How to Save Phone Battery: ਜਦੋਂ ਵੀ ਸਾਡੇ ਫੋਨ ਦੀ ਬੈਟਰੀ ਘੱਟ ਹੁੰਦੀ ਹੈ, ਅਸੀਂ ਤੁਰੰਤ ਪਾਵਰ ਸੇਵਿੰਗ ਮੋਡ ਨੂੰ ਚਾਲੂ ਕਰ ਦਿੰਦੇ ਹਾਂ। ਇਹ ਕੁਝ ਹੱਦ ਤੱਕ ਬੈਟਰੀ ਬਚਾਉਣ ਵਿੱਚ ਮਦਦ ਕਰਦਾ ਹੈ। ਪਰ ਕਈ ਵਾਰ ਇਦਾਂ ਹੁੰਦਾ ਹੈ ਕਿ ਤੁਹਾਨੂੰ ਫੋਨ ਚਾਰਜ ਕਰਨ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਅਜਿਹੇ 'ਚ ਤੁਸੀਂ ਕੁਝ ਤਰੀਕੇ ਅਪਣਾ ਸਕਦੇ ਹੋ। ਇਹ ਸੁਝਾਅ ਤੁਹਾਡੇ ਬਹੁਤ ਕੰਮ ਆਉਣ ਵਾਲੇ ਹਨ। ਇਨ੍ਹਾਂ ਟਿਪਸ ਦੀ ਵਰਤੋਂ ਕਰਕੇ ਤੁਸੀਂ ਆਸਾਨੀ ਨਾਲ ਆਪਣੇ ਫ਼ੋਨ ਦੀ ਬੈਟਰੀ ਬਚਾ ਸਕਦੇ ਹੋ।


ਸਕ੍ਰੀਨ ਦੀ ਬ੍ਰਾਈਟਨੈਸ ਘਟਾਓ


ਸਭ ਤੋਂ ਪਹਿਲਾਂ, ਸਕ੍ਰੀਨ ਦੀ ਬ੍ਰਾਈਟਨੈਸ ਘਟਾਓ। ਤੁਸੀਂ ਸਕਰੀਨ ਦੀ ਬ੍ਰਾਈਟਨੈਸ ਨੂੰ ਕੰਮ ਚਲਾਉਣ ਲਾਇਕ ਰੱਖ ਸਕਦੇ ਹੋ। ਕਿਉਂਕਿ ਜੇਕਰ ਬੈਟਰੀ ਦੀ ਬ੍ਰਾਈਟਨੈਸ ਜ਼ਿਆਦਾ ਹੋਵੇਗੀ ਤਾਂ ਬੈਟਰੀ ਜ਼ਿਆਦਾ ਫੁਕੇਗੀ। ਅਜਿਹੇ 'ਚ ਬ੍ਰਾਈਟਨੈੱਸ ਘੱਟ ਕਰਨ ਨਾਲ ਬੈਟਰੀ ਦੀ ਬਚਾਉਣ 'ਚ ਮਦਦ ਮਿਲੇਗੀ।


ਲੋਕੇਸ਼ਨ ਸਰਵਿਸ ਬੰਦ ਕਰੋ


ਲੋਕੇਸ਼ਨ ਸਰਵਿਸ ਅਤੇ GPS ਨਾਲ ਬੈਟਰੀ ਬਹੁਤ ਛੇਤੀ ਖਤਮ ਹੁੰਦੀ ਹੈ। ਖਾਸ ਤੌਰ 'ਤੇ ਜਦੋਂ ਬਹੁਤ ਸਾਰੀਆਂ ਐਪਸ ਇਸ ਦੇ ਐਕਸੈਸ ਦੀ ਵਰਤੋਂ ਕਰ ਰਹੀਆਂ ਹੋਣ। ਲੋਕੇਸ਼ਨ ਸਰਵਿਸ ਨੂੰ ਬੰਦ ਕਰਨ ਨਾਲ ਤੁਹਾਡੇ ਫ਼ੋਨ ਦੀ ਬੈਟਰੀ ਬਚ ਸਕਦੀ ਹੈ।


