ਨਵੀਂ ਦਿੱਲੀ: ਗੂਗਲ ਜਲਦੀ ਹੀ ਭਾਰਤੀ ਉਪਭੋਗਤਾਵਾਂ ਲਈ ਟਾਸਕ ਮੇਟ ਐਪ ਲਾਂਚ ਕਰ ਸਕਦਾ ਹੈ। ਗੂਗਲ ਨੇ ਭਾਰਤ ਵਿਚ ਆਪਣੇ ਟਾਸਕ ਮੇਟ ਐਪ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਐਪ ਫਿਲਹਾਲ ਬੀਟਾ ਟੈਸਟਿੰਗ ਲਈ ਗੂਗਲ ਪਲੇ ਸਟੋਰ 'ਤੇ ਉਪਲਬਧ ਹੈ ਅਤੇ ਰੈਫ਼ਰਲ ਕੋਡਾਂ ਵਾਲੇ ਕੁਝ ਚੁਣੇ ਹੋਏ ਟੈਸਟਰਸ ਤੱਕ ਸੀਮਤ ਹੈ। ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਈਏ ਕਿ ਇਹ ਐਪ ਕੀ ਹੈ, ਕੰਮ ਕੀ ਹੋਵੇਗਾ ਅਤੇ ਅਦਾਇਗੀ ਕਿਵੇਂ ਹੋਵੇਗੀ।
ਸਭ ਤੋਂ ਪਹਿਲਾਂ ਜਾਣੋ ਕੀ ਹੈ Google Task Mate?
ਗੂਗਲ ਦਾ ਇਹ ਖਾਸ ਐਪ ਯੂਜ਼ਰਸ ਨੂੰ ਸਮਾਰਟਫੋਨ 'ਤੇ ਕੁਝ ਆਸਾਨ ਟਾਸਕ ਨੂੰ ਪੂਰਾ ਕਰਕੇ ਪੈਸਾ ਕਮਾਉਣ ਦਾ ਮੌਕਾ ਦੇਵੇਗਾ। ਇਹ ਇੱਕ ਅਜਿਹਾ ਐਪ ਹੈ ਜਿਸ ਵਿਚ ਬਹੁਤ ਸਾਰੇ ਟਾਸਕ ਦਿੱਤੇ ਗਏ ਹਨ ਅਤੇ ਇਨ੍ਹਾਂ ਨੂੰ ਪੂਰਾ ਕਰਨ ਨਾਲ ਯੂੜਰਸ ਆਪਣੀ ਸਥਾਨਕ ਮੁਦਰਾ ਵਿਚ ਪੈਮੇਂਟ ਲੇ ਸਕਣਗੇ।
ਟਾਸਕ: ਸੀਟਿੰਗ ਟਾਸਕ 'ਚ record spoken sentences ਅਤੇ transcribe sentences ਜਿਹੇ ਕੰਮ ਹੁੰਦੇ ਹਨ। ਫੀਲਡ ਟਾਸਕ ਵਿਚ ਮੌਕੇ 'ਤੇ ਦੁਕਾਨ ਦੀਆਂ ਫੋਟੋਆਂ ਖਿੱਚਣ ਦੇ ਨਾਲ ਮੈਪਿੰਗ ਦੇ ਵੇਰਵਿਆਂ ਨੂੰ ਸੁਧਾਰਨਾ ਹੋਵੇਗਾ। ਇੱਕ ਖ਼ਾਸ ਗੱਲ ਇਹ ਵੀ ਹੋਵੇਗੀ ਕਿ ਜੇ ਯੂਜ਼ਰਸ ਕਿਸੇ ਕੰਮ ਵਿਚ ਦਿਲਚਸਪੀ ਨਹੀਂ ਲੈਂਦਾ, ਤਾਂ ਉਹ ਉਸ ਟਾਸਕ ਨੂੰ ਵੀ ਛੱਡ ਸਕਦਾ ਹੈ।
ਹੁਣ ਜਾਣੋ ਕਿਵੇਂ ਇਸਤੇਮਾਲ ਕਰੀਏ: ਟਾਸਕ ਮੈਟ ਐਪ ਦੀ ਵਰਤੋਂ ਕਰਨ ਲਈ ਤਿੰਨ ਸਟੈਪ ਹਨ, ਜਿਵੇਂ ਕਿ ਐਪ ਦੇ ਵੇਰਵੇ ਵਿਚ ਲਿਖਿਆ ਹੈ, ਪਹਿਲਾ ਨੇੜੇ ਦਾ ਟਾਸਕ ਲੱਭੋ, ਕਮਾਈ ਸ਼ੁਰੂ ਕਰਨ ਲਈ ਟਾਸਕ ਨੂੰ ਪੂਰਾ ਕਰੋ ਅਤੇ ਆਪਣੀ ਕਮਾਈ ਨੂੰ ਬਾਹਰ ਕੱਢੇ।
