GTA 6 Release Date: GTA 6 (Grand Theft Auto 6) ਦੇ ਪ੍ਰੇਮੀਆਂ ਦੀ ਉਡੀਕ ਅਗਲੇ ਸਾਲ ਖਤਮ ਹੋਣ ਵਾਲੀ ਹੈ। ਲੋਕ ਇਸ ਗੇਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਾ ਆਖਰੀ ਵਰਜ਼ਨ 2013 'ਚ ਰਿਲੀਜ਼ ਹੋਇਆ ਸੀ ਤੇ ਉਦੋਂ ਤੋਂ ਹੀ ਲੋਕ ਇਸ ਦੇ ਨਵੇਂ ਵਰਜ਼ਨ ਦਾ ਇੰਤਜ਼ਾਰ ਕਰ ਰਹੇ ਹਨ। ਕੰਪਨੀ ਨੇ ਇਸਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਇੱਕ ਵਿੱਤੀ ਰਿਪੋਰਟ ਵਿੱਚ ਸੰਕੇਤ ਦਿੱਤਾ ਸੀ ਕਿ ਇਹ 2025 ਦੇ ਦੂਜੇ ਅੱਧ ਵਿੱਚ ਆ ਸਕਦੀ ਹੈ। ਇਸ ਵਾਰ ਇਹ PS5 ਤੇ Xbox ਸੀਰੀਜ਼ 'ਤੇ ਉਪਲਬਧ ਹੋਵੇਗਾ
ਗੇਮ ਮੇਕਰ ਰਾਕਸਟਾਰ ਨੇ ਪਿਛਲੇ ਸਾਲ ਦਸੰਬਰ 'ਚ ਆਪਣਾ ਪਹਿਲਾ ਟ੍ਰੇਲਰ ਲਾਂਚ ਕੀਤਾ ਸੀ, ਜਿਸ 'ਚ ਗੇਮਪਲੇ ਫੁਟੇਜ ਤੇ ਮੈਪ ਦੇ ਵੇਰਵੇ ਸਾਹਮਣੇ ਆਏ ਸਨ। ਇਸ ਦਾ ਦੂਜਾ ਟ੍ਰੇਲਰ ਵੀ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ 'ਚ ਗੇਮ ਬਾਰੇ ਹੋਰ ਜਾਣਕਾਰੀ ਸਾਹਮਣੇ ਆਵੇਗੀ।
ਗੇਮ ਦੇ ਨਵੇਂ ਸੰਸਕਰਣ ਵਿੱਚ ਗੇਮਰਜ਼ ਨੂੰ ਕਾਲਪਨਿਕ ਸ਼ਹਿਰ ਲਿਓਨੀਡਾ ਵਿੱਚ ਗੇਮ ਖੇਡਣ ਦੇ ਮਜ਼ੇ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ। ਇਹ ਸ਼ਹਿਰ ਮੁੱਖ ਤੌਰ 'ਤੇ ਫਲੋਰੀਡਾ ਦੇ ਐਵਰਗਲੇਡਜ਼ ਤੇ ਕੀਜ਼ ਖੇਤਰ ਤੋਂ ਪ੍ਰੇਰਿਤ ਹੈ। ਇਸ ਨਕਸ਼ੇ ਵਿੱਚ ਵਾਈਸ ਸਿਟੀ ਵੀ ਹੋਵੇਗਾ। ਇਸ ਦਾ ਪਹਿਲਾ ਟ੍ਰੇਲਰ ਦਿਖਾਉਂਦਾ ਹੈ ਕਿ ਭੀੜ-ਭੜੱਕੇ ਵਾਲੇ ਬੀਚ, ਨੀਓਨ ਲਾਈਟਾਂ ਨਾਲ ਰੰਗੀਆਂ ਸ਼ਹਿਰ ਦੀਆਂ ਸੜਕਾਂ ਅਤੇ ਬੈਕਵਾਟਰ ਖੇਤਰ GTA 6 ਵਿੱਚ ਦਿਖਾਈ ਦੇਣਗੇ।
ਗੇਮਪਲੇਅ ਲੀਕ ਤੋਂ ਪਤਾ ਚੱਲਦਾ ਹੈ ਕਿ ਨਵੇਂ ਸੰਸਕਰਣ ਵਿੱਚ ਅਡਵਾਂਸਡ ਸਟੀਲਥ ਮਸ਼ੀਨਾਂ ਅਤੇ ਪਹਿਲਾਂ ਨਾਲੋਂ ਵਧੇਰੇ ਸਖ਼ਤ ਪੁਲਿਸ ਸ਼ਾਮਲ ਹੋਵੇਗੀ। ਇਸ 'ਚ ਫਾਈਵ ਸਟਾਰ ਵਾਂਟੇਡ ਸਿਸਟਮ ਵੀ ਪਾਇਆ ਜਾ ਸਕਦਾ ਹੈ, ਜਿਸ 'ਚ ਪੁਲਿਸ ਗੇਮ ਖੇਡਣ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਉਂਦੀ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਦਾ ਉਤਪਾਦਨ ਤੈਅ ਸਮੇਂ ਮੁਤਾਬਕ ਚੱਲ ਰਿਹਾ ਹੈ ਤੇ ਜਦੋਂ ਤੱਕ ਡਾਟਾ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ, ਉਦੋਂ ਤੱਕ ਇਸ ਨੂੰ ਜਾਰੀ ਨਹੀਂ ਕੀਤਾ ਜਾਵੇਗਾ।
ਕੀ ਹੋ ਸਕਦੀ ਕੀਮਤ ?
ਨਵੀਂ GTA ਗੇਮ ਦੀ ਕੀਮਤ ਬਾਰੇ ਅੰਦਾਜ਼ਾ ਲਗਾਉਣਾ ਬਹੁਤ ਜਲਦੀ ਹੈ, ਪਰ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸਦੀ ਕੀਮਤ GTA V ਅਤੇ Red Dead Redemptions 2 ਤੋਂ ਵੱਧ ਹੋ ਸਕਦੀ ਹੈ। ਇਸ ਨੂੰ ਭਾਰਤ 'ਚ ਲਗਭਗ 6,000 ਰੁਪਏ 'ਚ ਲਾਂਚ ਕੀਤਾ ਜਾ ਸਕਦਾ ਹੈ।