Android 15 : ਗੂਗਲ ਨੇ Android 15 ਲਾਂਚ ਕਰ ਦਿੱਤਾ ਹੈ। Android 15 ਦੇ ਨਾਲ ਗੂਗਲ ਨੇ ਆਪਣੇ ਯੂਜ਼ਰਸ ਲਈ ਕਈ ਨਵੇਂ ਐਂਡਵਾਂਸ ਸਿਕਿਊਰਿਟੀ ਫੀਚਰਸ ਪੇਸ਼ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਹੈ Theft Detection Lock ਫੀਚਰ ਹੈ। ਇਹ ਇੱਕ ਐਡਵਾਂਸ ਸਿਕਿਊਰਿਟੀ ਫੀਚਰ ਹੋਣ ਵਾਲਾ ਹੈ। ਜੇਕਰ ਫ਼ੋਨ ਚੋਰੀ ਹੋ ਜਾਂਦਾ ਹੈ, ਤਾਂ ਇਹ ਫ਼ੋਨ ਆਪਣੇ ਆਪ ਨੂੰ ਲੌਕ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ Offline Device Lock ਅਤੇ Remote Lock ਨਾਮ ਦੇ ਦੋ ਹੋਰ ਸਿਕਿਊਰਿਟੀ ਫੀਚਰਸ ਵੀ ਰੋਲ ਆਊਟ ਕੀਤੇ ਗਏ ਹਨ। ਆਓ ਤੁਹਾਨੂੰ ਵਿਸਥਾਰ ਵਿੱਚ ਦੱਸਦੇ ਹਾਂ ਇਸ ਦੇ ਫੀਚਰਸ-
Android 15 ਫੋਨ ਦੇ ਨਾਲ ਆਉਣ ਵਾਲੇ Theft Detection Lock ਫੀਚਰ ਦੀ ਗੱਲ ਕਰੀਏ ਤਾਂ ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਫੋਨ ਚੋਰੀ ਹੋਣ ਤੋਂ ਬਾਅਦ ਇਹ ਕਿਵੇਂ ਕੰਮ ਕਰਦਾ ਹੈ। ਇਹ ਫੀਚਰ ਫੋਨ ਚੋਰੀ ਹੋਣ ਤੋਂ ਬਾਅਦ ਉਸ ਨੂੰ ਪੂਰੀ ਤਰ੍ਹਾਂ ਲੌਕ ਕਰ ਦੇਵੇਗਾ, ਜਿਸ ਨਾਲ ਚੋਰ ਫੋਨ 'ਚ ਮੌਜੂਦ ਡਾਟਾ ਦੀ ਵਰਤੋਂ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨ ਅੱਜ ਸਾਰੇ ਟੋਲ ਪਲਾਜ਼ਾ ਕਰਵਾਉਣਗੇ ਫ੍ਰੀ, BJP-AAP ਦੇ ਆਗੂਆਂ ਦੇ ਘਰ ਦੇ ਬਾਹਰ ਦੇਣਗੇ ਧਰਨਾ
ਗੂਗਲ ਨੇ ਇਸ ਫੀਚਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਜੇਕਰ ਕੋਈ ਤੁਹਾਡਾ ਫ਼ੋਨ ਚੋਰੀ ਕਰਕੇ ਭੱਜ ਜਾਂਦਾ ਹੈ, ਤਾਂ ਇਹ ਫੀਚਰ ਉਸ ਮੂਮੈਂਟ ਨੂੰ ਸੈਂਸ ਕਰਕੇ ਤੁਹਾਡੇ ਫ਼ੋਨ ਨੂੰ ਆਪਣੇ ਆਪ ਲੌਕ ਕਰ ਦੇਵੇਗਾ। ਅਜਿਹੀ ਸਥਿਤੀ ਵਿੱਚ ਕੋਈ ਵੀ ਤੁਹਾਡੇ ਫੋਨ ਨੂੰ ਐਕਸੈਸ ਨਹੀਂ ਕਰ ਸਕੇਗਾ ਅਤੇ ਫੋਨ ਪੂਰੀ ਤਰ੍ਹਾਂ ਲੌਕ ਹੋ ਜਾਵੇਗਾ। ਕੰਪਨੀ ਨੇ ਕਿਹਾ ਕਿ ਇਹ ਫੀਚਰ ਜਲਦ ਹੀ ਸਾਰੇ ਐਂਡ੍ਰਾਇਡ ਡਿਵਾਈਸਾਂ 'ਚ ਉਪਲੱਬਧ ਹੋਵੇਗਾ। ਹਾਲਾਂਕਿ, ਇਹ ਫੀਚਰ Android Go 'ਤੇ ਕੰਮ ਕਰਨ ਵਾਲੇ ਫੋਨਾਂ ਅਤੇ ਟੈਬਾਂ 'ਤੇ ਕੰਮ ਨਹੀਂ ਕਰੇਗਾ।
ਇਸ ਦੇ ਨਾਲ ਹੀ ਕੰਪਨੀ ਨੇ Offline Device Lock ਅਤੇ Remote Lock ਨਾਮ ਦੇ ਦੋ ਹੋਰ ਫੀਚਰਸ ਵੀ ਜਾਰੀ ਕੀਤੇ ਹਨ। Offline Device Lock ਵਿੱਚ ਜੇਕਰ ਤੁਹਾਡਾ ਫੋਨ ਲੰਬੇ ਸਮੇਂ ਤੱਕ ਔਫਲਾਈਨ ਰਹਿੰਦਾ ਹੈ, ਤਾਂ ਇਹ ਵਿਸ਼ੇਸ਼ਤਾ ਤੁਹਾਡੀ ਡਿਵਾਈਸ ਨੂੰ ਲੌਕ ਕਰ ਦਿੰਦੀ ਹੈ। ਇਸ ਦੇ ਨਾਲ ਹੀ, Remote Lock ਵਿੱਚ ਫ਼ੋਨ ਚੋਰੀ ਹੋਣ ਦੀ ਸਥਿਤੀ ਵਿੱਚ ਤੁਸੀਂ ਫ਼ੋਨ ਨੂੰ ਕਿਸੇ ਹੋਰ ਫ਼ੋਨ ਨਾਲ ਲੌਕ ਕਰ ਸਕਦੇ ਹੋ।
ਇਹ ਵੀ ਪੜ੍ਹੋ: ਬਦਲਦੇ ਮੌਸਮ 'ਚ ਜੁਕਾਮ-ਖੰਘ ਅਤੇ ਜੋੜਾਂ ਦੇ ਦਰਦ ਤੋਂ ਹੋ ਪਰੇਸ਼ਾਨ, ਤਾਂ ਆਹ ਛੋਟਾ ਜਿਹਾ ਬੀਜ ਬਣਾਵੇਗਾ ਤੁਹਾਨੂੰ ਮਜ਼ਬੂਤ