ਜੇਕਰ ਤੁਸੀਂ ਆਪਣੀ ਵਟਸਐਪ ਚੈਟ ਨੂੰ ਪਰਸਨਲ ਰੱਖਣਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਕੋਈ ਤੁਹਾਡੀ ਚੈਟ ਨਾਲ ਪੜ੍ਹ ਪਾਵੇ ਤਾਂ ਤੁਹਾਨੂੰ ਗੂਗਲ ਪਲੇ ਸਟੋਰ ਤੋਂ ਵਟਸਐਪ ਚੈਟ ਲਾਕਰ ਨਾਮਕ ਐਪ ਡਾਊਨਲੋਡ ਕਰਨਾ ਹੈ। ਇਸ ਐਪ ਵਿੱਚ ਪਾਸਵਰਡ ਦਰਜ ਕਰਕੇ, ਤੁਸੀਂ ਕਿਸੇ ਇੱਕ ਜਾਂ ਵਧੇਰੇ ਲੋਕਾਂ ਦੀ ਚੈਟ ਨੂੰ ਲਾਕ ਕਰ ਸਕਦੇ ਹੋ। ਜਾਣੋ ਕਿ ਇਹ ਐਪ ਕਿਵੇਂ ਕੰਮ ਕਰਦਾ ਹੈ।
ਕਿਸੇ ਇੱਕ ਵਟਸਐਪ ਚੈਟ ਨੂੰ ਲੌਕ ਕਰਨ ਦਾ ਤਰੀਕਾ:
-ਪਹਿਲਾਂ ਗੂਗਲ ਪਲੇ ਸਟੋਰ ਤੋਂ ਵਟਸਐਪ ਚੈਟ ਲਾਕਰ ਐਪ ਨੂੰ ਡਾਊਨਲੋਡ ਕਰੋ।
-ਇਸ ਐਪ ਨੂੰ ਇੰਸਟਾਲ ਕਰਨ ਅਤੇ ਖੋਲ੍ਹਣ ਤੋਂ ਬਾਅਦ, ਇਕ ਨਵਾਂ ਪੇਜ ਖੁੱਲੇਗਾ।
-ਜਿਵੇਂ ਹੀ ਪੇਜ ਖੁੱਲਾ ਹੋਵੇਗਾ, ਤੁਹਾਨੂੰ ਇੱਕ ਪਾਸਵਰਡ ਸੈਟ ਕਰਨ ਦਾ ਆਪਸ਼ਨ ਮਿਲੇਗਾ। ਹੁਣ ਕੋਈ ਪਾਸਵਰਡ ਸੈੱਟ ਕਰੋ ਅਤੇ ok 'ਤੇ ਕਲਿਕ ਕਰੋ।
-ਹੁਣ ਦੂਜਾ ਪੇਜ ਖੁੱਲੇਗਾ। ਪੇਜ ਦੇ ਹੇਠਾਂ,ਤੁਹਾਨੂੰ + ਦਾ ਸਾਈਨ ਦਿਖੇਗਾ, ਇਸ 'ਤੇ ਕਲਿੱਕ ਕਰੋ।
-ਹੁਣ ਨਵੇਂ ਪੇਜ 'ਤੇ Lock Whatsapp Chats 'ਤੇ ਟੈਪ ਕਰੋ।
-ਤੁਹਾਨੂੰ ਪਾਸਵਰਡ ਸਿਕਿਉਰਿਟੀ ਦਾ ਮੈਸੇਜ ਮਿਲੇਗਾ। ਇਸ 'ਚ ਓਕੇ 'ਤੇ ਕਲਿਕ ਕਰੋ। ਹੁਣ ਫੋਨ ਸੈਟਿੰਗ ਦੀ ਐਕਸੈਸਿਬਿਲਟੀ ਆਪਸ਼ਨ 'ਤੇ ਜਾ ਕੇ ਐਪ ਨੂੰ ਇਨੇਬਲ ਕਰੋ।
ਹਥਿਨੀ ਤੇ ਉਸ ਦੇ ਬੱਚੇ ਦੀ ਇਹ ਵੀਡੀਓ ਖਿੱਚ ਰਹੀ ਲੋਕਾਂ ਦਾ ਧਿਆਨ, ਛੋਟੇ ਹਾਥੀ ਨੂੰ ਮਿਲੀ Z++ ਸਿਕਿਓਰਿਟੀ