ਇੱਥੇ ਦੋ ਤਰ੍ਹਾਂ ਦੇ ਟਾਸਕ ਰੱਖੇ ਗਏ ਹਨ ਸਿਟਿੰਗ ਅਤੇ ਫੀਲਡ ਟਾਸਕ। ਤੁਸੀਂ ਟਾਸਕ ਮੇਟ ਐਪ 'ਤੇ ਦੇਖੋਗੇ ਕਿ ਤੁਸੀਂ ਕਿੰਨੇ ਟਾਸਕ ਪੂਰੇ ਕੀਤੇ ਹਨ, ਕਿੰਨੇ ਸਹੀ ਤਰੀਕੇ ਨਾਲ ਕੀਤੇ ਹਨ ਅਤੇ ਕਿੰਨੇ ਸਮੀਖਿਆ ਅਧੀਨ ਹਨ।
Google Task Mate: ਲੋਕਲ ਕਰੰਸੀ 'ਚ ਇੰਝ ਹੋਏਗਾ ਪੈਮੇਂਟ
ਗੂਗਲ ਪਲੇ ਸਟੋਰ 'ਤੇ ਦਿੱਤੇ ਐਪ ਦੇ ਵੇਰਵੇ ਮੁਤਾਬਕ, ਟਾਸਕ ਮੈਟ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਸਥਾਨਕ ਮੁਦਰਾ ਵਿੱਚ ਭੁਗਤਾਨ ਕਰੇਗੀ। ਆਪਣੀ ਕਮਾਈ ਹਾਸਲ ਕਰਨ ਲਈ, ਤੁਹਾਨੂੰ ਖਾਤੇ ਨੂੰ ਤੀਜੀ ਧਿਰ ਪ੍ਰੋਸੈਸਰ ਨਾਲ ਲਿੰਕ ਕਰਨਾ ਪਏਗਾ।
ਟਾਸਕ ਨੂੰ ਪੂਰਾ ਕਰਨ ਤੋਂ ਬਾਅਦ ਕਮਾਈ ਨੂੰ ਬਾਹਰ ਕੱਢਣਂ ਲਈ ਖਾਤੇ ਦੇ ਵੇਰਵੇ ਜਾਂ ਈ-ਵਾਲੇਟ ਨੂੰ ਭੁਗਤਾਨ ਸਹਿਭਾਗੀ ਕੋਲ ਗੂਗਲ ਟਾਸਕ ਮੇਟ ਐਪ ਵਿਚ ਰਜਿਸਟਰ ਕਰਨਾ ਪਵੇਗਾ। ਇਸ ਤੋਂ ਬਾਅਦ ਆਪਣੇ ਪ੍ਰੋਫਾਈਲ ਪੇਜ 'ਤੇ ਜਾਓ ਅਤੇ ਫਿਰ ਕੈਸ਼ ਆਉਟ ਵਿਕਲਪ 'ਤੇ ਟੈਪ ਕਰੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Google Task Mate: ਆ ਰਹੀ ਹੈ ਗੂਗਲ ਦੀ ਖਾਸ ਐਪ, ਮਿਲੇਗਾ ਟਾਸਕ ਪੂਰਾ ਕਰਕੇ ਕਮਾਈ ਕਰਨ ਦਾ ਮੌਕਾ, ਜਾਣੋ ਅਹਿਮ ਜਾਣਕਾਰੀ
ਏਬੀਪੀ ਸਾਂਝਾ
Updated at:
24 Nov 2020 05:48 PM (IST)
ਗੂਗਲ ਇੱਕ ਨਵਾਂ ਐਪ ਲੈ ਕੇ ਆ ਰਿਹਾ ਹੈ, ਇਸ ਐਪ ਦੀ ਮਦਦ ਨਾਲ ਉਪਭੋਗਤਾ ਆਪਣੇ ਸਮਾਰਟਫੋਨ 'ਤੇ ਟਾਸਕ ਪੂਰਾ ਕਰਕੇ ਕਮਾਈ ਕਰ ਸਕਣਗੇ। ਟਾਸਕ ਮੇਟ ਐਪ ਨਾਲ ਜੁੜੇ ਜ਼ਰੂਰੀ ਵੇਰਵਿਆਂ ਬਾਰੇ ਇੱਥੇ ਜਾਣੋ। ਦੱਸ ਦਈਏ ਕਿ ਐਪ ਗੂਗਲ ਪਲੇ ਸਟੋਰ 'ਤੇ ਬੀਟਾ ਟੈਸਟਿੰਗ ਲਈ ਉਪਲਬਧ ਹੈ।
- - - - - - - - - Advertisement - - - - - - - - -