Government Blocks 18 OTT Platforms: OTT ਪਲੇਟਫਾਰਮਾਂ ਦੀ ਪ੍ਰਸਿੱਧੀ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ ਅਤੇ ਉਪਭੋਗਤਾ ਜਦੋਂ ਵੀ ਚਾਹੁਣ ਆਪਣੀ ਪਸੰਦੀਦਾ ਸਮੱਗਰੀ ਦੇਖ ਸਕਦੇ ਹਨ। ਹਾਲਾਂਕਿ, ਸਬਸਕ੍ਰਿਪਸ਼ਨ ਮਾਡਲ 'ਤੇ ਕੰਮ ਕਰਨ ਵਾਲੇ ਪਲੇਟਫਾਰਮਾਂ 'ਤੇ ਪੇਸ਼ ਕੀਤੀ ਜਾ ਰਹੀ ਸਮੱਗਰੀ ਦੀ ਨਿਗਰਾਨੀ ਕਰਨਾ ਮੁਸ਼ਕਲ ਰਿਹਾ ਹੈ। ਹੁਣ ਸਰਕਾਰ ਨੇ 18 ਅਜਿਹੇ OTT ਪਲੇਟਫਾਰਮਾਂ (OTT Platforms) ਖਿਲਾਫ਼ ਕਾਰਵਾਈ ਕੀਤੀ ਹੈ, ਜੋ ਅਸ਼ਲੀਲ ਅਤੇ ਇਤਰਾਜ਼ਯੋਗ ਵੀਡੀਓ ਸਮੱਗਰੀ ਦਿਖਾ ਰਹੇ ਸਨ।


ਕੇਂਦਰੀ ਮੰਤਰੀ ਅਨੁਰਾਗ ਠਾਕੁਰ ਲੰਬੇ ਸਮੇਂ ਤੋਂ ਅਜਿਹੇ ਪਲੇਟਫਾਰਮਾਂ (OTT Platforms) ਨੂੰ ਆਪਣੀ ਸਮੱਗਰੀ ਨੂੰ ਸੁਧਾਰਨ ਅਤੇ ਬਦਲਣ ਲਈ ਚੇਤਾਵਨੀ ਦੇ ਰਹੇ ਸਨ। ਹੁਣ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (I&B) ਨੇ ਇਨ੍ਹਾਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਲਈ ਸਬੰਧਤ ਏਜੰਸੀਆਂ ਦੇ ਨਾਲ ਮਿਲ ਕੇ 18 ਓਵਰ-ਦੀ-ਟਾਪ (OTT Platforms) ਪਲੇਟਫਾਰਮਾਂ ਨੂੰ ਬਲਾਕ ਕਰ ਦਿੱਤਾ ਹੈ। ਇਹ ਪਲੇਟਫਾਰਮ ਇਤਰਾਜ਼ਯੋਗ ਅਤੇ ਅਸ਼ਲੀਲ ਵੀਡੀਓ ਪ੍ਰਸਾਰਿਤ ਕਰ ਰਹੇ ਸਨ।


ਪੀਆਈਬੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਭਾਰਤ ਵਿੱਚ 19 ਵੈੱਬਸਾਈਟਾਂ, 10 ਐਪਾਂ ਅਤੇ ਇਨ੍ਹਾਂ ਨਾਲ ਸਬੰਧਤ 57 ਸੋਸ਼ਲ ਮੀਡੀਆ (Social Media) ਅਕਾਊਂਟਸ ਨੂੰ ਬਲਾਕ ਕਰ ਦਿੱਤਾ ਗਿਆ ਹੈ। ਬਲਾਕ ਕੀਤੀਆਂ ਐਪਸ ਵਿੱਚੋਂ ਸੱਤ ਗੂਗਲ ਪਲੇ ਸਟੋਰ ਤੇ ਤਿੰਨ ਐਪਲ ਐਪ ਸਟੋਰ ਉੱਤੇ ਸਨ। ਇਹ ਕਾਰਵਾਈ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ, 2000 ਨਾਲ ਸਬੰਧਤ ਨਿਯਮਾਂ ਤਹਿਤ ਕੀਤੀ ਗਈ ਹੈ।


ਸਰਕਾਰ ਨੇ OTT ਪਲੇਟਫਾਰਮਾਂ ਨੂੰ ਬਲਾਕ ਕਰਨ ਦਾ ਫੈਸਲਾ ਮੀਡੀਆ, ਮਨੋਰੰਜਨ, ਔਰਤਾਂ ਦੇ ਅਧਿਕਾਰਾਂ ਅਤੇ ਬਾਲ ਅਧਿਕਾਰਾਂ ਨਾਲ ਜੁੜੇ ਕਾਰਜਕਰਤਾਵਾਂ ਅਤੇ ਮਾਹਰਾਂ ਦੀ ਸਲਾਹ ਤੋਂ ਬਾਅਦ ਲਿਆ ਹੈ।


ਇਹ ਵੀ ਪੜ੍ਹੋ: WhatsApp: ਵਟਸਐਪ ਉਪਭੋਗਤਾਵਾਂ ਲਈ ਖੁਸ਼ਖਬਰੀ, ਹੁਣ ਕੋਈ ਵੀ ਨਹੀਂ ਲੈ ਸਕੇਗਾ ਪ੍ਰੋਫਾਈਲ ਫੋਟੋ ਦਾ ਸਕਰੀਨ ਸ਼ਾਟ


ਸਰਕਾਰ ਦੁਆਰਾ ਬਲਾਕ ਕੀਤੇ ਗਏ ਪਲੇਟਫਾਰਮਾਂ ਦੀ ਸੂਚੀ ਵਿੱਚ Dreams Films, Voovi, Yessma, Uncut Adda, Tri Flicks, X Prime, Neon X VIP, Besharams, Hunters, Rabbit, Xtramood, Nuefliks, MoodX, Mojflix, Hot Shots VIP, Fugi, Chikooflix ਅਤੇ ਪ੍ਰਾਈਮ ਪਲੇ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ਐਪ ਨੂੰ 1 ਕਰੋੜ ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਸੀ।


ਇਹ ਵੀ ਪੜ੍ਹੋ: DA ਵਧ ਕੇ ਹੋਇਆ 50 ਫੀਸਦੀ, ਸਰਕਾਰੀ ਕਰਮਚਾਰੀ ਹੋ ਤਾਂ ਜਾਣੋ ਇਹ 6 ਜ਼ਰੂਰੀ ਗੱਲਾਂ, ਕਿੰਨੀ ਵਧੀ ਤਨਖਾਹ