Circle To Search Feature: ਗੂਗਲ ਨੇ ਕੁਝ ਸਮਾਂ ਪਹਿਲਾਂ Circle To Search ਨੂੰ ਰੋਲਆਊਟ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਕਿਸੇ ਵੀ ਇਮੇਜ 'ਤੇ ਚੱਕਰ ਲਗਾ ਕੇ ਉਸ ਬਾਰੇ ਡਿਟੇਲ ਸਰਚ ਕਰ ਸਕਦਾ ਹੈ। ਸ਼ੁਰੂ ਵਿੱਚ ਇਹ ਵਿਸ਼ੇਸ਼ਤਾ ਕੁਝ ਚੁਣੇ ਹੋਏ ਪ੍ਰੀਮੀਅਮ ਡਿਵਾਈਸਾਂ ਲਈ ਹੀ ਸ਼ੁਰੂ ਕੀਤੀ ਗਈ ਸੀ। ਪਰ ਹੁਣ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ Circle To Search ਫੀਚਰ ਡੈਸਕਟਾਪ ਉਪਭੋਗਤਾਵਾਂ ਲਈ ਵੀ ਉਪਲਬਧ ਹੋ ਗਿਆ ਹੈ। ਇਸ ਤੋਂ ਬਾਅਦ ਡੈਸਕਟਾਪ ਯੂਜ਼ਰਸ ਕ੍ਰੋਮਓਸ ਅਤੇ ਕ੍ਰੋਮ ਬ੍ਰਾਊਜ਼ਰ 'ਤੇ ਇਸ ਫੀਚਰ ਦੀ ਵਰਤੋਂ ਕਰ ਸਕਣਗੇ।


ਇਹਨਾਂ ਚੈਨਲਾਂ 'ਤੇ ਉਪਲਬਧ ਹੈ ਫੀਚਰ


GizmoChina ਦੀ ਇੱਕ ਰਿਪੋਰਟ ਦੇ ਮੁਤਾਬਕ, ਸਰਕਲ ਟੂ ਸਰਚ ਫੀਚਰ ਫਿਲਹਾਲ ChromeOS 127 ਬੀਟਾ ਅਤੇ ਕ੍ਰੋਮ 128 ਬੀਟਾ ਤੱਕ ਸੀਮਿਤ ਹੈ। ਪਰ ਇਸਦੇ ਨਿਯਮਤ ਸੰਸਕਰਣ ਦੇ ਵੀ ਜਲਦੀ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਵਿੰਡੋਜ਼ ਅਤੇ ਮੈਕ ਓਐਸ (Windows ਅਤੇ Mac OS )'ਚ ਇਸ ਫੀਚਰ ਨੂੰ 'ਸਰਚ ਵਿਦ ਗੂਗਲ ਲੈਂਸ' (Search With Google Lens )ਦਾ ਲੇਬਲ ਦਿੱਤਾ ਗਿਆ ਹੈ। ਜਦੋਂ ਕਿ ਕ੍ਰੋਮਓਐਸ 'ਤੇ 'ਡਰੈਗ ਟੂ ਸਰਚ' (Drag to Search) ਨਾਮ ਦਾ ਲੇਬਲ ਹੈ।



ਕਿਵੇਂ ਕਰੀਏ ਇਸ ਫੀਚਰ ਦੀ ਵਰਤੋਂ 


chrome 128 ਬੀਟਾ ਚੈਨਲ ਵਿੱਚ, ਉਪਭੋਗਤਾਵਾਂ ਨੂੰ ਓਵਰਫਲੋ ਮੀਨੂ ਤੋਂ 'ਸਰਚ ਵਿਦ ਗੂਗਲ ਲੈਂਸ' ਨੂੰ ਚੁਣਨਾ ਹੋਵੇਗਾ, ਜਿਸ ਤੋਂ ਬਾਅਦ ਉਹ ਇਸ ਵਿਸ਼ੇਸ਼ਤਾ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਸਾਈਡ ਪੈਨਲ 'ਚ ਆਪਸ਼ਨ ਨੂੰ ਪਿੰਨ ਕੀਤਾ ਜਾ ਸਕਦਾ ਹੈ। ਜੇਕਰ ਅਸੀਂ ChromeOS ਦੀ ਗੱਲ ਕਰੀਏ ਤਾਂ ਯੂਜ਼ਰਸ ਐਡਰੈੱਸ ਬਾਰ 'ਤੇ ਜਾ ਕੇ ਇਸ ਫੀਚਰ ਦੀ ਵਰਤੋਂ ਕਰ ਸਕਦੇ ਹਨ।


ਕੰਪਨੀ ਵੱਲੋਂ ਜਾਰੀ ਕੀਤੇ ਗਏ ਨੋਟ 'ਚ ਕਿਹਾ ਗਿਆ ਹੈ ਕਿ ਵੀਡੀਓ ਦੇਖਦੇ ਹੋਏ ਯੂਜ਼ਰ ਲਾਈਵ ਸਟ੍ਰੀਮ 'ਚ ਸਲਾਈਡ ਜਾਂ ਵੈਬਪੇਜ 'ਤੇ ਕਿਸੇ ਵੀ ਤਸਵੀਰ ਨੂੰ ਸਰਚ ਕਰ ਸਕਦਾ ਹੈ। ਗੂਗਲ ਲੈਂਸ ਉਸੇ ਟੈਬ 'ਤੇ ਇਸਦਾ ਜਵਾਬ ਦੇਵੇਗਾ।


ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਇਸ ਫੀਚਰ ਨੂੰ ਕ੍ਰੋਮ ਦੇ ਸਟੇਬਲ ਚੈਨਲ 'ਚ ਮੈਕੋਸ ਅਤੇ ਵਿੰਡੋਜ਼ ਦੋਵਾਂ ਲਈ ਉਪਲੱਬਧ ਕਰਵਾਏਗੀ। ਇਸ ਤੋਂ ਬਾਅਦ ਸਾਰੇ ਯੂਜ਼ਰ ਇਸ ਫੀਚਰ ਦੀ ਵਰਤੋਂ ਕਰ ਸਕਣਗੇ।