Honor 70 5G Launch: ਸਮਾਰਟਫੋਨ ਬਾਜ਼ਾਰ 'ਚ ਹਰ ਰੋਜ਼ ਨਵੇਂ ਸਮਾਰਟਫੋਨ ਲਾਂਚ ਹੁੰਦੇ ਹਨ। ਹੁਣ ਸਮਾਰਟਫੋਨ ਨਿਰਮਾਤਾ ਕੰਪਨੀ ਆਨਰ ਨੇ ਇੱਕ ਨਵਾਂ 5G ਸਮਾਰਟਫੋਨ, Honor 70 5G ਪੇਸ਼ ਕੀਤਾ ਹੈ ਜੋ ਕਈ ਦਿਲਚਸਪ ਵਿਸ਼ੇਸ਼ਤਾਵਾਂ ਦੇ ਨਾਲ ਆਉਂਦਾ ਹੈ। ਇਸ ਦੀ ਕੀਮਤ ਜ਼ਿਆਦਾ ਹੈ, ਪਰ ਇਸ ਦੀਆਂ ਵਿਸ਼ੇਸ਼ਤਾਵਾਂ ਇਸ ਦੀ ਕੀਮਤ ਨੂੰ ਪੂਰੀ ਤਰ੍ਹਾਂ ਨਾਲ ਜਾਇਜ਼ ਠਹਿਰਾਉਂਦੀਆਂ ਹਨ।
Honor 70 5G ਨੂੰ ਯੂਕੇ ਦੇ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। ਇਹ ਸਮਾਰਟਫੋਨ ਪਹਿਲਾਂ ਹੀ ਗਲੋਬਲੀ ਲਾਂਚ ਹੋ ਚੁੱਕਾ ਹੈ, ਹੁਣ ਇਸ ਨੂੰ ਯੂਕੇ ਦੇ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਸਿਰਫ ਇੱਕ ਸਟੋਰੇਜ ਵੇਰੀਐਂਟ 'ਚ ਬਾਜ਼ਾਰ 'ਚ ਪੇਸ਼ ਕੀਤਾ ਗਿਆ ਹੈ। ਦੂਜੇ ਪਾਸੇ ਇਸ ਫੋਨ ਨੂੰ ਪ੍ਰੀ-ਆਰਡਰ ਲਈ ਵੀ ਉਪਲੱਬਧ ਕਰਾਇਆ ਗਿਆ ਹੈ। ਆਓ ਜਾਣਦੇ ਹਾਂ ਇਸ ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ ਅਤੇ ਇਸਦੀ ਕੀਮਤ ਬਾਰੇ।
Honor 70 5G ਸਪੈਸੀਫਿਕੇਸ਼ਨਸ
- Honor 70 5G ਇੱਕ ਡਿਊਲ ਸਿਮ ਸਮਾਰਟਫੋਨ ਹੈ ਜਿਸ ਵਿੱਚ 6.67-ਇੰਚ OLED ਡਿਸਪਲੇ ਹੈ। ਇਸ ਵਿੱਚ 1080 x 2400 ਪਿਕਸਲ ਦਾ ਫੁੱਲ HD+ ਰੈਜ਼ੋਲਿਊਸ਼ਨ, 20:9 ਦਾ ਆਸਪੈਕਟ ਰੇਸ਼ੋ ਅਤੇ 120Hz ਦੀ ਰਿਫਰੈਸ਼ ਦਰ ਹੈ।
- Honor 70 5G ਸਮਾਰਟਫੋਨ Qualcomm Snapdragon 778G+ SoC ਪ੍ਰੋਸੈਸਰ 'ਤੇ ਕੰਮ ਕਰਦਾ ਹੈ।- Honor 70 5G ਵਿੱਚ 8GB RAM + 128GB ਸਟੋਰੇਜ ਉਪਲਬਧ ਹੈ
- Honor 70 5G ਫੋਨ ਵਿੱਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿੱਚ 54MP Sony IMX800 ਪ੍ਰਾਇਮਰੀ ਸੈਂਸਰ, 50MP ਅਲਟਰਾ-ਵਾਈਡ ਲੈਂਸ ਅਤੇ 2MP ਡੂੰਘਾਈ ਸੈਂਸਰ ਸ਼ਾਮਿਲ ਹਨ।
- Honor 70 5G ਦਾ ਪ੍ਰਾਇਮਰੀ ਰਿਅਰ ਕੈਮਰਾ 4K ਰੈਜ਼ੋਲਿਊਸ਼ਨ ਵੀਡੀਓ ਰਿਕਾਰਡਿੰਗ ਅਤੇ ਇਲੈਕਟ੍ਰਾਨਿਕ ਇਮੇਜ ਸਪੋਰਟ (EIS) ਨਾਲ ਆਉਂਦਾ ਹੈ।
- Honor 70 5G ਫੋਨ 32MP ਫਰੰਟ ਕੈਮਰਾ ਨਾਲ ਆਉਂਦਾ ਹੈ।
- Honor 70 5G 'ਚ ਐਂਬੀਐਂਟ ਲਾਈਟ ਸੈਂਸਰ, ਪ੍ਰਾਕਸੀਮਿਟੀ ਸੈਂਸਰ ਅਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।
- Honor 70 5G ਫੋਨ 4800mAh ਬੈਟਰੀ ਅਤੇ 66W ਸੁਪਰਚਾਰਜ ਚਾਰਜਰ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਚਾਰਜਿੰਗ ਲਈ USB ਟਾਈਪ-ਸੀ ਚਾਰਜਿੰਗ ਪੋਰਟ ਹੈ।
Honor 70 5G ਕੀਮਤ- Honor 70 5G ਨੂੰ ਸਿਰਫ 8GB RAM + 128GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਨਾਲ ਹੀ ਲਾਂਚ ਕੀਤਾ ਜਾ ਰਿਹਾ ਹੈ। ਯੂਕੇ ਵਿੱਚ ਇਸ ਮਾਡਲ ਦੀ ਕੀਮਤ GBP 479.99 (ਲਗਭਗ 45,300 ਰੁਪਏ) ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਤਿੰਨ ਰੰਗਾਂ, ਕ੍ਰਿਸਟਲ ਸਿਲਵਰ, ਐਮਰਾਲਡ ਗ੍ਰੀਨ ਅਤੇ ਮਿਡਨਾਈਟ ਬਲੈਕ 'ਚ ਖਰੀਦਿਆ ਜਾ ਸਕਦਾ ਹੈ।