Apple iPhone 16 Series: ਐਪਲ ਦੀ ਨਵੀਂ ਆਈਫੋਨ ਸੀਰੀਜ਼ (Apple's new iPhone series) ਅਤੇ ਇਸ ਵਾਰ ਨਵੇਂ ਫੋਨ 'ਚ ਕੀ ਖਾਸ ਹੋਣ ਵਾਲਾ ਹੈ, ਨੂੰ ਲੈ ਕੇ ਲੋਕਾਂ 'ਚ ਲਗਾਤਾਰ ਦਿਲਚਸਪੀ ਹੈ। ਇਸ ਲੜੀ 'ਚ ਆਈਫੋਨ 16 ਨੂੰ ਲੈ ਕੇ ਇਕ ਲੀਕ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਯੂਜ਼ਰਸ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ। ਐਪਲ ਆਈਫੋਨ 16 ਸੀਰੀਜ਼ (Apple iPhone 16 Series) ਨੂੰ ਇਸ ਸਾਲ ਸਤੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ।
ਪਿਛਲੇ ਕੁਝ ਸਮੇਂ ਤੋਂ ਅਸੀਂ ਸੁਣ ਰਹੇ ਹਾਂ ਕਿ ਕੰਪਨੀ ਇਸ ਫੋਨ 'ਚ ਨਵਾਂ ਕੈਮਰਾ ਸੈੱਟਅਪ ਦੇਣ ਜਾ ਰਹੀ ਹੈ। ਹੁਣ ਇਸ ਸਬੰਧੀ ਇੱਕ ਲੀਕ ਜਾਣਕਾਰੀ ਸਾਹਮਣੇ ਆਈ ਹੈ।
ਲੀਕ ਹੋਏ ਵੇਰਵੇ ਆਏ ਸਾਹਮਣੇ
ਦਰਅਸਲ, ਟਿਪਸਟਰ ਸੋਨੀ ਡਿਕਸਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਆਈਫੋਨ ਦੇ ਦੋ ਪਾਰਦਰਸ਼ੀ ਕੇਸ ਦਿਖਾਏ ਹਨ। ਇਸ ਪਾਰਦਰਸ਼ੀ ਕੇਸ ਵਿੱਚ ਜਾਮਨੀ ਕਿਨਾਰੇ ਹਨ ਅਤੇ ਕੈਮਰੇ ਦੇ ਬੰਪ ਲਈ ਇੱਕ ਅੰਡਾਕਾਰ-ਆਕਾਰ ਦਾ ਕੱਟਆਊਟ ਹੈ।
ਕੀ ਖਾਸ ਹੋ ਸਕਦਾ ਹੈ ਇਸ ਲੜੀ ਵਿਚ?
ਇਸ ਤੋਂ ਪਹਿਲਾਂ ਵੀ ਬਲੂਮਬਰਗ ਦੇ ਮਾਰਕ ਗੁਰਮਨ ਨੇ ਆਈਫੋਨ 16 ਸੀਰੀਜ਼ ਦੇ ਬਾਰੇ 'ਚ ਆਪਣੇ ਨਿਊਜ਼ਲੈਟਰ 'ਚ ਦੱਸਿਆ ਸੀ ਕਿ ਇਸ ਦਾ ਕੈਮਰਾ ਵਰਟੀਕਲ ਹੋ ਸਕਦਾ ਹੈ, ਜਿਸ ਨੂੰ ਅਸੀਂ ਆਈਫੋਨ ਐਕਸ 'ਚ ਵੀ ਦੇਖਿਆ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਆਈਫੋਨ 16 ਦੀ ਡਿਸਪਲੇ ਪਹਿਲਾਂ ਦੇ ਮਾਡਲਾਂ ਤੋਂ ਵੱਡੀ ਹੋ ਸਕਦੀ ਹੈ।
ਗੁਰਮਨ ਦੇ ਅਨੁਸਾਰ, ਆਈਫੋਨ 16 ਪ੍ਰੋ ਦਾ ਡਿਸਪਲੇਅ ਸਾਈਜ਼ 6.3 ਇੰਚ ਹੋ ਸਕਦਾ ਹੈ, ਜਦੋਂ ਕਿ ਆਈਫੋਨ 16 ਪ੍ਰੋ ਮੈਕਸ 6.9 ਇੰਚ ਦੇ ਨਾਲ ਉਪਲਬਧ ਹੋ ਸਕਦਾ ਹੈ। ਸਾਈਜ਼ ਤੋਂ ਇਲਾਵਾ ਆਈਫੋਨ ਦੇ ਸਮੁੱਚੇ ਡਿਜ਼ਾਈਨ ਨੂੰ ਪਹਿਲਾਂ ਵਾਂਗ ਹੀ ਰੱਖਿਆ ਜਾ ਸਕਦਾ ਹੈ।
ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਸੀ ਕਿ ਐਪਲ ਆਈਫੋਨ 15 ਮਾਡਲ 'ਚ ਮੌਜੂਦ ਐਕਸ਼ਨ ਬਟਨ ਨੂੰ ਸਟੈਂਡਰਡਾਈਜ਼ ਕਰ ਸਕਦਾ ਹੈ। ਆਪਣੀ ਨਵੀਂ ਸੀਰੀਜ਼ 'ਚ ਕੰਪਨੀ ਕੈਪਚਰ ਬਟਨ ਸ਼ਾਮਲ ਕਰ ਸਕਦੀ ਹੈ, ਜੋ ਕਿ ਫਿਜ਼ੀਕਲ ਕੈਮਰਾ ਸ਼ਟਰ ਵਰਗਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੈਮਰੇ ਦੀ ਗੱਲ ਕਰੀਏ ਤਾਂ ਆਈਫੋਨ ਦੀ ਇਸ ਨਵੀਂ ਸੀਰੀਜ਼ ਦਾ ਕੈਮਰਾ ਕਾਫੀ ਬਿਹਤਰ ਹੋ ਸਕਦਾ ਹੈ। ਫੋਨ 'ਚ ਕਈ AI ਫੀਚਰਸ ਵੀ ਦੇਖੇ ਜਾ ਸਕਦੇ ਹਨ।