Google Maps Timelapse: ਜਿਵੇਂ-ਜਿਵੇਂ ਸੰਸਾਰ ਵਿੱਚ ਨਵੀਆਂ ਤਕਨੀਕਾਂ ਆ ਰਹੀਆਂ ਹਨ, ਉਵੇਂ ਹੀ ਸਾਡੇ ਆਲੇ-ਦੁਆਲੇ ਦੇ ਸਥਾਨਾਂ ਦੀ ਰੂਪਰੇਖਾ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅੱਜ ਤੋਂ 20 ਜਾਂ 30 ਸਾਲ ਪਿੱਛੇ ਜਾਣਾ ਸੰਭਵ ਨਹੀਂ ਹੈ, ਪਰ ਗੂਗਲ ਤੁਹਾਨੂੰ ਉਸ ਸਮੇਂ ਦਾ ਦ੍ਰਿਸ਼ ਜ਼ਰੂਰ ਦਿਖਾਏਗਾ। ਦਰਅਸਲ, ਗੂਗਲ ਨੇ ਗੂਗਲ ਮੈਪਸ ਅਤੇ ਗੂਗਲ ਅਰਥ ਲਈ ਇਕ ਅਜਿਹਾ ਫੀਚਰ ਜਾਰੀ ਕੀਤਾ ਹੈ, ਜੋ ਕਿ ਕਿਸੇ ਖਾਸ ਜਗ੍ਹਾ ਨੂੰ ਉਸਦੀ ਪੁਰਾਣੀ ਸਥਿਤੀ ਵਿਚ ਦਿਖਾਵੇਗਾ। ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਆਪਣੇ ਸਮਾਰਟਫੋਨ ਜਾਂ ਕੰਪਿਊਟਰ 'ਤੇ ਆਸਾਨੀ ਨਾਲ ਦੇਖ ਸਕਦੇ ਹੋ ਕਿ 20 ਜਾਂ 30 ਸਾਲ ਪਹਿਲਾਂ ਕੋਈ ਖਾਸ ਜਗ੍ਹਾ ਕਿਵੇਂ ਦੀ ਲੱਗਦੀ ਸੀ।



ਕੀ ਹੈ ਇਸ ਫੀਚਰ ਵਿੱਚ ਖਾਸ?


ਗੂਗਲ ਨੇ ਆਪਣੀ ਮੈਪ ਸਰਵਿਸ 'ਚ ਟਾਈਮ ਮਸ਼ੀਨ ਵਰਗਾ ਫੀਚਰ ਜੋੜਿਆ ਹੈ। ਇਸ ਦੀ ਮਦਦ ਨਾਲ, ਤੁਸੀਂ ਸਮੇਂ ਦੇ ਨਾਲ ਯਾਤਰਾ ਕਰ ਸਕਦੇ ਹੋ ਅਤੇ ਉਨ੍ਹਾਂ ਸਥਾਨਾਂ ਦੇ ਪੁਰਾਣੇ ਰੂਪ ਨੂੰ ਦੇਖ ਸਕਦੇ ਹੋ ਜੋ ਤੁਸੀਂ ਦੇਖਣਾ ਚਾਹੁੰਦੇ ਹੋ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕਿਸੇ ਇਮਾਰਤ, ਸੜਕ ਜਾਂ ਕਿਸੇ ਖਾਸ ਜਗ੍ਹਾ ਨੂੰ ਉਸ ਸਮੇਂ ਵਿੱਚ ਦੇਖ ਸਕਦੇ ਹੋ, ਜਦੋਂ ਉਹ ਬਣਾਈ ਗਈ ਸੀ। ਗੂਗਲ ਨੇ ਇਕ ਬਲਾਗ ਪੋਸਟ 'ਚ ਕਿਹਾ ਕਿ 1930 ਤੋਂ ਲੈ ਕੇ ਅੱਜ ਤੱਕ ਬਰਲਿਨ, ਲੰਡਨ, ਪੈਰਿਸ ਵਰਗੇ ਸ਼ਹਿਰਾਂ ਦੀਆਂ ਖਾਸ ਥਾਵਾਂ ਦੇਖੀਆਂ ਜਾ ਸਕਦੀਆਂ ਹਨ।


