Google Year in Search 2024: ਸਾਲ 2024 ਵੀ ਮੁੱਕਣ ਵਾਲਾ ਹੈ। ਹਰ ਲੰਘੇ ਸਾਲ ਵਿੱਚ ਕਈ ਅਜਿਹੀਆਂ ਚੀਜ਼ਾਂ ਵਾਪਰਦੀਆਂ ਹਨ ਜੋ ਭਵਿੱਖ ਵਿੱਚ ਵੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਹਰ ਸਾਲ ਬੀਤਣ ਮਗਰੋਂ ਕਈ ਗੱਲ਼ਾਂ ਦਾ ਲੇਖਾ-ਜੋਖਾ ਵੀ ਹੁੰਦਾ ਹੈ ਕਿ ਲੰਘੇ ਸਾਲ ਵਿੱਚ ਕੀ-ਕੀ ਹੋਇਆ। ਇਨ੍ਹਾਂ ਵਿੱਚ ਇੱਕ ਦਿਲਚਸਪ ਜਾਣਕਾਰੀ ਦੀ ਉਡੀਕ ਰਹਿੰਦੀ ਹੈ ਕਿ ਇਸ ਵਾਰ ਗੂਗਲ ਉਪਰ ਕੀ-ਕੀ ਸਰਚ ਹੋਇਆ।
ਦੱਸ ਦਈਏ ਕਿ ਇਸ ਸਾਲ ਗੂਗਲ 'ਤੇ ਭਾਰਤੀ ਉਪਭੋਗਤਾਵਾਂ ਵੱਲੋਂ ਸਭ ਤੋਂ ਵੱਧ ਖੋਜੇ ਗਏ ਦੋ ਵਿਸ਼ੇ ਕ੍ਰਿਕਟ ਨਾਲ ਸਬੰਧਤ ਸਨ-ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੇ ਟੀ-20 ਵਿਸ਼ਵ ਕੱਪ। ਇਸ ਤੋਂ ਇਲਾਵਾ ਇੰਡੀਅਨ ਸੁਪਰ ਲੀਗ ਨੇ ਵੀ ਸੂਚੀ ਵਿਚ 10ਵੇਂ ਸਥਾਨ 'ਤੇ ਜਗ੍ਹਾ ਬਣਾਈ। ਇਹ ਜਾਣਕਾਰੀ ਗੂਗਲ ਨੇ ਸਾਲ 2024 ਦੀ ਖੋਜ ਰਿਪੋਰਟ ਜਾਰੀ ਕਰਕੇ ਦਿੱਤੀ ਹੈ। ਇਸ ਵਿੱਚ ਇਸ ਸਾਲ ਭਾਰਤ ਵਿੱਚ ਸਭ ਤੋਂ ਵੱਧ ਖੋਜੇ ਗਏ ਵਿਸ਼ਿਆਂ ਤੇ ਰੁਝਾਨਾਂ ਦਾ ਵੇਰਵਾ ਦਿੱਤਾ ਗਿਆ ਹੈ। ਭਾਰਤੀ ਉਪਭੋਗਤਾਵਾਂ ਨੇ ਫਿਲਮਾਂ, ਕ੍ਰਿਕਟ ਤੇ ਪ੍ਰਸਿੱਧ ਮੀਮਜ਼ ਦੇ ਨਾਲ-ਨਾਲ ਯਾਤਰਾ ਦੇ ਸਥਾਨਾਂ ਤੇ ਵਿਸ਼ੇਸ਼ ਪਕਵਾਨਾਂ ਬਾਰੇ ਬਹੁਤ ਸਾਰੀ ਜਾਣਕਾਰੀ ਦੀ ਖੋਜ ਕੀਤੀ।
ਚੋਟੀ ਦੀਆਂ ਸ਼੍ਰੇਣੀਆਂ ਵਿੱਚ ਸਭ ਤੋਂ ਵੱਧ ਖੋਜੇ ਗਏ ਵਿਸ਼ੇਕ੍ਰਿਕਟ: ਇਸ ਸਾਲ ਗੂਗਲ 'ਤੇ ਭਾਰਤੀ ਉਪਭੋਗਤਾਵਾਂ ਦੁਆਰਾ ਸਭ ਤੋਂ ਵੱਧ ਖੋਜੇ ਗਏ ਦੋ ਵਿਸ਼ੇ ਕ੍ਰਿਕਟ, ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੇ ਟੀ-20 ਵਿਸ਼ਵ ਕੱਪ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਇੰਡੀਅਨ ਸੁਪਰ ਲੀਗ ਨੇ ਵੀ ਸੂਚੀ ਵਿੱਚ 10ਵੇਂ ਸਥਾਨ 'ਤੇ ਜਗ੍ਹਾ ਬਣਾਈ।
