Charging iPhone 15 with android charger: ਆਈਫੋਨ 15 ਸੀਰੀਜ਼ ਬਾਜ਼ਾਰ ਵਿੱਚ ਖਰੀਦਣ ਲਈ ਉਪਲਬਧ ਹੈ। ਇਸ ਵਾਰ ਨਵੀਂ ਸੀਰੀਜ਼ ਕਈ ਬਦਲਾਵਾਂ ਦੇ ਨਾਲ ਆਈ ਹੈ, ਜਿਸ ਵਿੱਚ USB ਟਾਈਪ-ਸੀ ਚਾਰਜਿੰਗ ਵੀ ਸ਼ਾਮਲ ਹੈ। ਕੰਪਨੀ ਨੇ iPhone 15 ਸੀਰੀਜ਼ 'ਚ ਐਂਡ੍ਰਾਇਡ ਚਾਰਜਿੰਗ ਪੋਰਟ ਦਿੱਤਾ ਹੈ। ਲਾਈਟਨਿੰਗ ਪੋਰਟ ਦੀ ਬਜਾਏ USB ਟਾਈਪ-ਸੀ ਪੋਰਟ ਮਿਲਣ ਤੋਂ ਬਾਅਦ, ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਹੈ ਕਿ ਕੀ ਉਹ ਨਵੇਂ ਆਈਫੋਨ ਨੂੰ ਐਂਡਰਾਇਡ ਫੋਨ ਦੇ ਚਾਰਜਰ ਨਾਲ ਚਾਰਜ ਕਰ ਸਕਦੇ ਹਨ ਜਾਂ ਨਹੀਂ? ਜੇਕਰ ਹਾਂ, ਤਾਂ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।


ਜਾਣੋ ਲਵੋ ਸਾਰੇ ਸਵਾਲਾਂ ਦੇ ਜਵਾਬ
ਤੁਸੀਂ ਆਈਫੋਨ 15 ਸੀਰੀਜ਼ ਨੂੰ ਐਂਡਰੌਇਡ ਚਾਰਜਰ ਨਾਲ ਵੀ ਚਾਰਜ ਕਰ ਸਕਦੇ ਹੋ ਪਰ ਧਿਆਨ ਰਹਿਣਾ ਚਾਹੀਦਾ ਹੈ ਕਿ ਤੁਹਾਡਾ ਅਡਾਪਟਰ ਜਾਂ ਕੇਬਲ ਕਿੰਨੀ ਵਾਟ ਦੀ ਹੈ। ਤੁਸੀਂ ਸਿਰਫ਼ 20 ਵਾਟਸ ਜਾਂ ਇਸ ਤੋਂ ਘੱਟ 'ਤੇ iPhone 15 ਤੇ 15 ਪਲੱਸ ਨੂੰ ਚਾਰਜ ਕਰਨ ਦੇ ਯੋਗ ਹੋਵੋਗੇ। 


ਇਹ ਵੀ ਪੜ੍ਹੋ: Google Play Store ਦੀ ਹੋਵੇਗੀ ਛੁੱਟੀ, PhonePe ਨੇ Android ਯੂਜਰਜ਼ ਦੇ ਲਈ ਲਾਂਚ ਕੀਤਾ Indus Appstore


ਐਂਡ੍ਰਾਇਡ ਅਥਾਰਟੀ ਦੀ ਰਿਪੋਰਟ ਮੁਤਾਬਕ, ਤੁਸੀਂ iPhone 15 ਤੇ 15 Plus ਨੂੰ ਸਿਰਫ 20 ਵਾਟ ਜਾਂ ਇਸ ਤੋਂ ਘੱਟ ਦੀ ਸਪੀਡ ਨਾਲ ਚਾਰਜ ਕਰ ਪਾਓਗਾ। ਅਜਿਹਾ ਨਹੀਂ ਕਿ ਇਹ 65 ਵਾਟ ਦੇ ਚਾਰਜਰ ਨਾਲ ਬਹੁਤ ਤੇਜ਼ੀ ਨਾਲ ਚਾਰਜ ਹੋ ਜਾਏਗਾ। ਇਸ ਦਾ ਕਾਰਨ ਕੰਪਨੀ ਦੀਆਂ ਪੋਰਸਟ ਹਨ। ਇਸੇ ਤਰ੍ਹਾਂ ਤੁਸੀਂ iPhone 15 Pro ਤੇ Pro Max ਨੂੰ 27 ਤੋਂ 29 ਵਾਟਸ ਦੀ ਸਪੀਡ ਨਾਲ ਚਾਰਜ ਕਰ ਸਕੋਗੇ। ਪ੍ਰੋ ਮਾਡਲ ਬੇਸ ਮਾਡਲਾਂ ਨਾਲੋਂ ਥੋੜ੍ਹਾ ਤੇਜ਼ੀ ਨਾਲ ਚਾਰਜ ਹੋਣਗੇ।


ਇਸ ਬਾਰੇ ਸਲਾਹ ਹੈ ਕਿ ਇਸ ਨੂੰ ਸਿਰਫ ਸਮਾਰਟਫੋਨ ਲਈ ਨਿਰਧਾਰਤ ਚਾਰਜਰ ਨਾਲ ਹੀ ਚਾਰਜ ਕਰੋ ਕਿਉਂਕਿ ਇਸ ਨਾਲ ਬੈਟਰੀ ਦੀ ਸਿਹਤ ਬਰਕਰਾਰ ਰਹੇਗੀ। ਐਪਲ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਆਈਫੋਨ 15 ਤੇ 15 ਪਲੱਸ ਨੂੰ 20-ਵਾਟ ਅਡੈਪਟਰ ਨਾਲ 30 ਮਿੰਟਾਂ 'ਚ 50 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਸਮਾਰਟਫੋਨ ਨੂੰ ਫਾਸਟ ਚਾਰਜ ਕਰਨ ਲਈ ਤੁਸੀਂ ਕੰਪਨੀ ਤੋਂ ਹਾਈ ਵਾਟ ਅਡਾਪਟਰ ਵੀ ਖਰੀਦ ਸਕਦੇ ਹੋ। 


ਐਪਲ ਨੇ ਅਧਿਕਾਰਤ ਤੌਰ 'ਤੇ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਆਈਫੋਨ 15 ਸੀਰੀਜ਼ 'ਚ ਕਿੰਨੀ mAh ਬੈਟਰੀ ਉਪਲਬਧ ਹੈ। ਹਾਲਾਂਕਿ, ਕੰਪਨੀ ਨੇ ਇਹ ਦੱਸਿਆ ਹੈ ਕਿ ਨਵੀਂ ਸੀਰੀਜ਼ ਇੱਕ ਚਾਰਜ 'ਤੇ ਕਿੰਨੀ ਦੇਰ ਤੱਕ ਚੱਲ ਸਕਦੀ ਹੈ। ਤੁਸੀਂ ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਇਸ ਵਿਸ਼ੇ ਬਾਰੇ ਜਾਣਕਾਰੀ ਦੇਖ ਸਕਦੇ ਹੋ।


ਇਹ ਵੀ ਪੜ੍ਹੋ: ਭਾਰਤੀ ਬਾਜ਼ਾਰ ਵਿੱਚ ਘਟ ਰਿਹਾ ਚੀਨੀ ਕੰਪਨੀਆਂ ਦਾ ਦਬਦਬਾ, ਸਮਾਰਟਫ਼ੋਨ, ਟੀਵੀ ਅਤੇ ਘੜੀਆਂ ਦੀ ਘਟੀ ਮੰਗ