ਇਹ ਵੀ ਪੜ੍ਹੋ: Lifestyle 'ਚ ਕਰ ਲਓ ਆਹ 10 ਬਦਲਾਅ, ਲਾਗੇ ਨਹੀਂ ਆਉਣਗੀਆਂ ਦਿਲ ਦੀਆਂ ਬਿਮਾਰੀਆਂ


ਇਦਾਂ ਕਰੋ ਇਸ ਫੀਚਰ ਦੀ ਵਰਤੋਂ


ਇਸ ਵਿਸ਼ੇਸ਼ਤਾ ਦੀ ਵਰਤੋਂ ਕਰਨ ਲਈ, ਤੁਹਾਨੂੰ ਗੂਗਲ ਮੈਪਸ ਜਾਂ ਗੂਗਲ ਅਰਥ 'ਤੇ ਜਾਣਾ ਪਏਗਾ ਅਤੇ ਜਿਸ ਜਗ੍ਹਾ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਉਸ ਨੂੰ ਸਰਚ ਕਰਨਾ ਹੋਵੇਗਾ। ਫਿਰ ਤੁਹਾਨੂੰ ਲੇਅਰਜ਼ ਆਪਸ਼ਨ 'ਤੇ ਜਾਣਾ ਹੋਵੇਗਾ ਅਤੇ ਟਾਈਮਲੈਪਸ ਆਪਸ਼ਨ ਨੂੰ ON ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਲੰਘੇ ਹੋਏ ਵਕਤ ਵਿੱਚ ਵਾਪਸ ਜਾ ਕੇ ਉਸ ਜਗ੍ਹਾ ਨੂੰ ਦੇਖ ਸਕਦੇ ਹੋ।


ਸਟ੍ਰੀਟ ਵਿਊ ਫੀਚਰ 'ਚ ਦੇਖੋਗੇ 280 ਅਰਬ ਫੋਟੋ


ਗੂਗਲ ਨੇ ਸਟ੍ਰੀਟ ਵਿਊ ਫੀਚਰ ਨੂੰ ਵੀ ਅਪਡੇਟ ਕੀਤਾ ਹੈ। ਹੁਣ ਕਾਰਾਂ ਅਤੇ ਟਰੈਕਰਾਂ ਤੋਂ ਲਈਆਂ ਗਈਆਂ 280 ਬਿਲੀਅਨ ਤੋਂ ਵੱਧ ਫੋਟੋਆਂ ਸਟਰੀਟ ਵਿਊ ਵਿੱਚ ਦਿਖਾਈ ਦੇਣਗੀਆਂ। ਇਸ ਦੀ ਮਦਦ ਨਾਲ, ਤੁਸੀਂ ਦੁਨੀਆ ਦੀਆਂ ਵੱਖ-ਵੱਖ ਥਾਵਾਂ 'ਤੇ ਘੁੰਮ ਸਕਦੇ ਹੋ, ਜਿਵੇਂ ਕਿ ਤੁਸੀਂ ਅਸਲ ਜ਼ਿੰਦਗੀ ਵਿਚ ਉੱਥੇ ਗਏ ਹੋ। ਇਸ ਤੋਂ ਇਲਾਵਾ, ਇਸ ਫੀਚਰ ਦੀ ਮਦਦ ਨਾਲ ਤੁਸੀਂ ਦੁਨੀਆ ਭਰ ਦੀਆਂ ਸੜਕਾਂ ਅਤੇ ਇਮਾਰਤਾਂ ਨੂੰ ਇਸ ਤਰ੍ਹਾਂ ਦੇਖ ਸਕਦੇ ਹੋ ਜਿਵੇਂ ਇਹ ਤੁਹਾਡੇ ਬਿਲਕੁਲ ਨੇੜੇ-ਤੇੜੇ ਹੀ ਹਨ। ਗੂਗਲ ਨੇ ਕਰੀਬ 80 ਦੇਸ਼ਾਂ 'ਚ ਸਟ੍ਰੀਟ ਵਿਊ ਫੀਚਰ ਜਾਰੀ ਕੀਤਾ ਹੈ।


ਇਹ ਵੀ ਪੜ੍ਹੋ: ਮਰਦਾਂ 'ਚ ਵੱਧ ਰਿਹਾ ਇਸ ਖਤਰਨਾਕ ਕੈਂਸਰ ਦਾ ਖਤਰਾ, ਆਹ ਲੱਛਣ ਨਜ਼ਰ ਆਉਂਦਿਆਂ ਹੀ ਤਰੁੰਤ ਜਾਓ ਡਾਕਟਰ ਕੋਲ