How to restore deleted photos and videos: ਤੁਹਾਡਾ ਬੱਚਾ ਸਮਾਰਟਫ਼ੋਨ ਚਲਾ ਰਿਹਾ ਹੈ। ਉਹ ਫ਼ੋਨ ਗੈਲਰੀ ਤੋਂ ਫ਼ੋਟੋਆਂ ਤੇ ਵੀਡੀਓਜ਼ ਵੇਖ ਰਿਹਾ ਹੈ। ਗਲਤੀ ਨਾਲ ਉਹ ਫ਼ੋਟੋ ਜਾਂ ਵੀਡੀਓਜ਼ ਨੂੰ ਡਿਲੀਟ ਆਪਸ਼ਨ ਨੂੰ ਟੱਚ ਕਰ ਦਿੰਦਾ ਹੈ। ਫਿਰ ਉਸ ਨੂੰ ਡਿਲਿਟ ਕਰ ਦਿੰਦਾ ਹੈ। ਜਦੋਂ ਤੁਸੀਂ ਆਪਣੇ ਫ਼ੋਨ ਨੂੰ ਦੇਖਦੇ ਹੋ ਤਾਂ ਉਸ 'ਚ ਬਹੁਤ ਸਾਰੀਆਂ ਫ਼ੋਟੋਆਂ ਜਾਂ ਵੀਡੀਓਜ਼ ਵਿਖਾਈ ਨਹੀਂ ਦਿੰਦੇ। ਉਨ੍ਹਾਂ ਵਿੱਚੋਂ ਕੁਝ ਤੁਹਾਡੀਆਂ ਮਨਪਸੰਦੀਦਾ ਵੀ ਹੋ ਸਕਦੀਆਂ ਹਨ। ਅਜਿਹੇ 'ਚ ਜੇਕਰ ਤੁਹਾਡੇ ਫ਼ੋਨ 'ਚ ਰੀਸਾਈਕਲ ਬਿਨ ਜਾਂ ਰਿਸੈਂਟ ਡਿਲੀਟ ਦਾ ਫ਼ੋਲਡਰ ਨਹੀਂ ਹੈ ਤਾਂ ਤੁਸੀਂ ਉਨ੍ਹਾਂ ਡਿਲੀਟ ਕੀਤੀਆਂ ਫ਼ੋਟੋਆਂ ਤੇ ਵੀਡੀਓਜ਼ ਨੂੰ ਰਿਕਵਰ ਨਹੀਂ ਕਰ ਸਕੋਗੇ।

ਤੁਹਾਡੀ ਇਸ ਸਮੱਸਿਆ ਦਾ ਹੱਲ ਫ਼ੋਟੋ ਜਾਂ ਵੀਡੀਓ ਰਿਕਵਰੀ ਐਪਸ ਕਰ ਦੇਣਗੇ। ਇਨ੍ਹਾਂ ਐਪਸ ਦੀ ਮਦਦ ਨਾਲ ਤੁਸੀਂ ਫ਼ੋਨ 'ਚੋਂ ਡਿਲੀਟ ਕੀਤੀਆਂ ਫ਼ੋਟੋਆਂ, ਵੀਡੀਓਜ਼ ਜਾਂ ਆਡੀਓ ਫ਼ਾਈਲਾਂ ਨੂੰ ਰਿਕਵਰ ਕਰ ਸਕਦੇ ਹੋ। ਬਾਅਦ 'ਚ ਤੁਸੀਂ ਉਨ੍ਹਾਂ ਨੂੰ ਸਿਲੈਕਟ ਕਰਕੇ ਦੁਬਾਰਾ ਰਿਸਟੋਰ ਕਰ ਸਕਦੇ ਹੋ ਤਾਂ ਆਓ ਅਸੀਂ ਤੁਹਾਨੂੰ ਅਜਿਹੀਆਂ ਹੀ ਐਪਸ ਬਾਰੇ ਦੱਸਦੇ ਹਾਂ -