-ਐਪ 'ਤੇ ਦੁਬਾਰਾ ਜਾਓ ਅਤੇ + ਆਈਕਨ 'ਤੇ ਦੁਬਾਰਾ ਕਲਿਕ ਕਰੋ ਅਤੇ ਲੌਕ ਵਟਸਐਪ ਚੈਟਸ ਨੂੰ ਟੈਪ ਕਰੋ। ਹੁਣ ਤੁਹਾਨੂੰ ਇੱਕ ਨਵਾਂ ਮੈਸੇਜ ਮਿਲੇਗਾ। ਇਸ ਨੂੰ ਓਕੇ ਕਰ ਦੋ। ਜਿਵੇਂ ਹੀ ਤੁਸੀਂ ਓਕੇ ਕਰਦੇ ਹੋ ਤੁਹਾਡਾ WhatsApp ਖੁੱਲ੍ਹ ਜਾਵੇਗਾ।
-ਹੁਣ ਉਸ ਕੰਟੈਕਟ 'ਤੇ ਟੈਪ ਕਰੋ ਜਿਸ ਦੀ ਚੈਟ ਨੂੰ ਤੁਸੀਂ ਆਪਣੇ ਵਟਸਐਪ ਨੂੰ ਲੌਕ ਕਰਨਾ ਚਾਹੁੰਦੇ ਹੋ। ਤੁਹਾਨੂੰ Conversation ਲੌਕ ਦਾ ਸੰਦੇਸ਼ ਮਿਲੇਗਾ। ਹੁਣ ਤੁਹਾਡੀ Conversation ਲੌਕ ਹੋ ਗਈ ਹੈ, ਜਿਸ ਨੂੰ ਕੋਈ ਹੋਰ ਨਹੀਂ ਖੋਲ੍ਹ ਸਕਦਾ।
-ਚੈਟ ਨੂੰ ਅਨਲੌਕ ਕਰਨ ਲਈ, ਤੁਹਾਨੂੰ ਐਪ 'ਤੇ ਜਾ ਕੇ ਪਾਸਵਰਡ ਦਰਜ ਕਰਨ ਦੀ ਲੋੜ ਹੈ। ਤੁਹਾਡੇ ਵਲੋਂ ਲੌਕ ਕੀਤੀ ਗਈ ਚੈਟ ਦਾ ਨਾਮ ਦਿਖਾਈ ਦੇਵੇਗਾ। ਜਿਵੇਂ ਹੀ ਤੁਸੀਂ ਇਸ 'ਤੇ ਟੈਪ ਕਰਦੇ ਹੋ ਤੁਹਾਨੂੰ ਅਨਲੌਕ ਮੈਸੇਜ ਮਿਲੇਗਾ। ਇਸ 'ਤੇ ਓਕੇ ਕਰੋ।
-ਹੁਣ ਓਕੇ 'ਤੇ ਟੈਪ ਕਰਨਾ ਚੈਟ ਨੂੰ ਅਨਲੌਕ ਕਰ ਦੇਵੇਗਾ। ਕੋਈ ਵੀ ਇਸ ਨੂੰ ਦੇਖ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
WhatsApp 'ਤੇ ਪਰਸਨਲ ਚੈਟ ਨੂੰ ਕਿਵੇਂ ਕਰੀਏ ਲੌਕ? ਜਾਣੋ ਕੀ ਹੈ ਤਰੀਕਾ
ਏਬੀਪੀ ਸਾਂਝਾ
Updated at:
17 Oct 2020 05:29 PM (IST)
ਤੁਹਾਨੂੰ ਗੂਗਲ ਪਲੇ ਸਟੋਰ ਤੋਂ ਵਟਸਐਪ ਚੈਟ ਲਾਕਰ ਨਾਮਕ ਐਪ ਡਾਊਨਲੋਡ ਕਰਨਾ ਹੈ। ਇਸ ਐਪ ਵਿੱਚ ਪਾਸਵਰਡ ਦਰਜ ਕਰਕੇ, ਤੁਸੀਂ ਕਿਸੇ ਇੱਕ ਜਾਂ ਵਧੇਰੇ ਲੋਕਾਂ ਦੀ ਚੈਟ ਨੂੰ ਲਾਕ ਕਰ ਸਕਦੇ ਹੋ। ਜਾਣੋ ਕਿ ਇਹ ਐਪ ਕਿਵੇਂ ਕੰਮ ਕਰਦਾ ਹੈ।
- - - - - - - - - Advertisement - - - - - - - - -