Folding iPhone: ਜੇਕਰ ਤੁਸੀਂ ਵੀ ਐਪਲ ਦੇ ਫੋਲਡੇਬਲ ਆਈਫੋਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਖਾਸ ਖਬਰ ਹੈ। ਇੱਕ ਨਵੀਂ ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕਿ ਐਪਲ ਆਪਣਾ ਪਹਿਲਾ ਫੋਲਡੇਬਲ ਆਈਫੋਨ ਸਾਲ 2026 ਤੱਕ ਲਾਂਚ ਕਰੇਗਾ, ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।


ਹੋਰ ਪੜ੍ਹੋ : TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ


Samsung, Huawei ਤੇ Motorola ਵਰਗੇ ਪ੍ਰਮੁੱਖ ਖਿਡਾਰੀਆਂ ਦੀ ਅਗਵਾਈ ਵਿੱਚ ਫੋਲਡੇਬਲ ਸਮਾਰਟਫੋਨ ਬਜ਼ਾਰ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਸਥਿਰ ਵਾਧਾ ਦੇਖਿਆ ਗਿਆ ਹੈ। ਖਾਸ ਤੌਰ 'ਤੇ ਸੈਮਸੰਗ ਨੇ ਆਪਣੀ Galaxy Z ਸੀਰੀਜ਼ ਦੇ ਨਾਲ ਮਾਰਕੀਟ 'ਤੇ ਦਬਦਬਾ ਬਣਾਇਆ ਹੈ, ਜਿਸ ਨੇ ਹਰੇਕ ਨਵੇਂ ਸੰਸਕਰਣ ਨਾਲ ਡਿਜ਼ਾਈਨ ਤੇ ਮਜ਼ਬੂਤੀ ਵਿੱਚ ਸੁਧਾਰ ਕੀਤਾ ਹੈ।



ਐਪਲ ਦਾ ਫੋਲਡੇਬਲ ਸਮਾਰਟਫੋਨ



ਐਪਲ ਨੇ ਫੋਲਡੇਬਲ ਸਮਾਰਟਫੋਨ ਲਾਂਚ ਕਰਨ ਦੀ ਖਬਰ ਨੇ ਯੂਜ਼ਰਸ 'ਚ ਕਾਫੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਐਪਲ ਹਾਰਡਵੇਅਰ ਤੇ ਸੌਫਟਵੇਅਰ ਦੇ ਚੰਗੇ ਏਕੀਕਰਣ ਲਈ ਜਾਣਿਆ ਜਾਂਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਦਾ ਫੋਲਡੇਬਲ ਆਈਫੋਨ ਇਕ ਅਨੋਖਾ ਅਨੁਭਵ ਪ੍ਰਦਾਨ ਕਰੇਗਾ, ਜਿਸ ਨਾਲ ਬਾਜ਼ਾਰ 'ਚ ਨਵੀਆਂ ਸੰਭਾਵਨਾਵਾਂ ਖੁੱਲ੍ਹ ਜਾਣਗੀਆਂ।


ਇੱਕ ਤਾਜ਼ਾ DSCC (ਡਿਸਪਲੇ ਸਪਲਾਈ ਚੇਨ ਕੰਸਲਟੈਂਟਸ) ਦੀ ਰਿਪੋਰਟ ਵਿੱਚ ਫੋਲਡੇਬਲ ਸਮਾਰਟਫੋਨ ਮਾਰਕੀਟ ਦੀਆਂ ਚੁਣੌਤੀਆਂ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 2019 ਤੋਂ 2023 ਤੱਕ ਹਰ ਸਾਲ 40% ਦੇ ਵਾਧੇ ਤੋਂ ਬਾਅਦ, 2024 ਵਿੱਚ ਮਾਰਕੀਟ ਸਿਰਫ 5% ਵਧਣ ਲਈ ਤੈਅ ਹੈ। 2025 ਵਿੱਚ ਮਾਰਕੀਟ ਵਿੱਚ 4% ਦੀ ਗਿਰਾਵਟ ਦਾ ਅਨੁਮਾਨ ਹੈ। ਫੋਲਡੇਬਲ ਸਮਾਰਟਫੋਨ ਡਿਸਪਲੇ ਦੀ ਮੰਗ Q3 2024 ਵਿੱਚ ਸਾਲ-ਦਰ-ਸਾਲ 38% ਘੱਟ ਹੈ।



ਐਪਲ ਤੋਂ ਉਮੀਦਾਂ
ਫਲੈਕਸੀਬਲ OLED ਡਿਸਪਲੇਅ, ਜੋ ਬਿਨਾਂ ਕਿਸੇ ਵੱਡੇ ਨੁਕਸਾਨ ਦੇ ਲੱਖਾਂ ਵਾਰ ਫੋਲਡ ਹੋਣ ਤੋਂ ਬਾਅਦ ਵੀ ਕੰਮ ਕਰੇਗਾ।


ਐਪਲ ਦਾ ਡਿਜ਼ਾਈਨ ਆਪਣੇ ਮੌਜੂਦਾ ਆਈਫੋਨ ਫੀਚਰਜ਼ ਤੇ ਨਵੇਂ ਫੋਲਡਿੰਗ ਵਿਧੀ ਨੂੰ ਜੋੜ ਕੇ ਇੱਕ ਵਿਲੱਖਣ ਅਨੁਭਵ ਬਣਾਉਣ ਦੀ ਕੋਸ਼ਿਸ਼ ਕਰੇਗਾ।


ਐਪਲ ਦੀ ਐਂਟਰੀ ਫੋਲਡੇਬਲ ਸਮਾਰਟਫੋਨ ਬਾਜ਼ਾਰ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ, ਕਿਉਂਕਿ ਇਸ ਦੇ ਉਤਪਾਦ ਅਤੇ ਗਾਹਕਾਂ 'ਤੇ ਵੱਡਾ ਅਸਰ ਪੈਂਦਾ ਹੈ।