ਗੂਗਲ ਨੇ 2024 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਸਰਚ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ 'ਚ ਇਹ ਖੁਲਾਸਾ ਹੋਇਆ ਹੈ ਕਿ ਇਸ ਸਾਲ ਭਾਰਤੀਆਂ ਨੇ ਗੂਗਲ 'ਤੇ ਸਭ ਤੋਂ ਵੱਧ ਕੀ ਸਰਚ ਕੀਤਾ ਹੈ। ਸਾਲ 2024 ਵਿੱਚ, ਬਹੁਤ ਸਾਰੇ ਅਜਿਹੇ ਕੀਵਰਡ ਸਨ ਜੋ ਸਭ ਤੋਂ ਵੱਧ ਚਰਚਾ ਵਿੱਚ ਰਹੇ ਸਨ। ਇਸ ਸੂਚੀ 'ਚ ਲੋਕਾਂ ਨੇ ਆਲ ਆਈਜ਼ ਆਨ ਰਾਫਾਹ, ਕ੍ਰਿਕੇਟਰ ਵਿਰਾਟ ਕੋਹਲੀ ਦੇ ਬੇਟੇ ਅਕਾਏ ਦਾ ਮਤਲਬ, ਤਵਾਇਫ ਦਾ ਮਤਲਬ, ਮੋਏ ਮੋਏ ਦਾ ਮਤਲਬ ਆਦਿ ਲਈ ਲੋਕਾਂ ਨੇ ਕਾਫੀ ਸਰਚ ਕੀਤੀ। ਸੋਸ਼ਲ ਮੀਡੀਆ 'ਤੇ ਵੀ ਇਨ੍ਹਾਂ ਕੀਵਰਡਸ ਨੂੰ ਲੈ ਕੇ ਕਾਫੀ ਬਹਿਸ ਛਿੜੀ ਸੀ। ਗੂਗਲ ਨੇ ਹੁਣ ਅਜਿਹੇ ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਸਾਲ 2024 'ਚ ਸਭ ਤੋਂ ਜ਼ਿਆਦਾ ਚਰਚਾ 'ਚ ਰਹੇ।
2024 ਵਿੱਚ ਗੂਗਲ ਤੋਂ ਪੁੱਛੇ ਗਏ ਸਵਾਲ
1. ਆਲ ਆਈਜ਼ ਆਨ ਰਾਫਾਹ ਦਾ ਮਤਲਬ2. ਅਕਾਏ ਦਾ ਮਤਲਬ3. ਸਰਵਾਈਕਲ ਕੈਂਸਰ ਦਾ ਮਤਲਬ4. ਤਵਾਇਫ ਦਾ ਮਤਲਬ5. ਡਿਊਮਰ ਦਾ ਮਤਲਬ6. ਪੂਕੀ ਦਾ ਮਤਲਬ7. ਸਟੈਮਪਿਡ ਦਾ ਮਤਲਬ8. ਮੋਏ ਮੋਏ ਦਾ ਮਤਲਬ9. ਕੌਨਸੇਕ੍ਰੇਸ਼ਨ ਦਾ ਮਤਲਬ10. ਗੁੱਡ ਫ੍ਰਾਈਡੇ ਦਾ ਮਤਲਬ
ਆਹ ਥਾਵਾਂ ਵੀ ਕੀਤੀਆਂ ਗਈਆਂ ਸਰਚਇਸ ਤੋਂ ਇਲਾਵਾ ਲੋਕਾਂ ਨੇ ਆਪਣੇ ਆਲੇ-ਦੁਆਲੇ ਦੀਆਂ ਥਾਵਾਂ ਦੀ ਵੀ ਡੂੰਘਾਈ ਨਾਲ ਖੋਜ ਕੀਤੀ। ਬੈਸਟ ਬੇਕਰੀ, ਟ੍ਰੈਂਡੀ ਕੈਫੇ, ਨੇੜੇ ਰਾਮ ਮੰਦਰ ਅਤੇ ਏਅਰ ਕੁਆਲਿਟੀ ਇੰਡੈਕਸ, ਹਨੂਮਾਨ ਮੂਵੀ ਨੀਅਰ ਮੀ, ਸ਼ਿਵ ਮੰਦਰ ਵੀ ਸ਼ਾਮਲ ਸੀ।
2024 ਵਿੱਚ ਸਭ ਤੋਂ ਜ਼ਿਆਦਾ ਪੁੱਛੇ ਜਾਣ ਵਾਲੇ ਸਵਾਲ ਨੀਅਰ ਮੀ (Near Me)1. ਏਅਰ ਕੁਆਲਿਟੀ ਇੰਡੈਕਸ (AQI) ਨੀਅਰ ਮੀ 2. ਓਨਮ ਸਾਧਿਆ ਨੀਅਰ ਮੀ 3. ਰਾਮ ਮੰਦਰ ਨੀਅਰ ਮੀ 4. ਸਪੋਰਟਸ ਬਾਰ ਨੀਅਰ ਮੀ 5. ਬੈਸਟ ਬੇਕਰੀ ਨੀਅਰ ਮੀ 6. ਟ੍ਰੈਂਡੀ ਕੈਫੇ ਨੀਅਰ ਮੀ 7. ਪੋਲੀਓ ਦੀ ਦਵਾਈ ਨੀਅਰ ਮੀ 8. ਸ਼ਿਵ ਮੰਦਰ ਨੀਅਰ ਮੀ 9. ਬੈਸਟ ਕੌਫੀ ਨੀਅਰ ਮੀ 10. ਹਨੂੰਮਾਨ ਮੂਵੀ ਨੀਅਰ ਮੀ
2024 ਵਿੱਚ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਲੋਕ1. ਵਿਨੇਸ਼ ਫੋਗਾਟ2. ਨਿਤੀਸ਼ ਕੁਮਾਰ3. ਚਿਰਾਗ ਪਾਸਵਾਨ4. ਹਾਰਦਿਕ ਪੰਡਯਾ5. ਪਵਨ ਕਲਿਆਣ6. ਸ਼ਸ਼ਾਂਕ ਸਿੰਘ7. ਪੂਨਮ ਪਾਂਡੇ8. ਰਾਧਿਕਾ ਮਰਚੈਂਟ9. ਅਭਿਸ਼ੇਕ ਸ਼ਰਮਾ10. ਲਕਸ਼ਯ ਸੇਨ