੇਦਾਰਾਂ ਵੱਲੋਂ ਗੂਗਲ ਅੇਪ ਅਤੇ ਇਸ ਦੀ ਸੇਵਾਵਾਂ ਨੂੰ ਲਾਈਸੈਂਸ ਦਿੰਦੀ ਹੈ।