How to earn money from Social Media: ਤੁਸੀਂ ਵੀ ਘਰ ਬੈਠੇ ਪੈਸੇ ਕਮਾਉਣ ਦੇ ਤਰੀਕਿਆਂ ਬਾਰੇ ਸੋਚ ਰਹੇ ਹੋ ਪਰ ਸਮਝ ਨਹੀਂ ਆ ਰਹੀ ਕਿ ਘਰ ਬੈਠੇ ਆਨਲਾਈਨ ਪੈਸੇ ਕਿਵੇਂ ਕਮਾਈਏ? ਤਾਂ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਅੱਜ ਅਸੀਂ ਤੁਹਾਨੂੰ ਸੌਖਾ ਤਰੀਕਾ ਦੱਸਣ ਜਾ ਰਹੇ ਹਾਂ। ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪੈਸੇ ਕਮਾ ਸਕਦੇ ਹੋ। ਅੱਜ ਕੱਲ੍ਹ ਹਰ ਵਿਅਕਤੀ ਫੇਸਬੁੱਕ, ਇੰਸਟਾਗ੍ਰਾਮ ਤੇ ਯੂਟਿਊਬ ਵਰਗੇ ਪਲੇਟਫਾਰਮ ਵਰਤ ਰਿਹਾ ਹੈ। ਸ਼ਾਇਦ ਬਹੁਤੇ ਲੋਕ ਨਹੀਂ ਜਾਣਦੇ ਕਿ ਇਨ੍ਹਾਂ ਪਲੇਟਫਾਰਮਾਂ 'ਤੇ ਵੀਡੀਓਜ਼ ਤੇ ਰੀਲਾਂ ਬਣਾ ਕੇ ਮੋਟੀ ਕਮਾਈ ਕੀਤੀ ਜਾ ਸਕਦੀ ਹੈ।


ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਤੁਸੀਂ ਵੀਡੀਓ ਜਾਂ ਰੀਲ ਸ਼ੇਅਰ ਕਰਦੇ ਹੋ ਤਾਂ ਤੁਰੰਤ ਵਿਊਜ਼ ਆਉਣੇ ਸ਼ੁਰੂ ਹੋ ਜਾਣ। ਸੋਸ਼ਲ ਮੀਡੀਆ ਰਾਹੀਂ ਪੈਸਾ ਕਮਾਉਣ ਵਿੱਚ ਸਮਾਂ ਤੇ ਮਿਹਨਤ ਦੋਵੇਂ ਲੱਗਦੇ ਹਨ। ਵੀਡੀਓ ਪੋਸਟ ਕਰਨ ਤੋਂ ਬਾਅਦ ਕਿਸੇ ਨੂੰ ਰਾਤੋ-ਰਾਤ ਸਫਲਤਾ ਨਹੀਂ ਮਿਲਦੀ। ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੇ ਫਾਲੋਅਰਜ਼ ਦੀ ਗਿਣਤੀ ਵਧਾਉਣੀ ਪੈਂਦੀ ਹੈ ਤੇ ਇਹ ਕੰਮ ਰਾਤੋ-ਰਾਤ ਨਹੀਂ ਹੁੰਦਾ।


ਮਜ਼ਬੂਤ ​​ਸਬਸਕ੍ਰਾਈਬਰ ਬੇਸ ਲਈ ਕੀ ਕਰੀਏ ?
ਆਪਣੇ ਅਕਾਊਂਟ 'ਤੇ ਸਬਸਕ੍ਰਾਈਬਰ ਬੇਸ ਤੇ ਵੀਡੀਓ-ਰੀਲਾਂ 'ਤੇ ਵਿਊਜ਼ ਵਧਾਉਣ ਲਈ, ਤੁਹਾਨੂੰ ਕੁਝ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਸਭ ਤੋਂ ਪਹਿਲਾਂ, ਅਜਿਹੀ ਵੀਡੀਓ ਸਮਗਰੀ ਬਣਾਓ ਜੋ ਲੋਕਾਂ ਲਈ ਉਪਯੋਗੀ ਹੋਵੇ। ਇਸ ਦਾ ਅਰਥ ਹੈ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਕੰਟੈਂਟ ਬਣਾਓ।


ਦੂਜਾ, ਭੁੱਲ ਕੇ ਵੀ ਇਹ ਗਲਤੀ ਨਾ ਕਰੋ ਕਿ ਤੁਸੀਂ ਅੱਜ ਆਪਣੇ ਖਾਤੇ 'ਤੇ ਵੀਡੀਓ ਜਾਂ ਰੀਲ ਪੋਸਟ ਕਰ ਦਿੱਤੀ ਤੇ ਫਿਰ 15-20 ਦਿਨਾਂ ਲਈ ਕੁਝ ਵੀ ਪੋਸਟ ਨਾ ਕਰੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਬਸਕ੍ਰਾਈਬਰ ਤੁਹਾਡੇ ਨਾਲ ਜੁੜੇ ਰਹਿਣ, ਤਾਂ ਨਿਯਮਿਤ ਤੌਰ 'ਤੇ ਵੀਡੀਓ ਬਣਾਓ ਤੇ ਪੋਸਟ ਕਰਦੇ ਰਹੋ।


ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵੀਡੀਓ ਵਾਇਰਲ ਹੋਵੇ ਤਾਂ ਹਰ ਟ੍ਰੈਂਡ ਉਪਰ ਨਿਗ੍ਹਾ ਬਣਾ ਕੇ ਰੱਖੋ। ਇਹ ਸਮਝਣ ਲਈ ਕਿ ਹਰੇਕ ਵੀਡੀਓ ਤੱਕ ਕਿੰਨੀ ਰੀਚ ਆ ਰਹੀ ਹੈ, ਨਿੱਜੀ ਖਾਤੇ ਤੋਂ ਬਿਜਨੈੱਸ ਜਾਂ ਕ੍ਰਿਏਟਰ ਅਕਾਊਂਟ ਵਿੱਚ ਸਵਿਚ ਹੋਵੋ।


