ਜੈਪੁਰ: ਆਪਣੀਆਂ ਲਾਜਵਾਬ ਬਾਈਕਸ ਕਾਰਨ ਨੌਜਵਾਨਾਂ ਦੀ ਮਨਪਸੰਦੀਦਾ ਮੋਟਰਸਾਈਕਲ ਨਿਰਮਾਤਾ ਕੰਪਨੀ ਹੌਂਡਾ ਮੋਟਰਜ਼ ਇੱਕ ਵਾਰ ਫਿਰ ਖ਼ਾਸ ਨੌਜਵਾਨਾਂ ਲਈ ਸਪੋਰਟਸ ਬਾਈਕਸ ਲਾਂਚ ਕਰੇਗੀ। ਇਹ ਬਾਈਕ ਬੇਹੱਦ ਸਟਾਈਲਿਸ਼ ਤੇ ਸ਼ਕਤੀਸ਼ਾਲੀ ਹੋਏਗੀ। ਇਸੇ ਸਾਲ ਹੌਂਡਾ ਨੇ ਸ਼ਾਨਦਾਰ ਮੋਟਰਸਾਈਕਲ ਸੀਬੀਆਰ 300 ਪੇਸ਼ ਕੀਤਾ ਹੈ।

ਜਾਣਕਾਰੀ ਮੁਤਾਬਕ ਨਵੀਂ ਸੀਬੀਆਰ 300 ਨੂੰ ਸੁਪਰਬਾਈਕ ਵਰਗਾ ਡਿਜ਼ਾਈਨ ਦਿੱਤਾ ਗਿਆ ਹੈ ਜੋ ਨੌਜਵਾਨਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਇਸ ਸ਼ਾਨਦਾਰ ਬਾਈਕ ਨੂੰ ਹੌਂਡਾ ਫੁੱਲ ਫੇਅਰਿੰਗ ਬਾਡੀ ਨਾਲ LED ਹੈਂਡਲੈਂਪ ਤੇ ਟੇਬਲਲੈਪਾਂ, ਸਪੋਰਟੀ ਸੀਟਾਂ ਤੇ ਡਿਜਿਟਲ ਮੀਟਰਾਂ ਨਾਲ ਲਾਂਚ ਕਰੇਗੀ। ਇਸ ਦੇ ਨਾਲ ਹੀ ਇਸ ਸਪੋਰਟੀ ਬਾਈਕ ਕੰਬਾਈਨਡ ਬ੍ਰੇਕਿੰਗ ਸਿਸਟਮ, ਐਂਟੀ ਲਾਕ ਬਰੇਕਿੰਗ ਸਿਸਟਮ ਤੇ ਡਿਸਕ ਬਰੇਕ ਵਰਗੇ ਸੇਫਟੀ ਫੀਚਰ ਦਿੱਤੇ ਗਏ ਹਨ।

ਭਾਰਤ ਵਿੱਚ ਇਸ ਨਵੇਂ ਸਪੋਰਟਸ ਮੋਟਰਸਾਈਕਲ ਨੂੰ ਕੰਪਨੀ 1.95 ਲੱਖ ਰੁਪਏ ਦੇ ਆਸਪਾਸ ਦੀ ਕੀਮਤ ’ਤੇ ਲਾਂਚ ਕਰ ਸਕਦੀ ਹੈ। ਹਾਲਾਂਕਿ ਲਾਂਚ ਤੇ ਫੀਚਰਸ ਬਾਰੇ ਹਾਲ਼ੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਸਪੈਸੀਫਿਕੇਸ਼ਨਜ਼ ਦੀ ਗੱਲ ਕੀਤੀ ਜਾਏ ਤਾਂ ਨਵੇਂ ਸੀਬੀਆਰ 300 ਵਿੱਚ 300 ਸੀਸੀ ਦਾ ਦਮਦਾਰ ਸਿੰਗਲ ਸਿਲੰਡਰ ਲਿਕੁਅਡ ਕੂਲ ਇੰਜਣ ਹੋਏਗਾ। ਇਹ ਇੰਜਣ ਫਿਊਲ ਇੰਜੈਕਸ਼ਨ ਤਕਨਾਲੋਜੀ ਨਾਲ ਲੈਸ ਕੀਤਾ ਜਾਵੇਗਾ। ਕੰਪਨੀ ਨੇ ਇੰਜਣ ਨੂੰ 6-ਸਪੀਡ ਗੀਅਰਬਾਕਸ ਨਾਲ ਲੈਸ ਕੀਤਾ ਹੈ।