ਡਿਲੀਟ ਹੋ ਚੁੱਕੀਆਂ ਫ਼ੋਟੋਆਂ ਅਤੇ ਵੀਡੀਓਜ਼ ਨੂੰ ਲੱਭਣ ਲਈ ਐਪਸ
 
ਐਪ ਸਾਈਜ਼ ਡਾਊਨਲੋਡ
DiskDigger photo recovery 4.7MB 10 ਕਰੋੜ
File Recovery - Restore Files 7.3MB 50 ਲੱਖ
Photo & Video & Audio Recover 5.4MB 50 ਲੱਖ
Deleted File Recovery 4.5MB 10 ਲੱਖ
File Recovery - Recover Deleted Files 4.0MB 10 ਲੱਖ

 
ਸਭ ਤੋਂ ਪਹਿਲਾਂ ਜਾਣੋ ਕਿ ਆਖਰੀ ਫ਼ੋਟੋ-ਵੀਡੀਓ ਡਿਲੀਟ ਹੋਣ ਤੋਂ ਬਾਅਦ ਵੀ ਕਿਵੇਂ ਰਿਸਟੋਰ ਕੀਤੀਆਂ ਜਾਂਦੀਆਂ ਹਨ?

ਜਦੋਂ ਅਸੀਂ ਆਪਣੇ ਫ਼ੋਨ 'ਚੋਂ ਕਿਸੇ ਵੀ ਤਰ੍ਹਾਂ ਦਾ ਡਾਟਾ ਡਿਲੀਟ ਕਰਦੇ ਹਾਂ ਤਾਂ ਉਹ ਡਿਲੀਟ ਹੋ ਜਾਂਦਾ ਹੈ, ਪਰ ਇਹ ਇਮੇਜ ਫ਼ਾਰਮੈਟ 'ਚ ਫ਼ੋਨ ਦੇ ਅੰਦਰ ਸਟੋਰ ਰਹਿੰਦਾ ਹੈ। ਜਦੋਂ ਅਸੀਂ ਚੀਜ਼ਾਂ ਨੂੰ ਲਗਾਤਾਰ ਡਿਲੀਟ ਕਰਦੇ ਰਹਿੰਦੇ ਹਾਂ ਤਾਂ ਹੌਲੀ-ਹੌਲੀ ਡਿਲੀਟ ਕੀਤਾ ਨਵਾਂ ਡਾਟਾ ਪੁਰਾਣੇ ਨੂੰ ਹਮੇਸ਼ਾ ਲਈ ਡਿਲੀਟ ਕਰ ਦਿੰਦਾ ਹੈ। ਮਤਲਬ ਨਵੀਂ ਤਸਵੀਰ ਪੁਰਾਣੀ ਦੀ ਥਾਂ ਲੈਂਦੀ ਹੈ। ਅਜਿਹੇ 'ਚ ਫ਼ੋਨ 'ਚੋਂ ਡਾਟਾ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ। ਜੇਕਰ ਫ਼ੋਨ ਫ਼ੈਕਟਰੀ ਰੀਸਟੋਰ ਜਾਂ ਫਾਰਮੈਟ ਕੀਤਾ ਜਾਂਦਾ ਹੈ ਤਾਂ ਡਾਟਾ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ।