ਮਜ਼ਬੂਤ ​​ਸਬਸਕ੍ਰਾਈਬਰ ਤੇ ਚੰਗੇ ਵਿਊਜ਼  ਤੋਂ ਬਾਅਦ ਕਿਵੇਂ ਹੋਏਗੀ ਕਮਾਈ?
ਜਦੋਂ ਵੀਡੀਓ ਨੂੰ ਚੰਗੇ ਵਿਊਜ਼ ਮਿਲਣੇ ਸ਼ੁਰੂ ਹੋ ਜਾਂਦੇ ਹਨ ਤੇ ਖਾਤੇ 'ਤੇ ਸਬਸਕ੍ਰਾਈਬਰ ਦਾ ਮਜ਼ਬੂਤ ​​ਬੈਕਅੱਪ ਬਣ ਜਾਂਦਾ ਹੈ, ਤਾਂ ਤੁਸੀਂ ਇਸ਼ਤਿਹਾਰਾਂ ਭਾਵ ਵਿਗਿਆਪਨਾਂ ਰਾਹੀਂ ਕਮਾਈ ਕਰਨ ਲਈ ਅਪਲਾਈ ਸਕਦੇ ਹੋ। ਯੂਟਿਊਬ ਹੋਵੇ ਜਾਂ ਫੇਸਬੁੱਕ, ਕੋਈ ਵੀ ਪਲੇਟਫਾਰਮ ਤੁਹਾਡੇ ਵੀਡੀਓ 'ਤੇ ਵਿਗਿਆਪਨ ਪਾਵੇਗਾ ਤੇ ਫਿਰ ਤੁਸੀਂ ਇਨ੍ਹਾਂ ਵਿਗਿਆਪਨਾਂ ਰਾਹੀਂ ਕਮਾਈ ਕਰਨਾ ਸ਼ੁਰੂ ਕਰ ਦਿਓਗੇ।


ਇਹ ਵੀ ਕਮਾਈ ਦਾ ਇੱਕ ਤਰੀਕਾ
ਐਡਜ਼ ਤਾਂ ਕਮਾਈ ਦਾ ਇੱਕ ਸਾਧਨ ਹੈ ਹੀ ਪਰ ਲੋਕ ਕਮਾਈ ਕਰਨ ਲਈ Brand Collaborations ਵੀ ਕਰਦੇ ਹਨ ਪਰ Brand Collaborations ਉਦੋਂ ਹੀ ਹੁੰਦਾ ਹੈ ਜਦੋਂ ਤੁਹਾਡੇ ਖਾਤੇ 'ਤੇ ਗਾਹਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਬ੍ਰਾਂਡ ਘੱਟ ਗਾਹਕਾਂ ਵਾਲੇ ਲੋਕਾਂ ਨਾਲ Collaboration ਨਹੀਂ ਕਰਦੇ। ਲੋਕ ਸਬਸਕ੍ਰਾਈਬਰ ਬੇਸ ਦੇ ਅਨੁਸਾਰ ਵੀਡੀਓਅਤੇ ਰੀਲਾਂ ਲਈ ਪੈਸੇ ਦੀ ਮੰਗ ਕਰ ਸਕਦੇ ਹਨ।


ਭਾਵੇਂ ਤੁਹਾਡਾ ਸਬਸਕ੍ਰਾਈਬਰ ਬੇਸ ਘੱਟ ਵੀ ਹੋਏ, ਸ਼ੁਰੂਆਤ ਵਿੱਚ ਬਿਨਾਂ ਪੈਸੇ ਦੇ ਹੀ ਬ੍ਰਾਂਡਾਂ Collaboration ਕਰੋ। ਤੁਸੀਂ ਚਾਹੋ ਤਾਂ ਤੁਸੀਂ ਪੇਡ ਜਾਂ ਬਾਟਰ ਦੋਵੇਂ ਤਰ੍ਹਾਂ ਦਾ Collaboration ਕਰ ਸਕਦੇ ਹੋ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ੁਰੂ ਵਿੱਚ ਬ੍ਰਾਂਡ ਲੋਕਾਂ ਨੂੰ ਸਿਰਫ਼ ਸੀਮਤ Collaboration ਦੀ ਪੇਸ਼ਕਸ਼ ਕਰਦੇ ਹਨ।


ਇਸ ਦਾ ਮਤਲਬ ਹੈ ਕਿ ਕੰਪਨੀ ਤੁਹਾਨੂੰ ਪੈਸਿਆਂ ਦੀ ਥਾਂ ਕੋਈ ਵੀ ਮਹਿੰਗਾ ਉਤਪਾਦ ਪੇਸ਼ ਕਰ ਸਕਦੀ ਹੈ ਪਰ ਜਿਵੇਂ ਹੀ ਤੁਹਾਡੇ ਵੀਡੀਓ ਵਾਇਰਲ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਤੁਹਾਡੇ ਸਬਸਕ੍ਰਾਈਬਰ ਬੇਸ ਵਧਣਾ ਸ਼ੁਰੂ ਹੁੰਦਾ ਹੈ, ਤੁਹਾਨੂੰ Brand Collaborations ਤੋਂ ਪੈਸੇ ਵੀ ਮਿਲਣੇ ਸ਼ੁਰੂ ਹੋ ਜਾਣਗੇ।