Sim Card: ਦੂਰਸੰਚਾਰ ਵਿਭਾਗ (DoT) ਨੇ ਕਰੋੜਾਂ ਮੋਬਾਈਲ ਯੂਜ਼ਰਸ ਨੂੰ ਅਲਰਟ ਕੀਤਾ ਹੈ। ਦੂਰਸੰਚਾਰ ਵਿਭਾਗ ਨੇ ਕਿਹਾ ਕਿ ਸਾਈਬਰ ਅਪਰਾਧੀ ਤੁਹਾਡੇ ਨਾਮ 'ਤੇ ਜਾਅਲੀ ਸਿਮ ਕਾਰਡ ਲੈ ਸਕਦੇ ਹਨ। ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਲਏ ਸਿਮ ਕਾਰਡਾਂ ਦੀ ਵਰਤੋਂ ਸਾਈਬਰ ਧੋਖਾਧੜੀ ਲਈ ਕੀਤੀ ਜਾ ਸਕਦੀ ਹੈ। ਇਸ ਕਾਰਨ ਤੁਹਾਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਰਸੰਚਾਰ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਲੋਕਾਂ ਨੂੰ ਇਸ ਤੋਂ ਬਚਣ ਦੇ ਤਰੀਕੇ ਦੱਸੇ ਗਏ ਹਨ।
ਦੂਰਸੰਚਾਰ ਵਿਭਾਗ ਨੇ ਆਪਣੀ ਇੱਕ ਪੋਸਟ ਵਿੱਚ ਕਿਹਾ ਕਿ ਸਾਈਬਰ ਅਪਰਾਧੀ ਤੁਹਾਡੇ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਕੇ ਸਿਮ ਕਾਰਡ ਜਾਰੀ ਕਰ ਸਕਦੇ ਹਨ। ਇਨ੍ਹਾਂ ਨਕਲੀ ਸਿਮ ਕਾਰਡਾਂ ਦੀ ਵਰਤੋਂ ਸਾਈਬਰ ਧੋਖਾਧੜੀ ਲਈ ਕੀਤੀ ਜਾ ਸਕਦੀ ਹੈ। ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਕੋਈ ਅਜਿਹਾ ਨੰਬਰ ਹੈ ਜਿਹੜਾ ਤੁਸੀਂ ਵਰਤ ਨਹੀਂ ਰਹੇ ਅਤੇ ਤੁਹਾਡੇ ਨਾਮ 'ਤੇ ਐਕਟਿਵ ਹੈ, ਤਾਂ ਤੁਹਾਨੂੰ ਤੁਰੰਤ ਇਸਦੀ ਰਿਪੋਰਟ ਕਰਨੀ ਚਾਹੀਦੀ ਹੈ। ਇਸ ਦੇ ਲਈ ਤੁਸੀਂ ਕੇਂਦਰ ਸਰਕਾਰ ਦੁਆਰਾ ਲਾਂਚ ਕੀਤੇ ਗਏ ਸੰਚਾਰ ਸਾਥੀ ਪੋਰਟਲ ਅਤੇ ਐਪ 'ਤੇ ਜਾ ਸਕਦੇ ਹੋ।
ਫਰਜ਼ੀ ਸਿਮ ਦਾ ਇਦਾਂ ਲਾਓ ਪਤਾ
ਦੂਰਸੰਚਾਰ ਵਿਭਾਗ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਇਸ ਦੇ ਲਈ ਤੁਹਾਨੂੰ ਸੰਚਾਰ ਸਾਥੀ (https://sancharsaathi.gov.in/) ਪੋਰਟਲ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ, ਤੁਹਾਨੂੰ ਨਿਰਦੇਸ਼ਾਂ ਦੀ ਪਾਲਣਾ ਕਰਕੇ ਆਪਣੇ ਨਾਮ 'ਤੇ ਜਾਰੀ ਕੀਤੇ ਗਏ ਨਕਲੀ ਸਿਮ ਕਾਰਡ ਨੂੰ ਹਟਾਉਣਾ ਹੋਵੇਗਾ।
ਆਹ ਸਟੈਪਸ ਕਰੋ ਫੋਲੋ
1. ਸਭ ਤੋਂ ਪਹਿਲਾਂ ਸੰਚਾਰ ਸਾਥੀ ਦੇ ਵੈੱਬ ਪੋਰਟਲ ਜਾਂ ਐਪ 'ਤੇ ਜਾਓ।2. ਇੱਥੇ ਤੁਹਾਨੂੰ Know Mobile Connections in Your Name ਦਾ ਆਪਸ਼ਨ ਮਿਲੇਗਾ।3. ਇਸ ਆਪਸ਼ਨ 'ਤੇ ਕਲਿੱਕ ਕਰਨ 'ਤੇ TAFCOP ਨਾਂ ਦੀ ਇੱਕ ਨਵੀਂ ਵਿੰਡੋ ਖੁੱਲ੍ਹ ਜਾਵੇਗੀ।4. ਇੱਥੇ ਆਪਣਾ ਮੋਬਾਈਲ ਨੰਬਰ ਅਤੇ ਕੈਪਚਾ ਦਰਜ ਕਰੋ।5. ਇਸ ਤੋਂ ਬਾਅਦ, ਆਪਣੇ ਨੰਬਰ 'ਤੇ ਪ੍ਰਾਪਤ ਹੋਇਆ OTP ਦਰਜ ਕਰੋ ਅਤੇ ਪੋਰਟਲ 'ਤੇ ਲੌਗਇਨ ਕਰੋ।6. ਇੱਥੇ ਤੁਹਾਨੂੰ ਤੁਹਾਡੇ ਨਾਮ 'ਤੇ ਜਾਰੀ ਕੀਤੇ ਗਏ ਸਾਰੇ ਸਿਮ ਕਾਰਡਾਂ ਦੇ ਵੇਰਵੇ ਮਿਲਣਗੇ।7. ਇਸ ਤੋਂ ਬਾਅਦ, ਜੇਕਰ ਤੁਹਾਨੂੰ ਆਪਣੇ ਨਾਮ 'ਤੇ ਕੋਈ ਜਾਅਲੀ ਨੰਬਰ ਦਿਖਾਈ ਦਿੰਦਾ ਹੈ, ਤਾਂ ਇਸਨੂੰ Not Required ਕਰਕੇ ਹਟਾਉਣ ਦੀ ਰਿਕਵੈਸਟ ਪਾਓ।
8. ਦੂਰਸੰਚਾਰ ਵਿਭਾਗ ਅਤੇ ਦੂਰਸੰਚਾਰ ਕੰਪਨੀਆਂ ਨੂੰ ਬੇਨਤੀ ਪ੍ਰਾਪਤ ਹੋਣ ਤੋਂ ਬਾਅਦ, ਤੁਹਾਡੇ ਨਾਮ 'ਤੇ ਜਾਰੀ ਕੀਤੇ ਗਏ ਨੰਬਰ 'ਤੇ ਕਾਰਵਾਈ ਕੀਤੀ ਜਾਵੇਗੀ ਅਤੇ ਇਸਨੂੰ ਬਲੌਕ ਕਰ ਦਿੱਤਾ ਜਾਵੇਗਾ।