ਇਹ ਵੀ ਪੜ੍ਹੋ: AI ਨੂੰ ਦਿਲ ਦੇ ਬੈਠੀ ਕੁੜੀ, ਮਾਂ ਨਾਲ ਵੀ ਕਰਵਾਈ ਮੁਲਾਕਾਤ, ਅਨੌਖੀ ਪ੍ਰੇਮ ਕਹਾਣੀ


ਆਨ ਕਰੋ ਏਅਰਪਲੇਨ ਮੋਡ


ਜੇਕਰ ਤੁਸੀਂ ਬਿਨਾ ਕਵਰੇਜ ਜਾਂ ਮਾੜੇ ਸਿਗਨਲ ਵਾਲੇ ਖੇਤਰ ਵਿੱਚ ਹੋ, ਤਾਂ ਤੁਸੀਂ ਆਪਣੀ ਡਿਵਾਈਸ ਨੂੰ ਏਅਰਪਲੇਨ ਮੋਡ ਵਿੱਚ ਰੱਖ ਸਕਦੇ ਹੋ। ਇਸ ਨਾਲ ਤੁਹਾਡੇ ਫੋਨ ਦੀ ਬੈਟਰੀ ਜਲਦੀ ਖਤਮ ਨਹੀਂ ਹੋਵੇਗੀ।


ਪੁਸ਼ ਨੋਟੀਫਿਕੇਸ਼ਨ ਬੰਦ ਕਰੋ


ਪੁਸ਼ ਨੋਟੀਫਿਕੇਸ਼ਨ ਤੁਹਾਡੇ ਡਿਵਾਈਸ ਨੂੰ ਬਾਰ-ਬਾਰ ਐਕਟਿਵ ਕਰਦੇ ਹਨ। ਇਸ ਨਾਲ ਬੈਟਰੀ ਵੀ ਜਲਦੀ ਖਤਮ ਹੋ ਜਾਂਦੀ ਹੈ। ਇਸ ਲਈ ਚੰਗਾ ਹੋਵੇਗਾ ਕਿ ਜੇਕਰ  ਜ਼ਰੂਰੀ ਨਾ ਹੋਵੇ ਤਾਂ ਤੁਸੀਂ ਗੈਰ-ਜ਼ਰੂਰੀ ਨੋਟੀਫਿਕੇਸ਼ਨਸ ਨੂੰ ਬੰਦ ਕਰ ਸਕਦੇ ਹੋ।


ਡਾਰਕ ਮੋਡ ਆਨ ਕਰੋ


LED ਜਾਂ AMOLED ਸਕ੍ਰੀਨਾਂ ਵਾਲੇ ਫ਼ੋਨ ਬਹੁਤ ਜ਼ਿਆਦਾ ਬੈਟਰੀ ਬਚਾਉਂਦੇ ਹਨ। ਡਾਰਕ ਮੋਡ ਨੂੰ ਚਾਲੂ ਕਰਨ ਨਾਲ ਬੈਟਰੀ ਬਚਾਉਣ ਵਿੱਚ ਬਹੁਤ ਮਦਦ ਮਿਲਦੀ ਹੈ। ਇਹ ਘੱਟ ਪਾਵਰ ਦੀ ਵਰਤੋਂ ਕਰਦਾ ਹੈ।


ਇਹ ਵੀ ਪੜ੍ਹੋ: Realme GT 6T: 5500mAh ਬੈਟਰੀ ਵਾਲਾ Realme ਦਾ ਸ਼ਾਨਦਾਰ ਫੋਨ, ਘੱਟ ਕੀਮਤ ਵਿਚ ਕਮਾਲ ਦੇ ਫੀਚਰ