ਇਸ ਤਰ੍ਹਾਂ ਕੰਮ ਕਰਦੇ ਇਹ ਐਪਸ
ਫ਼ੋਟੋਜ਼ ਜਾਂ ਵੀਡੀਓਜ਼ ਰਿਕਵਰੀ ਐਪਸ ਦੀ ਖ਼ਾਸ ਗੱਲ ਇਹ ਹੈ ਕਿ ਉਹ ਫ਼ੋਨ ਤੋਂ ਡਿਲੀਟ ਕੀਤੀਆਂ ਫ਼ਾਈਲਾਂ ਨੂੰ ਫ਼ੋਨ ਦੀ ਟੈਂਪਰੇਰੀ ਮੈਮਰੀ ਤੋਂ ਦੁਬਾਰਾ ਰੀਸਟੋਰ ਕਰਦੇ ਹਨ। ਇਸ ਦੇ ਲਈ ਉਹ ਫ਼ੋਨ ਦੇ ਹਰ ਹਿੱਸੇ ਨੂੰ ਸਕੈਨ ਕਰਦੇ ਹਨ ਜਿਸ ਤੱਕ ਤੁਸੀਂ ਨਹੀਂ ਪਹੁੰਚ ਸਕਦੇ। ਸਕੈਨ ਦੌਰਾਨ ਇਹ ਤੁਹਾਡੀ ਗੈਲਰੀ ਜਾਂ ਹੋਰ ਦੂਜੇ ਫੋਲਡਰ ਜਿਨ੍ਹਾਂ 'ਚ ਫ਼ੋਟੋਆਂ, ਵੀਡੀਓਜ਼ ਜਾਂ ਆਡੀਓ ਫਾਈਲਾਂ ਹੁੰਦੀਆਂ ਹਨ, ਉਨ੍ਹਾਂ ਨੂੰ ਵੀ ਸਰਚ ਰਿਜ਼ਲਟ 'ਚ ਸ਼ਾਮਲ ਕਰਦੇ ਹਨ। ਜੇਕਰ ਤੁਹਾਡੇ ਫ਼ੋਨ 'ਚ ਰੀਸਾਈਕਲ ਬਿਨ ਜਾਂ ਰਿਸੈਂਟ ਡਿਲੀਟ ਫੋਲਡਰ ਹੈ ਅਤੇ ਤੁਸੀਂ ਉੱਥੋਂ ਵੀ ਡਾਟਾ ਡਿਲੀਟ ਕਰ ਦਿੱਤਾ ਹੈ ਤਾਂ ਇਹ ਐਪਸ ਇਸ ਨੂੰ ਰਿਕਵਰ ਨਹੀਂ ਕਰ ਸਕਣਗੇ।

ਫ਼ੋਨ ਨੂੰ ਰੂਟ ਕਰਨ ਦੀ ਕੋਈ ਲੋੜ ਨਹੀਂ
ਇਨ੍ਹਾਂ ਐਪਸ ਦੀ ਖ਼ਾਸ ਗੱਲ ਇਹ ਹੈ ਕਿ ਯੂਜ਼ਰ ਨੂੰ ਫ਼ੋਟੋ ਰਿਕਵਰੀ ਲਈ ਫ਼ੋਨ ਨੂੰ ਰੂਟ ਕਰਨ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਜੇਕਰ ਫ਼ੋਨ ਰੂਟ ਨਹੀਂ ਹੈ ਤਾਂ ਇਹ ਇੱਕ ਸੀਮਾ ਤੱਕ ਹੀ ਡਿਲੀਟ ਕੀਤੀਆਂ ਫ਼ੋਟੋਆਂ ਦੀ ਖੋਜ ਕਰਦੇ ਹਨ। ਇਸ ਐਪ ਨੂੰ ਇੰਸਟਾਲ ਕਰਕੇ ਡਾਇਰੈਕਟ ਡਿਲੀਟ ਕੀਤੀਆਂ ਫ਼ੋਟੋਜ਼ ਤੇ ਵੀਡੀਓਜ਼ ਨੂੰ ਸਰਚ ਕੀਤਾ ਜਾ ਸਕਦਾ ਹੈ। ਯੂਜਰ ਡਿਲੀਟ ਕੀਤੀਆਂ ਫ਼ੋਟੋਆਂ ਦੀ ਰਿਕਵਰੀ ਫ਼ੋਨ ਮੈਮੋਰੀ ਜਾਂ ਫਿਰ ਕਲਾਉਡ 'ਤੇ ਵੀ ਕਰ ਸਕਦੇ ਹਨ।