ਨਵੀਂ ਦਿੱਲੀ: Google Pixel 4a 'ਚ ਪੰਚ-ਹੋਲ ਡਿਸਪਲੇਅ ਹੋ ਸਕਦਾ ਹੈ। ਪ੍ਰਸਿੱਧ ਟਿਪਸਟਰ ਓਨਲਿਕਸ ਤੇ 91 ਮੋਬਾਈਲ ਮੁਤਾਬਕ ਪਿਕਸਲ 3 ਏ ਨੂੰ ਬਦਲਣ ਲਈ ਗੂਗਲ ਪਿਕਸਲ 4'ਚ ਇਹ ਖੂਬੀ ਹੋ ਸਕਦੀ ਹੈ। ਗੂਗਲ ਨੇ ਅਕਤੂਬਰ ਦੇ ਮਹੀਨੇ 'ਚ ਪਿਕਸਲ 4 ਲਾਂਚ ਕੀਤਾ ਸੀ ਪਰ ਕੰਪਨੀ ਨੇ ਇਸ ਨੂੰ ਭਾਰਤ 'ਚ ਲਾਂਚ ਨਾ ਕਰਨ ਦਾ ਫੈਸਲਾ ਕੀਤਾ।


ਨਵੀਂ ਲੀਕ ਮੁਤਾਬਕ Google Pixel 4a ਦਾ ਡਿਜ਼ਾਈਨ Google Pixel 4a ਨਾਲ ਮਿਲਦਾ ਜੁਲਦਾ ਹੈ ਪਰ ਜਿੱਥੇ ਗੂਗਲ ਪਿਕਸਲ 4 ਦੇ ਪਿਛਲੇ ਪਾਸੇ ਇੱਕ ਡਿਉਲ ਸੈਂਸਰ ਹੈ। ਉਸ ਦੇ ਨਾਲ ਹੀ 4 'ਚ ਸਿਰਫ ਇਕ ਕੈਮਰਾ ਸੈਂਸਰ ਹੋ ਸਕਦਾ ਹੈ।

9 ਤੋਂ 5 ਗੂਗਲ ਡਾਟ ਕਾਮ ਦੀ ਸ਼ਨੀਵਾਰ ਦੀ ਰਿਪੋਰਟ ਮੁਤਾਬਕ ਇਸ ਤੋਂ ਇਲਾਵਾ ਇਸ ਨੂੰ ਰੀਅਰ ਫਿੰਗਰਪ੍ਰਿੰਟ ਸੈਂਸਰ, 3.5mm ਹੈੱਡਫੋਨ ਜੈਕ ਤੇ ਯੂਐਸਬੀ-ਸੀ ਪੋਰਟ ਅਤੇ ਹੇਠ ਸਪੀਕਰ ਦਿੱਤੇ ਜਾ ਸਕਦੇ ਹਨ। ਖ਼ਬਰਾਂ ਅਨੁਸਾਰ ਪਿਕਸਲ 5.7 ਤੇ 5.8 ਇੰਚ ਦੀ ਡਿਸਪਲੇਅ ਫਰੰਟ ਫੇਸਿੰਗ ਕੈਮਰਾ ਸੈਂਸਰ ਲਈ ਪੰਚ-ਹੋਲ ਦੀ ਵਰਤੋਂ ਕਰੇਗੀ, ਤਾਂ ਜੋ ਇਸ ਦੇ ਪੁਰਾਣੇ ਪਿਕਸਲ 3ਏ ਨਾਲੋਂ ਬੇਜਲਸ ਜ਼ਿਆਦਾ ਪਤਲੇ ਦਿਖਾਈ ਦੇਣ। ਉਮੀਦ ਕੀਤੀ ਜਾਂਦੀ ਹੈ ਕਿ ਇਸ ਨੂੰ ਅਗਲੇ ਸਾਲ ਦੇ ਸ਼ੁਰੂ 'ਚ ਹੋਣ ਵਾਲੀ ਗੂਗਲ ਆਈ/ 2020 ਡਿਵੈਲਪਰ ਕਾਨਫਰੰਸ 'ਚ ਲਾਂਚ ਕੀਤਾ ਜਾ ਸਕਦਾ ਹੈ।