ਚੋਣਾਂ ਤੇ ਖੇਡਾਂ: ਚੋਣ ਨਤੀਜੇ 2024 ਤੇ ਓਲੰਪਿਕ 2024 ਵੀ ਇਸ ਸਾਲ ਦੀਆਂ ਚੋਟੀ ਦੀਆਂ ਖੋਜਾਂ ਵਿੱਚ ਸ਼ਾਮਲ ਸਨ।
ਫਿਲਮਾਂ ਤੇ ਟੀਵੀ ਸ਼ੋਅ
1. ਇਸਤਰੀ-22. ਕਲਕੀ 2898 AD3. 12ਵੀਂ ਫੇਲ੍ਹ 4. ਲਾਪਤਾ ਲੇਡੀਜ਼5. ਹਨੂਮਾਨ
ਚੋਟੀ ਦੇ 5 ਟੀਵੀ ਸ਼ੋਅ1. ਹੀਰਾਮੰਡੀ2. ਮਿਰਜ਼ਾਪੁਰ3. ਦ ਲਾਸਟ ਆਫ ਅਸ4. ਬਿੱਗ ਬੌਸ 175. ਪੰਚਾਇਤ
''Hum to Search' ਫੀਚਰ ਦੀ ਵਰਤੋਂਗੂਗਲ ਦਾ 'Hum to Search' ਫੀਚਰ, ਜੋ ਯੂਜ਼ਰਸ ਨੂੰ ਗੀਤਾਂ ਦੇ ਬਿਨਾਂ ਸਿਰਫ ਗੁਣ-ਗੁਣਾ ਕੇ ਜਾਂ ਸੀਟੀ ਵਜਾ ਕੇ ਗੀਤਾਂ ਦੀ ਪਛਾਣ ਕਰਨ ਦਿੰਦਾ ਹੈ, ਇਸ ਸਾਲ ਵੀ ਕਾਫੀ ਮਸ਼ਹੂਰ ਰਿਹਾ। ਇਸ ਰਾਹੀਂ ਇਨ੍ਹਾਂ ਪੰਜਾਂ ਗੀਤਾਂ ਨੂੰ ਕਾਫੀ ਸਰਚ ਕੀਤਾ ਗਿਆ।
ਚੋਟੀ ਦੇ 5 ਗੀਤ:1. ਨਾਦਾਨੀਆਂ2. ਹੁਸਨ3. ਇਲੂਮਿਨਾਤੀ4. ਕੱਚਾ ਸੇਰਾ5. ਯੇ ਤੂਨੇ ਕਿਆ ਕੀਆ
ਮੀਮਜ਼ ਤੇ ਅਜੀਬੋ-ਗਰੀਬ ਸਰਚ ਟਰਮਇਸ ਸਾਲ ਦੇ ਕੁਝ ਵਾਇਰਲ ਮੀਮਜ਼ ਜਿਨ੍ਹਾਂ ਦੀ ਖੋਜ ਕੀਤੀ ਗਈ:ਔਰੰਜ ਪੀਲ ਥਿਊਰੀਵੈਰੀ ਡਿੰਪਓਰ, ਵੈਰੀ ਮਾਈਂਡਫੁਲਬਲੂ ਗ੍ਰਿੰਚ ਨੀ ਸਰਜਰੀਉਪਭੋਗਤਾਵਾਂ ਨੇ ਕੁਝ ਅਨੋਖੇ ਸ਼ਬਦ ਜਿਵੇਂ "ਮੋਏ ਮੋਏ", "ਪੂਕੀ" ਤੇ ਸਰਵਾਈਕਲ ਕੈਂਸਰ ਵਰਗੇ ਕੁਝ ਵਿਲੱਖਣ ਸ਼ਬਦਾਂ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ।
ਪ੍ਰਮੁੱਖ ਯਾਤਰਾ ਸਥਾਨਾਂ ਦੀ ਸਰਚ
ਅਜ਼ਰਬਾਈਜਾਨਬਾਲੀਮਨਾਲੀਕਜ਼ਾਕਿਸਤਾਨਜੈਪੁਰ
ਪ੍ਰਸਿੱਧ ਪਕਵਾਨਾਂ ਦੀ ਸਰਚਅੰਬ ਦਾ ਅਚਾਰਕਾਂਜੀਚਰਨਾਮ੍ਰਿਤਧਨੀਆ ਪੰਜੀਰੀਉਗਾਦੀ ਪਚੜੀਸ਼ੰਕਰਪਾਲੀ