ਨਵੀਂ ਦਿੱਲੀ: ਅਮਰੀਕੀ ਤਕਨੀਕੀ ਦਿੱਗਜ Apple ਨੇ ਆਪਣੇ ਉਪਕਰਣਾਂ ਲਈ ਅਗਲੀ ਪੀੜ੍ਹੀ ਦੇ ਸਾਫ਼ਟਵੇਅਰ iOS 15 ਅਪਡੇਟ ਦੀ ਸ਼ੁਰੂਆਤ ਕੀਤੀ ਹੈ। ਇਸ ਨੂੰ iPhones ਲਈ ਉਪਲੱਬਧ ਕਰਵਾਇਆ ਗਿਆ ਹੈ। ਇਹ ਅਪਡੇਟ ਇਸ ਸਾਲ ਜੂਨ 'ਚ ਲਿਆਂਦਾ ਗਿਆ ਸੀ। ਉੱਥੇ ਹੀ iOS 15 ਦੇ ਪਬਲਿਕ ਵਰਜ਼ਨ ਆਈਫੋਨ ਪ੍ਰੇਮੀਆਂ ਨੂੰ ਇਕ ਤੋਂ ਇਕ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲਣਗੀਆਂ ਪਰ ਸਵਾਲ ਇਹ ਹੈ ਕਿ ਇਸ ਨੂੰ ਕਿਵੇਂ ਸਥਾਪਤ ਕਰਨਾ ਹੈ ਤੇ ਆਈਫੋਨ ਦੇ ਕਿਹੜੇ-ਕਿਹੜੇ ਮਾਡਲਾਂ 'ਤੇ ਇਹ ਸਪੋਰਟ ਕਰੇਗਾ। ਆਓ ਜਾਣਦੇ ਹਾਂ -
ਇੰਝ ਕਰੋ ਇੰਸਟਾਲ
iPhone 'ਚ iOS 15 ਇੰਸਟਾਲਕਰਨ ਲਈ ਪਹਿਲਾਂ ਡਿਵਾਈਸ ਦੀ Settings 'ਚ ਜਾਓ।
ਇੱਥੇ ਹੁਣ General'ਤੇ ਜਾਓ ਅਤੇ ਇਸ 'ਤੇ ਕਲਿੱਕ ਕਰੋ।
ਲੇਟੈਸਟ ਵਰਜ਼ਨ ਮਿਲਣ 'ਤੇ Software Update 'ਤੇ ਕਲਿੱਕ ਕਰੋ।
ਹੁਣ ਤੁਹਾਡਾ ਸਾਫ਼ਟਵੇਅਰ ਅਪਡੇਟ ਹੋਣਾ ਸ਼ੁਰੂ ਹੋ ਜਾਵੇਗਾ।
ਇਨ੍ਹਾਂ ਡਿਵਾਈਸ 'ਚ ਕਰੇਗਾ ਸਪੋਰਟ
Apple iPhone 12 Series
iOS 15 Apple iPhone 12 Series ਦੇ iPhone 12 Mini, iPhone 12, iPhone 12 Pro ਅਤੇ iPhone 12 Pro Max ਨੂੰ ਸਪੋਰਟ ਕਰੇਗਾ। ਕੰਪਨੀ ਨੇ ਇਸ ਸੀਰੀਜ਼ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ।
Apple iPhone XR, XS ਅਤੇ XS Max
ਇਸ ਤੋਂ ਇਲਾਵਾ Apple XS ਸੀਰੀਜ਼ ਦੇ ਯੂਜਰ ਵੀ ਇਸ ਅਪਡੇਟ ਨੂੰ ਇੰਸਟਾਲ ਕਰ ਸਕਦੇ ਹਨ। ਇਨ੍ਹਾਂ 'ਚ iPhone XR, XS ਅਤੇ XS Max ਸ਼ਾਮਲ ਹਨ। ਇਨ੍ਹਾਂ 'ਚ ਨਵਾਂ ਅਪਡੇਟ ਇੰਸਟਾਲ ਕਰਕੇ ਯੂਜਰ ਨਵੇਂ ਫੀਚਰਸ ਦਾ ਅਨੰਦ ਲੈ ਸਕਦੇ ਹਨ।
Apple iPhone X
ਨਾਲ ਹੀ ਇਸ ਨੂੰ Apple iPhone X ਵਿੱਚ ਵੀ ਇੰਸਟਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸਨੂੰ iPhone 8 ਸੀਰੀਜ਼ ਵਿੱਚ ਵੀ ਇੰਸਟਾਲ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, iPhone 7 ਤੇ iPhone 7 Plus ਯੂਜ਼ਰਸ iOS15 ਵੀ ਇੰਸਟਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ: Gold and Silver Prices: ਸੋਨਾ ਰਿਕਾਰਡ ਪੱਧਰ ਤੋਂ 10,000 ਰੁਪਏ ਸਸਤਾ, ਜਾਣੋ ਅੱਜ ਦੀ ਕੀਮਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904